
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਇੱਕ ਸਾਲ ਪਹਿਲਾਂ ਦਿੱਲੀ ਵਿੱਚ ਕੁਦਰਤ ਦਾ ਕ੍ਰਿਸ਼ਮਾ ਹੋਇਆ ਸੀ ਕਿ ਪ੍ਰਮਾਤਮਾ ਨੇ ਜਦ ਇਨਸਾਫ਼ ਦਾ ਝਾੜੂ ਚਲਾਇਆ ਤਾਂ ਆਮ ਆਦਮੀ ਪਾਰਟੀ ਨੂੰ 70 ਸੀਟਾਂ ਵਿੱਚੋਂ 67 ਸੀਟਾਂ ਮਿਲੀਆਂ, ਉਸੇ ਤਰ੍ਹਾਂ ਹੀ ਹੁਣ ਪੰਜਾਬ ਵਿੱਚ ਵੀ ਭ੍ਰਿਸ਼ਟਾਚਾਰੀਆਂ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ ਅਤੇ ਪੰਜਾਬ ਦੀ ਜਨਤਾ ਇਥੇ ਵੀ ਝਾੜੂ ਚਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਏਗੀ। ਇਹ ਪ੍ਰਗਟਾਵਾਂ ‘ਆਪ’ ਦੇ ਕਨਵੀਨਰ ਅਰਵਿੰਦਰ ਕੇਜ਼ਰੀਵਾਲ ਮੁੱਖ ਮੰਤਰੀ ਦਿੱਲੀ ਨੇ ਪੱਟੀ ਦੇ ਇੱਕ ਘਰ ਵਿੱਚ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਗਏ ਨੌਜਵਾਨਾ ਦੇ ਪੀੜ੍ਹਤ ਪਰਿਵਾਰਾ ਦੀ ਦਰਦ ਕਹਾਣੀ ਸੁਣਦੇ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇੱਕ ਸਾਲ ਵਿੱਚ ਬਿਜਲੀ ਦੇ ਰੇਟਾਂ ਵਿੱਚ ਕਮੀ, ਘਰ ਘਰ ਤੱਕ ਪਾਣੀ ਪਹੁੰਚਾਉਣਾ, 1984 ਦੇ ਦੰਗਾ ਪੀੜਤਾਂ ਨੂੰ 5-5 ਲੱਖ ਦਾ ਮੁਆਵਜਾ, ਕਿਸਾਨਾਂ ਨੂੰ 5 ਲੱਖ ਪ੍ਰਤੀ ਹੈਕਟੇਅਰ ਮੁਆਵਜਾ ਦਿੱਤਾ ਗਿਆ ਹੈ ਪਰ ਇਸਦੇ ਮੁਕਾਬਲੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ। ਸਾਲ ਬਾਅਦ ਪੰਜਾਬ ਵਿੱਚ ਸਾਡੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਵਿਵਸਥਾ ਲੈ ਕੇ ਆਉਣੀ ਹੈ। ਇਸ ਮੌਕੇ ‘ਤੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਜੱਸੀ ਜਸਰਾਜ, ਇਕਬਾਲ ਸਿੰਘ ਭਾਗੋਵਾਲੀਆ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ, ਜੋਨਲ ਅਬਜ਼ਰਵਰ ਪ੍ਰਵੀਨ ਪ੍ਰਭਾਕਰ ਗੌੜ, ਦੁਰਗੇਸ਼ ਪਾਠਕ, ਮਨਜਿੰਦਰ ਸਿੰਘ ਸਿੱਧੂ, ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ, ਦਵਿੰਦਰਜੀਤ ਸਿੰਘ ਢਿੱਲੋਂ ਇੰਚਾਰਜ ਸੈਕਟਰ 9, ਸੁਖਬੀਰ ਸਿੰਘ ਵਲਟੋਹਾ, ਗੁਰਮਹਾਵੀਰ ਸਿੰਘ ਸਰਹਾਲੀ ਹਾਜ਼ਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media