Monday, July 8, 2024

ਡੇਢ ਮਹੀਨੇ ਤੋ ਨਹੀ ਮਿਲੀ ਪਿੰਡ ਧਾਰੜ ਵਾਸੀਆਂ ਨੂੰ ਨੀਲੇ ਕਾਰਡਾਂ ‘ਤੇ ਕਣਕ

ਜੰਡਿਆਲਾ ਗੁਰੂ, 10 ਮਾਰਚ (ਹਰਿੰਦਰ ਪਾਲ ਸਿੰਘ)- ਬਲਾਕ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਕਰੀਬ 40 ਪਰਿਵਾਰਾਂ ਨੂੰ ਨੀਲੇ ਕਾਰਡਾਂ ਤੇ ਮਿਲਣ ਵਾਲੀ ਕਣਕ ਨਾ ਮਿਲਣ ਕਾਰਨ ਉਹ ਦਰ ਦਰ ਭਟਕ ਰਹੇ ਹਨ।ਬਲਕਾਰ ਸਿੰਘ, ਸੱਜਣ ਸਿੰਘ ਅਤੇ ਰਾਣਾ ਸਿੰਘ ਪਿੰਡ ਧਾਰੜ ਵਾਸੀਆਂ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਪਿੰਡ ਧਾਰੜ ਵਿੱਚ ਨੀਲੇ ਕਾਰਡਾਂ ਤੇ ਕਣਕ ਵੰਡੀ ਗਈ ਸੀ, ਜਿਸ ਵਿੱਚ 40 ਦੇ ਕਰੀਬ ਲੋਕਾਂ ਪਰਿਵਾਰਾਂ ਨੂੰ ਕਣਕ ਨਹੀ ਮਿਲੀ, ਕਹਿੰਦੇ ਕਿ ਕਣਕ ਖਤਮ ਹੋ ਗਈ ਹੈ ਫੇਰ ਕਿਸੇ ਦਿਨ ਆ ਕੇ ਵੰਡ ਜਾਵਾਂਗੇ ਪਰ ਅੱਜ ਡੇਢ ਮਹੀਨਾ ਬੀਤ ਜਾਣ ਤੇ ਵੀ ਫੂਡ ਸਪਲਾਈ ਮਹਿਕਮੇ ਦਾ ਕੋਈ ਵੀ ਅਧਿਕਾਰੀ ਨਹੀ ਪਹੁੰਚਿਆ।ਉਹਨਾ ਦੱਸਿਆ ਕਿ ਜਿਹੜੇ ਕੁਝ ਲੋਕਾਂ ਨੇ ਪੈਸੇ ਜਮਾਂ ਕਰਵਾ ਕੇ ਪਰਚੀਆਂ ਵੀ ਕਟਵਾਈਆਂ ਹੋਈਆਂ ਹਨ, ਉਹਨਾ ਨੂੰ ਵੀ ਕਣਕ ਨਹੀ ਮਿਲੀ।ਸੁੱਖਵਿੰਦਰ ਸਿੰਘ ਮੈਂਬਰ ਅਤੇ ਕਾਮਰੇਡ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਜਦ ਵੀ ਫੂਡ ਸਪਲਾਈ ਮਹਿਕਮੇ ਦੇ ਦਫਤਰ ਜੰਡਿਆਲਾ ਗੁਰੂ ਜਾਂਦੇ ਹਨ ਉਹਨਾ ਉਥੇ ਮਹਿਕਮੇ ਦਾ ਕੋਈ ਵੀ ਅਧਿਕਾਰੀ ਨਹੀ ਮਿਲਦਾ। ਇਸ ਸਬੰਧੀ ਜਦ ਫੂਡ ਸਪਲਾਈ ਮਹਿਕਮੇ ਦੀ ਏ.ਐਫ.ਐਸ.ਓ ਵਿਪਨ ਸ਼ਰਮਾ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾ ਦੱਸਿਆ ਕਿ ਜੋ ਪਿੰਡ ਧਾਰੜ ਦੇ ਕੁਝ ਲੋਕਾਂ ਨੁੰ ਕਣਕ ਨਹੀ ਮਿਲੀ ਇਹ ਉਹਨਾ ਦੇ ਅਤੇ ਸਾਰੇ ਇੰਸਪੈਕਟਰਾਂ ਦੇ ਧਿਆਨ ਵਿੱਚ ਹੈ।ਕਣਕ ਨਾਂ ਮਿਲਣ ਦਾ ਕਾਰਨ ਇਹ ਸੀ ਕਿ ਉਹਨਾ ਦੇ ਕਾਰਡ ਆਨਲਾਈਨ ਨਹੀ ਹੋਏ ਸਨ ਹੁਣ ਹੋ ਗਏ ਹਨ ਅਗਲੇ ਕੁੱਝ ਦਿਨਾਂ ਵਿੱਚ ਹੀ ਇਹਨਾ ਨੂੰ ਕਣਕ ਵੰਡ ਦਿੱਤੀ ਜਾਵੇਗੀ।ਉਹਨਾ ਨੂੰ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾ ਦੱਸਿਆ ਕਿ ਉਹਨਾ ਦੇ ਸਾਰੇ ਅਫਸਰ ਜਿਆਦਾ ਤਰ ਫੀਲਡ ਵਿੱਚ ਹੀ ਰਹਿੰਦੇ ਹਨ ਉਹਨਾ ਦਾ ਦਫਤਰ ਵਿੱਚ ਬਹਿਣ ਦਾ ਕੰਮ ਘੱਟ ਹੀ ਹੁੰਦਾ ਹੈ ਇਸ ਲਈ ਉਹ ਦਫਤਰ ਵਿੱਚ ਘੱਟ ਮਿਲਦੇ ਹਨ।ਉਹਨਾ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਸੁਨਣ ਲਈ ਅਸੀ ਦਫਤਰ ਵਿੱਚ ਇੱਕ ਆਦਮੀ ਬਿਠਾਇਆ ਹੋਇਆ ਹੈ ਕਸਤੂਰੀ ਲਾਲ, ਉਹਨਾ ਨੂੰ ਕੋਈ ਵੀ ਸ਼ਕਾਇਤ ਦਰਜ ਕਰਵਾਈ ਜਾ ਸਕਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply