Tuesday, September 1, 2026

ਬੇਹੋਸ਼ ਵਿਆਕਤੀ ਨੂੰ ਪਾਣੀ ਪਿਆਉਣ ਨਾਲ ਉਸ ਦੀ ਮੌਤ ਹੋ ਸਕਦੀ ਹੈ – ਪ੍ਰਭਦਿਆਲ ਕਾਹਲੋਂ

PPN1003201615ਜੰਡਿਆਲਾ ਗੁਰੂ, 10 ਮਾਰਚ (ਹਰਿੰਦਰ ਪਾਲ ਸਿੰਘ)- ਐਸ.ਐਸ.ਪੀ ਜਿਲਾ ਅੰਮ੍ਰਿਤਸਰ ਦਿਹਾਤੀ ਜਸਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਐਸ.ਪੀ ਸਬ ਡਵੀਜਨ ਜੰਡਿਆਲਾ ਭਗਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ ਕਾਹਲੋਂ ਵੱਲੋਂ ਲੋਕਾਂ ਨੂੰ ਟਰੈਫਿਕ ਨਿਯਮਾ ਤੋ ਜਾਣੂ ਕਰਵਾਉਣ ਅਤੇ ਨਸ਼ਿਆਂ ਤੋ ਦੂਰ ਕਰਨ ਲਈ ਵਿੱਢੀ ਗਈ ਮਹਿੰਮ ਤਹਿਤ ਟੈਕਸੀ ਸਟੈਡਾਂ, ਆਟੋ ਯੁਨੀਅਨਾਂ, ਟਰਾਂਸਪੋਰਟਾਂ ਅਤੇ ਸਕੂਲਾਂ ਵਿੱਚ ਜਾ ਕੇ ਲੋਕਾਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ।ਇਸੇ ਲੜੀ ਦੋਰਾਨ ਅੱਜ ਪਿੰਡ ਧਾਰੜ ਦੇ ਜੀਵਨ ਜੋਤ ਹਾਈ ਸਕੂਲ ਅਤੇ ਬੀ.ਡੀ.ਐਸ ਡੇ ਬੋਰਡਿੰਗ ਸਕੂਲ ਵਿਖੇ ਸੈਮੀਨਾਰ ਕਰਵਾਏ ਗਏ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਸਬੰਧੀ, ਫਸਟ ਏਡ ਅਤੇ ਨਸਿਆਂ ਤੋ ਹੋਣ ਵਾਲੇ ਜਾਨੀ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਪ੍ਰਭਦਿਆਲ ਸਿੰਘ ਨੇ ਫਸਟ ਏਡ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਆਕਤੀ ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਬੇਹੋਸ਼ ਹੋ ਜਾਂਦਾ ਹੈ ਤਾਂ ਉਸ ਨੂੰ ਕਦੇ ਵੀ ਪਾਣੀ ਨਹੀ ਪਿਆਉਣਾ ਚਾਹੀਦਾ ।ਜੇਕਰ ਉਸ ਨੂੰ ਪਾਣੀ ਪਿਆਉਣ ਦੀ ਕੋਸਿਸ਼ ਕਰਦੇ ਹਾਂੋ ਤਾਂ ਉਸ ਵਿਆਕਤੀ ਦੀ ਮੌਤ ਹੋ ਸਕਦੀ ਹੈ।ਇਸ ਦਾ ਕਾਰਨ ਦੱਸਦਿਆ ਹੋਇਆਂ ਪ੍ਰਭਦਿਆਲ ਨੇ ਦੱਸਿਆ ਕਿ ਆਪਣੇ ਖਾਣੇ ਵਾਲੀ ਨਾਲੀ ਉਪਰ ਇੱਕ ਆਟੋਮੈਟਿਕ ਢੱਕਣ ਲੱਗਾ ਹੁੰਦਾ ਹੈ ਜੋ ਜਦੋ ਆਪਾਂ ਕੁੱਝ ਖਾਂਦੇ ਪੀਦੇਂ ਹਾਂ ਤਾਂ ਉਹ ਆਪਣੇ ਆਪ ਖੁੱਲ ਜਾਂਦਾ ਹੈ ਤੇ ਜਦੋ ਆਦਮੀ ਬੇਹੋਸ਼ ਹੁੰਦਾ ਹੈ ਤਾਂ ਉਹ ਢੱਕਣ ਬੰਦ ਹੁੰਦਾ ਹੈ ਜੇਕਰ ਆਪਾਂ ਉਸ ਬੇਹੋਸ਼ ਵਿਅਕਤੀ ਨੂੰ ਪਾਣੀ ਪਿਆਉਦੇਂ ਹਾਂ ਤਾਂ ਉਹ ਪਾਣੀ ਉਸ ਵਿਅਕਤੀ ਦੀ ਸਾਹ ਵਾਲੀ ਨਾਲੀ ਵਿੱਚ ਚਲਾ ਜਾਂਦਾ ਹੈ, ਜਿਸ ਨਾਲ ਉਸ ਵਿਆਕਤੀ ਦਾ ਸਾਹ ਬੰਦ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ।ਉਹਨਾ ਇਹ ਵੀ ਦੱਸਿਆ ਕਿ ਸੜਕ ਹਾਦਸਿਆਂ ਵਿੱਚ 90 ਪ੍ਰਤੀਸ਼ਤ ਲੋਕਾਂ ਦੀ ਮੌਤ ਸਿਰ ਦੀ ਸੱਟ ਕਾਰਨ ਹੁੁੰਦੀ ਹੈ।ਇਸ ਲਈ ਸਾਨੂੰ ਟੂ ਵੀਲਰ ਚਲਾਉਦੇਂ ਸਮੇ ਸਿਰ ਤੇ ਹੈਲਪਟ ਜਾਂ ਪੱਗੜੀ ਪਹਿਨਣ ਅਤੇ ਫੋਰ ਵੀਲਰ ਚਲਾਉਦੇਂ ਸਮੇ ਸੀਟ ਬੈਲਟ ਲਗਾਉਣ ਲਈ ਪ੍ਰੇਰਿਤ ਕੀਤਾ।ਨਸ਼ਿਆਂ ਬਾਰੇ ਗੱਲ ਕਰਦਿਆ ਉਹਨਾ ਕਿਹਾ ਕਿ ਨਸ਼ਾਂ ਇੱਕ ਜਹਿਰ ਹੈ ਜੋ ਜਿਸ ਦਾ ਸੇਵਕ ਕਰਨ ਨਾਲ ਹੌਲੀ ਹੌਲੀ ਵਿਆਕਤੀ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ।ਉਹਨਾ ਦੱਸਿਆ ਕਿ ਸਭ ਤੋ ਜਿਆਦਾ ਐਕਸੀਡੈਂਟ ਵੀ ਨਸ਼ਿਆਂ ਦੇ ਸੇਵਨ ਕਾਰਨ ਹੁੰਦੇ ਹਨ ਇਸ ਲਈ ਕਦੀ ਵੀ ਕਿਸੇ ਕਿਸਮ ਦਾ ਨਸ਼ਾ ਕਰਕੇ ਕੋਈ ਵਹੀਕਲ ਨਹੀ ਚਲਾੳਣਾ ਚਾਹੀਦਾ।ਇਸ ਮੌਕੇ ਡੀ ਐਸ ਪੀ ਦੇ ਰੀਡਰ ਸੁਰਜੀਤ ਸਿੰਘ, ਹੈਡਕਾਂਸਟੇਬਲ ਇੰਦਰਮੋਹਣ ਸਿੰਘ, ਹੈਡਕਾਂਸਟੇਬਲ ਤੇਜਿੰਦਰ ਸਿੰਘ, ਹੈਡਕਾਂਸਟੇਬਲ ਲਕਵਿੰਦਰ ਸਿੰਘ, ਪ੍ਰਿੰਸੀਪਲ ਕਸ਼ਮੀਰ ਸਿੰਘ ਧਾਰੜ, ਪ੍ਰਿੰਸੀਪਲ ਬਲਵਿੰਦਰ ਕੌਰ, ਸੰਤੋਸ਼ ਕੌਰ, ਲੈਕਚਰਾਰ ਜਸਦੇਵ ਸਿੰਘ, ਮਨਦੀਪ ਕੌਰ, ਪੁਸ਼ਪਿੰਦਰ ਕੌਰ, ਵਰਿੰਦਰ ਕੌਰ ਅਤੇ ਪੀ.ਟੀ ਮਨੀਸ਼ ਕੁਮਾਰ ਆਦਿ ਹਾਜਰ ਸਨ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply