
ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਸਿੱਧ ਪੱਤਰਕਾਰ ਤੇ ਲੱਤਾਂ ਤੋ 80 ਫੀਸਦੀ ਅਪਾਹਜ਼ ਤਲਵਿੰਦਰ ਸਿੰਘ ਬੁੱਟਰ ਨੂੰ ਆਰਬਿਟ ਬੱਸ ਦੇ ਕੰਡਕਟਰ ਵੱਲੋ ਚੱਲਦੀ ਬੱਸ ਵਿੱਚੋ ਬਾਹਰ ਸੁੱਟ ਕੇ ਜਾਨੋ ਮਾਰਨ ਦੀ ਕੋਝੀ ਹਰਕਤ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਮੰਗ ਕੀਤੀ ਕਿ ਕੰਡਕਟਰ ਦੇ ਖਿਲਾਫ ਇਰਾਦਾ ਕਤਲ ਦੀ ਧਾਰਾ 307 ਦਾ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਜਾਰੀ ਇੱਕ ਬਿਆਨ ਰਾਹੀ ਐੋਸ਼ੋਸ਼ੀਏਸ਼ਨ ਦੇ ਬਲਾਰੇ ਗੁਰਿੰਦਰ ਸਿੰਘ ਬਾਠ ਨੇ ਦੱਸਿਆ ਕਿ ਪ੍ਰਧਾਨ ਸz ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਸਰਕਾਰੀ ਮੰਤਰੀਆਂ ਤੇ ਸੰਤਰੀਆਂ ਨੂੰ ਸੱਤਾ ਦਾ ਨਸ਼ਾ ਹੋਣ ਕਰਕੇ ਉਹ ਅਕਸਰ ਹੀ ਗਲਤ ਕੰਮ ਕਰਦੇ ਰਹਿੰਦੇ ਹਨ, ਪਰ ਸਰਕਾਰੀ ਧਿਰ ਦੇ ਆਰਬਿੱਟ ਬੱਸ ਦੇ ਮੁਲਾਜ਼ਮ ਵੀ ਸਰਕਾਰੀ ਸੱਤਾ ਦੀ ਨਜਾਇਜ਼ ਵਰਤੋ ਕਰਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਰਹੇ ਹਨ ।ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਤਲਵਿੰਦਰ ਸਿੰਘ ਬੁੱਟਰ ਜਿਥੇ ਪ੍ਰਸਿੱਧ ਪੱਤਰਕਾਰ ਹੈ ਉਥੇ ਅਪਾਹਜ਼ ਹੋਣ ਕਰਕੇ ਉਸ ਨੂੰ ਸਰਕਾਰ ਨੇ ਅੱਧਾ ਕਿਰਾਇਆ ਦੇਣ ਦਾ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਹੈ, ਜਿਸ ਨੂੰ ਵਿਖਾ ਕੇ ਕੋਈ ਵੀ ਅਪਹਾਜ਼ ਕਿਸੇ ਵੀ ਬੱਸ ਵਿੱਚ ਅੱਧੀ ਟਿਕਟ ਲੈ ਕੇ ਸਫਰ ਕਰ ਰਿਹਾ ਹੈ, ਪਰ ਬੀਤੇ ਕੱਲ੍ਹ ਜਦੋ ਉਹ ਬਾਦਲ ਪਰਿਵਾਰ ਦੀ ਆਰਬਿੱਟ ਬੱਸ ਵਿੱਚ ਸਫਰ ਕਰ ਰਿਹਾ ਸੀ ਤਾਂ ਕੰਡਕਟਰ ਨੂੰ ਉਸ ਨੇ ਸੌ ਰੁਪਏ ਦਾ ਨੋਟ ਦੇ ਕੇ ਆਪਣਾ ਸਰਟੀਫਿਕੇਟ ਵਿਖਾਇਆ ਤੇ ਅੱਧੀ ਟਿਕਟ ਦੀ ਮੰਗ ਕੀਤੀ ਤਾਂ ਕੰਡਕਟਰ ਨੇ ਸੱਤਾ ਦੇ ਨਸ਼ੇ ਵਿੱਚ ਉਸ ਦੀ ਖਿੱਚ ਧੂਹ ਨਹੀ ਕੀਤੀ ਸਗੋ ਉਸ ਨੂੰ ਉਜਾੜ ਥਾਂ ‘ਤੇ ਬੱਸ ਰੋਕ ਤੇ ਧੱਕੇ ਮਾਰ ਕੇ ਥੱਲੇ ਸੁੱਟ ਦਿੱਤਾ ਤੇ ਸੌ ਰੁਪਏ ਵੀ ਖੋਹ ਲਏ । ਉਹਨਾਂ ਕਿਹਾ ਕਿ ਇਸ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਇਸ ਘਟਨਾ ਦੀ ਜਾਂਚ ਕਰਕੇ ਦੋਸ਼ੀ ਕੰਡਕਟਰ ਦੇ ਖਿਲਾਫ ਇਰਾਦਾ ਕਤਲ ਧਾਰਾ 307 ਤੇ ਖੋਹ ਦਾ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲੀਸ ਪ੍ਰਸ਼ਾਸ਼ਨ ਨੇ ਕੰਡਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਐਸੋਸ਼ੀਏਸ਼ਨ ਆਰਬਿੱਟ ਬੱਸ ਦਾ ਪੰਜਾਬ ਭਰ ਵਿੱਚ ਚੱਕਾ ਜਾਮ ਕਰਨ ਤੇ ਮੁ੍ਰੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੇ ਘਿਰਾਉ ਕਰਨ ਲਈ ਮਜਬੂਰ ਹੋਵੇਗੀ। ਇਸ ਮਾਮਲੇ ਨੂੰ ਲੈ ਕੇ ਮੰਗਲਵਾਰ 8 ਮਾਰਚ ਨੂੰ ਐਸੋਸ਼ੀਏਸ਼ਨ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ ਤਾਂ ਕਿ ਅਗਲੀ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ।
Punjab Post Daily Online Newspaper & Print Media