Monday, July 8, 2024

ਉੱਘੇ ਹਾਸਰਸ ਕਲਾਕਾਰ ਸ਼੍ਰੀ ਸਰੂਪ ਪਰਿੰਦਾ ਦੀ ਬੇਵਕਤ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਬਠਿੰਡਾ, 11 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੀ ਜਰੂਰੀ ਮੀਟਿੰਗ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਫਾਊਂਡੇਸ਼ਨ ਦੇ ਚਮਕੌਰ ਸਿੰਘ ਮਾਨ, ਇੰਦਰਜੀਤ ਸਿੰਘ, ਸੁਖਦੇਵ ਸਿੰਘ ਗਰੇਵਾਲ, ਡੀਸੀ ਸ਼ਰਮਾ, ਪਵਨ ਸ਼ਰਮਾ, ਬਲਜੀਤ ਸਿੰਘ ਬਰਾੜ, ਪਰਮਦੀਪ ਸਿੰਘ ਢਿੱਲੋਂ, ਬਲਤੇਜ ਕੋਮਲ, ਰੁਪਿੰਦਰ ਸਿੰਘ ਗਦਾਰਾ, ਬਲਵਿੰਦਰ ਸਿੰਘ ਭੋਲਾ, ਬਲਦੇਵ ਸਿੰਘ ਚਹਿਲ, ਮੇਜਰ ਬਾਵਰਾ, ਸੁਦਰਸ਼ਨ ਸ਼ਰਮਾ, ਜਗਤਾਰ ਸਿੰਘ ਭੰਗੂ, ਸੁਰਿੰਦਰ ਬਾਂਸਲ, ਬਲਦੇਵ ਸਿੰਘ ਜੈਲਦਾਰ, ਮਿੱਠੂ ਸਿੰਘ ਬਰਾੜ, ਗੁਰਚਰਨ ਸਿੰਘ ਔਲਖ, ਹਰਦੀਪ ਸਿੰਘ ਔਲਖ, ਮਹਿੰਦਰ ਪ੍ਰਧਾਨ, ਗੁਰਅਵਤਾਰ ਗੋਗੀ, ਰਜਿੰਦਰ ਸਿੰਘ ਭਾਰੀ, ਜਸਪ੍ਰੀਤ ਬਰਾੜ, ਸੁਰਿੰਦਰ ਸਿੱਧੂ, ਸੋਮੀ ਤੁੰਗਵਾਲੀਆ, ਸੁਰਿੰਦਰ ਬਾਂਸਲ, ਜਗਜੀਤ ਸਿੰਘ ਮਠਾੜੂ, ਹਰਜਗਜੀਤ ਸਿੰਘ ਸਿੱਧੂ, ਬਹਾਦਰ ਸਿੰਘ ਪਥਰਾਲਾ, ਨਰਿੰਦਰਪਾਲ ਸਿੰਘ ਐਡਵੋਕੇਟ, ਜਗਤਾਰ ਸਿੰਘ ਭੋਖੜਾ, ਭਗਤ ਰਾਮ, ਮੋਹਨ ਸਿੰਘ ਬੀਬੀਵਾਲਾ, ਨਾਇਬ ਸਿੰਘ ਭੁੱਲਰ, ਜਸਪਾਲ ਸਿੰਘ ਭੋਖੜਾ, ਅਵਤਾਰ ਸਿੰਘ ਹਾਜੀਰਤਨ, ਤੇਜ ਕੌਰ ਚਹਿਲ ਐਮਸੀ, ਰਜਿੰਦਰ ਕੌਰ ਬਰਾੜ ਐਮਸੀ, ਪ੍ਰਿੰਸੀਪਲ ਰਜਿੰਦਰ ਕੌਰ ਸੰਧੂ, ਬੀਬੀ ਗੁਰਦੀਪ ਕੌਰ, ਸੁਰਿੰਦਰ ਕੌਰ ਸਿੱਧੂ, ਗੁਰਪ੍ਰੀਤ ਕੌਰ ਸਿੱਧੂ, ਸੁਖਰਾਜ ਕੌਰ, ਅਮਰਜੀਤ ਕੌਰ ਹਰੜ, ਸ਼ਹਿਨਾਜ਼ ਕੁਰੈਸ਼ੀ, ਗੁਰਬਖਸ਼ ਕੌਰ, ਪਰਮਜੀਤ ਕੌਰ, ਕੋਮਲਪ੍ਰੀਤ ਕੌਰ ਹਾਜੀਰਤਨ ਆਦਿ ਮੈਂਬਰ ਹਾਜਰ ਸਨ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤਾ ਪਾ ਕੇ ਫਾਊਂਡੇਸ਼ਨ ਦੇ ਮੁੱਢਲੇ ਮੈਂਬਰ ਅਤੇ ਬਠਿੰਡਾ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਉਣ ਵਾਲੇ ਸ਼੍ਰੀ ਸਰੂਪ ਪਰਿੰਦਾ ਉਰਫ ਚਾਚੀ ਅਤਰੋ ਦੀ ਹੋਈ ਬੇਵਕਤ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ ਗਈ। ਸ਼੍ਰੀ ਪਰਿੰਦਾ ਸਬੰਧੀ ਗੱਲ ਕਰਦਿਆਂ ਸ.ਹਰਵਿੰਦਰ ਸਿੰਘ ਖਾਲਸਾ ਅਤੇ ਸ.ਚਮਕੌਰ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਪਰਿੰਦਾ ਦੇ ਜਾਣ ਨਾਲ ਕਲਾਕਾਰ ਜਗਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਅਜਿਹੀ ਸਖਸ਼ੀਅਤ ਕਦੇ ਕਦੇ ਹੀ ਜਨਮ ਲੈਂਦੀ ਹੈ। ਉਹਨਾਂ ਦੇ ਜਾਣ ਨਾਲ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਲੋਕਾਂ ਕੋਲੋਂ ਇੱਕ ਮਹਾਨ ਕਲਾਕਾਰ ਹਮੇਸ਼ਾ ਲਈ ਖੁੱਸ ਗਿਆ ਹੈ। ਉਹਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਸ਼ਰਧਾਂਜਲੀ ਸਮਾਗਮ 13 ਮਾਰਚ ਦਿਨ ਐਤਵਾਰ ਦੁਪਹਿਰ 12:00 ਵਜੇ ਤੋਂ 01:00 ਵਜੇ ਤੱਕ ਬਠਿੰਡਾ ਵਿਖੇ ਹੋਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply