Wednesday, July 15, 2026

ਗੁਰਮਤਿ ਵਿਦਿਆਲਿਆ ‘ਚੋਂ ਕੰਪਿਊਟਰ ਤੇ ਇਨਵਰਟਰ ਚੋਰੀ

PPN0603201606

ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ ਸੱਗੂ) ਅਜੋਕੇ ਸਮੇਂ ਪੁਲਿਸ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ ਅਤੇ ਚੋਰੀ ਕਰਨ ਵਾਲਿਆਂ ਦੇ ਹੋਂਸਲੇੇ ਬੁਲੰਦ ਹੋ ਚੁੱਕਾ ਹੈ । ਇਸ ਦਾ ਪ੍ਰਤੱਖ ਪ੍ਰਮਾਣ ਸਥਾਨਕ ਈਸਟ ਮੋਹਨ ਨਗਰ ਚਮਰੰਗ ਰੋਡ ਸਥਿਤ ਉਸਤਤ ਗੁਰਮਤਿ ਸੰਗੀਤ ਅਕੈਡਮੀ ਵਿੱਚ ਹੋਈ ਚੋਰੀ ਤੋਂ ਮਿਲਦਾ ਹੈ।ਬੱਚਿਆਂ ਨੂੰ ਗੁੂਰੂ ਚਰਨਾਂ ਨਾਲ ਜੋੜਣ ਲਈ ਮੁਫਤ ਧਾਰਮਿਕ ਸਿਖਿਆ ਦੇ ਰਹੇ ਇਸ ਅਕੈਡਮੀ ਦੇ ਮੁਖੀ ਜੋਗੀ ਰਾਜ ਬਾਬਾ ਅਨੰਤਬੀਰ ਸਿੰਘ ਨੇੇੇ ਜਾਣਕਾਰੀ ਦਿੰਦੇ ਹੋਏੇੇ ਦਸਿਆ ਕਿ ਅੱਜ ਜਦੋਂ ਉਹ ਆਪਣੇੇੇ ਵਿਦਿਆਰਥੀਆਂ ਨਾਲ ਗੁਰਮਤਿ ਵਿਦਿਆਲਿਆ ਆਏ ਤਾਂ ਤਾਲੇ ਟੁੱਟੇੇ ਵੇਖ ਕੇ ਜਦੋਂ ਉਹ ਅੰਦਰ ਗਏ ਤਾਂ ਦੇੇਖਿਆ ਕਿ ਗੇਟ ਦੇ ਸਾਹਮਣੇ ਪੈਂਦੇੇ ਕਮਰੇ ਦੀ ਬਾਰੀ ਦੀ ਗਰਿਲ ਟੁੱਟੀ ਹੋਈ ਸੀ, ਜਿਸ ਰਸਤੇ ਅੰਦਰ ਦਾਖਲ ਹੋ ਕੇ ਚੋਰ ਇਕ ਕੰਪਿਉਟਰ, ਇਨਵਰਟਰ ਅਤੇ ਵਾਸ਼ਬੇਸਨ ਤੋਂ ਟੁਟੀਆਂ ਉਤਾਰ ਕੇੇ ਲੈ ਗਏ। ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਉਨ੍ਹਾਂ ਨੇ 181 ਤੇ ਲਿਖਾ ਦਿਤੀ ਗਈ ਹੈੈ, ਪਰ ਅਜੇ ਤੱਕ ਕੋਈ ਵੀ ਅਧਿਕਾਰੀ ਉਨ੍ਹਾਂ ਦੇੇ ਕੋਲ ਉਨ੍ਹਾਂ ਦਾ ਹਾਲ ਜਾਨਣ ਲਈ ਕੋਈ ਨਹੀਂ ਆਇਆ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply