ਅੰਮ੍ਰਿਤਸਰ, 10 ਮਾਰਚ (ਜਗਦੀਪ ਸਿੰਘ ਸੱਗੂ)- ਆਰਿਆ ਰਤਨ ਸ਼੍ਰੀ ਪੂਨਮ ਸੂਰੀ ਜੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ., ਨਵੀਂ ਦਿੱਲੀ ਅਤੇ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਦੇ ਕੁਸ਼ਲ ਨਿਰਦੇਸ਼ਨ ਹੇਠਾਂ ਪੰਜਵੀਂ ਜਮਾਤ ਦੇ 524 ਵਿਦਿਆਰਥੀਆਂ ਦਾ ਡੀ.ਏ.ਵੀ. ਪਬਲਿਕ ਸਕੂਲ ਦੇ ਊਰਵੀ ਆਡੀਟੋਰੀਅਮ ਵਿੱਚ ਂਕਿੱਸਾ-ਏ-ਕਰੰਸੀਂ ਸਲਾਨਾ ਸਮਾਗਮ ਕਰਵਾਇਆ ਗਿਆ।
ਸਵੇਰ ਦੀ ਸ਼ਿਫ਼ਟ ਵਿੱਚ ਮੁੱਖ ਮਹਿਮਾਨ ਸ਼੍ਰੀ ਜਗਜੀਤ ਸਿੰਘ ਵਾਲੀਆ ਡਿਸਟ੍ਰਿਕਟ ਕਮਿਊਨਿਟੀ ਪੁਲਿਸ ਅਫ਼ਸਰ, ਅੰਮ੍ਰਿਤਸਰ ਸਨ। ਇਸ ਸਮਾਗਮ ਦੀ ਪੇਸ਼ਕਾਰੀ ਨੇ ਭਾਰਤੀ ਮੁਦਰਾ ਦੀ ਵਿਸ਼ਲੇਸ਼ਣ ਅਤੇ ਜਾਂਚ ਪਰਖ ਨੂੰ ਪੇਸ਼ ਕਰਦਿਆਂ ਧਨ ਦੇ ਸਹੀ ਅਰਥਾਂ ਨੂੰ ਦਰਸਾਇਆ। ਬੱਚਿਆਂ ਨੇ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਇਸ ਨੂੰ ਡਰਾਮਾ, ਗੀਤ, ਨਾਚ ਅਤੇ ਸੰਗੀਤ ਆਦਿ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਸਮਾਗਮ ਨੂੰ ਸਭ ਨੇ ਬਹੁਤ ਸਰਾਹਿਆ ਅਤੇ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ।
ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਬੱਚਿਆਂ ਵੱਲੋਂ ਚੁੱਕੇ ਗਏ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਰਵੋਤਮ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ਵਿੱਚ ਚੰਗੇ ਸ਼ਹਿਰੀ ਬਣਨ ਲਈ ਚੰਗੀਆਂ ਆਦਤਾਂ ਅਪਨਾਉਣ ਤੇ ਵੀ ਜ਼ੋਰ ਦਿੱਤਾ। ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਇਸ ਸਮਾਗਮ ਤੋਂ ਅਤਿਅੰਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਖ਼ੁਸ਼ ਹੁੰਦੇ ਹੋਏ ਬੱਚਿਆਂ ਨੂੰ ਭਵਿੱਖ ਲਈ ਸ਼ੁਭਸ਼ਕਾਮਨਾਵਾਂ ਦਿੱਤੀਆਂ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਟਾਫ਼ ਅਤੇ ਬੱਚਿਆਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮੁੱਖ ਰੱਖਣ ਲਈ ਉਤਸ਼ਾਹ ਦਿੱਤਾ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media