Tuesday, March 24, 2026

ਪੱਟੀ ਨੂੰ ਫਿਰੋਜਪੁਰ ਰੇਲਵੇ ਲਾਈਨ ਨਾਲ ਜੋੜਨ ਵਿੱਚ ਐਨਡੀਏ ਵੱਲੋਂ ਕੀਤੀ ਜਾ ਰਹੀ ਦੇਰੀ ਨਿੰਦਨਯੋਗ ਸ਼ੱਕਰੀ

PPN2902201628
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੱਟੀ ਦੀ ਮੀਟਿੰਗ ਭੋਲਾ ਸਿੰਘ ਸ਼ਕਰੀ ਚੇਅਰਮੈਂਨ ਕਾਂਗਰਸ ਟਰਾਂਸਪੋਰਟ ਸੈਲ ਪੰਜਾਬ ਦੀ ਪ੍ਰਧਾਨਗੀ ਹੇਠ ਪੱਟੀ ਵਿਖੇ ਹੋਈ। ਇਸ ਮੌਕੇ ਸ਼ਕਰੀ ਨੇ ਕਿਹਾ ਕਿ ਪੱਟੀ ਨੂੰ ਫਿਰੋਜਪੁਰ ਰੇਲਵੇ ਲਾਈਨ ਨਾਲ ਜੋੜਨ ਵਿੱਚ ਐਨਡੀਏ ਵੱਲੋਂ ਬਾਰ-ਬਾਰ ਕੀਤੀ ਜਾ ਰਹੀ ਦੇਰੀ ਨਿੰਦਨਯੋਗ ਹੈ। ਉਨ੍ਹਾਂ ਦੱਸਿਆ ਕਿ ਬੀਤੇ ਚਾਰ ਸਾਲ ਪਹਿਲਾ ਕੇਂਦਰ ਵਿੱਚ ਡਾ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਮੌਕੇ ਰੇਲ ਮੰਤਰੀ ਰਹਿ ਚੁੱਕੇ ਪਵਨ ਬਾਂਸਲ ਵੱਲੋਂ ਪੱਟੀ-ਫਿਰੋਜਪੁਰ ਰੇਲਵੇ ਲਾਈਨ ਨੂੰ ਮਨਜੂਰੀ ਦਿੱਤੀ ਗਈ ਸੀ, ਪਰ ਬਦਕਿਸਮਤੀ ਕਿ ਕੇਂਦਰ ਵਿੱਚ ਐਨਡੀਏ ਸਰਕਾਰ ਆਉਣ ‘ਤੇ ਰੋਕ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਦੀਪ ਸਿੰਘ ਚੇਅਰਮੈਂਨ ਸਾਬਕਾ ਇੰਪਲਾਈਜ਼ ਅਤੇ ਪੈਂਨਸ਼ਨਰਜ ਵੈਲਫੇਅਰ ਸੈਲ ਪੰਜਾਬ ਨੇ ਕਿਹਾ ਕਿ ਯੂਪੀਏ ਸਰਕਾਰ ਨੇ 20 ਕਰੋੜ ਰੁਪਏ ਮੁੱਢਲੇ ਕਾਰਜ ਲਈ ਮਨਜੂਰ ਕੀਤੇ ਸਨ, ਜੋ ਸਰਕਾਰ ਨੇ ਖੁਰਦ-ਬੁਰਦ ਕਰ ਦਿੱਤੇ ਅਤੇ ਹੁਣ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ 145 ਕਰੋੜ ਰੁਪਏ ਦੀ ਲੋੜ ਸੀ ਪਰ ਇਸ ਬਜ਼ਟ ਵਿੱਚ ਕੇਵਲ 45 ਕਰੋੜ ਰੁਪਏ ਮਨਜੂਰ ਹੋਏ ਹਨ ਅਤੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ 100 ਕਰੋੜ ਰੁਪਏ ਕਦੋ ਮਿਲੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਪਰ ਲੋਕ ਹੁਣ ਇਨ੍ਹਾਂ ਤੋਂ ਗੁਮਰਾਹ ਨਈ ਹੋਣਗੇ। ਇਸ ਮੌਕੇ ਤਰਸੇਮ ਲਾਲ ਪ੍ਰਧਾਨ ਸ਼ਹਿਰੀ ਪੱਟੀ, ਜਸਵੰਤ ਸਿੰਘ ਜੱਸ ਪ੍ਰਧਾਨ ਬੀਸੀ ਸੈਲ ਪੱਟੀ, ਪਵਨ ਧਵਨ ਜਿਲ੍ਹਾ ਜਨਰਲ ਸਕੱਤਰ, ਜੈਦੀਪ ਸਿੰਘ ਲੱਕੀ ਜਿਲ੍ਹਾ ਮੀਤ ਪ੍ਰਧਾਨ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply