Wednesday, October 14, 2026

ਗਵਾਚਿਆ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ

PPN2902201629

ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਇੱਕ ਵਿਅਕਤੀ ਦਾ ਗਵਾਚਾ ਮੋਬਾਇਲ ਫੋਨ ਵਾਪਿਸ ਕਰਕੇ ਅਜੋਕੇ ਸਮੇਂ ਵਿੱਚ ਇਮਾਨਦਾਰੀ ਦਿਖਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਪੁਰੀ ਨੇ ਦੱਸਿਆ ਕਿ ਉਸ ਨੂੰ ਰਸਤੇ ਵਿੱਚ ਇੱਕ ਸੈਮਸੰਗ ਮੋਬਾਇਲ ਫੋਨ ਡਿੱਗਿਆ ਮਿਲਿਆ ਜਿਸ ਨੂੰ ਸੰਭਾਲ ਕੇ ਰੱਖ ਲਿਆ। ਕੁੱਝ ਦੇਰ ਬਾਅਦ ਮੋਬਾਇਲ ਮਾਲਿਕ ਹਰਜਿੰਦਰ ਸਿੰਘ ਪੁੱਤਰ ਪਿਸ਼ੌਰਾ ਸਿੰਘ ਵਾਸੀ ਪਿੰਡ ਧਾਰੀਵਾਲ ਦਾ ਫੋਨ ਆਇਆ ਕਿ ਉਸ ਦਾ ਮੋਬਾਇਲ ਗਵਾਚਾ ਹੈ ਤਾਂ ਉਸ ਨੂੰ ਬੁਲਾ ਕੇ ਮੋਬਾਇਲ ਵਾਪਿਸ ਕਰ ਦਿੱਤਾ। ਹਰਜਿੰਦਰ ਸਿੰਘ ਨੇ ਮੋਬਾਇਲ ਵਾਪਿਸ ਕਰਨ ਲਈ ਰਵਿੰਦਰ ਪੁਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਬਾਇਲ ਵਿੱਚ ਉਸ ਦਾ ਜਰੂਰੀ ਡਾਟਾ ਅਤੇ ਫੋਨ ਨੰਬਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply