Monday, July 8, 2024

’ਹਿੰਦ ਕੀ ਹਮ ਨਾਰੀਆਂ, ਸਮਝੇ ਨਾ ਹਮੇਂ ਕੋਈ ਫੂਲੋਂ ਕੀ ਕਿਆਰੀਆਂ’

ਨਾਰੀ ਖੁਦ ਆਪਣੀ ਸ਼ਕਤੀ ਪਹਿਚਾਣੇ- ਸਾਧਵੀ ਮੈਥਿਲੀ ਭਾਰਤੀ

PPN1103201604ਬਠਿੰਡਾ, 11 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਅੰਤਰਰਾਸ਼ਟਰੀ ਇਸਤਰੀ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਿਨ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਅਤੇ ਐਨ.ਐਸ.ਐਸ ਯੂਨਿਟਾਂ ਵਲੋਂ ਡਾ: ਊਸ਼ਾ ਸ਼ਰਮਾ ਨੇ ਅਗਵਾਈ ਕੀਤੀ। ਸਮਾਗਮ ਦੀ ਸ਼ਮਾਂ ਰੌਸ਼ਨ ਕਰਦਿਆਂ ਸਾਧਵੀ ਮੈਥਿਲੀ ਭਾਰਤੀ ਨੇ ਮਹਿਲਾ ਸ਼ਕਤੀ ਕਰਨ ‘ਤੇ ਆਪਣੇ ਵਿਚਾਰ ਪ੍ਰਗਟ ਕੀਤਾ ਕਿ ਨਾਰੀ ਖੁਦ ਆਪਣੀ ਸ਼ਕਤੀ ਪਹਿਚਾਨਣੀ ਪਵੇਗੀ। ਨਾਰੀ ਲਈ ੳ’ੱਚਾ ਚਰਿੱਤਰ ਉਸ ਗਹਿਣੇ ਦੇ ਸਮਾਨ ਹੈ ਜੋ ਉਸ ਦੀ ਸ਼ਾਨ ਨੂੰ ਹਮੇਸ਼ਾ ਵਧਾਈ ਰੱਖਦਾ ਹੈ। ਸਮਾਗਮ ਦੀ ਸ਼ਾਨ ਨੂੰ ਚਾਰ ਚੰਦ ਲਗਾਇਆ ਵਿਦਿਆਰਥਣਾ ਦੇ ਗਰੁੱਪਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੀਨਾਕਸ਼ੀ ਗਰੁੱਪ ਵਲੋਂ ਗਰੁੱਪ ਗਾਣ ”ਹਿੰਦ ਕੀ ਹਮ ਨਾਰੀਆਂ ,ਸਮਝੇ ਨਾ ਹਮੇਂ ਕੋਈ ਫੂਲੋਂ ਕੀ ਕਿਆਰੀਆਂ”ਰਿਚੂ ਗਰੁੱਪ ਵਲੋਂ ਭਰੂਣ ਹੱਤਿਆ ਉਪਰ ਸਕਿੱਟ,ਰੀਤਿਕਾ ਗਰੁੱਪ ਵਲੋਂ ਖੇਡਣ ਦੇ ਦਿਨ-ਚਾਰ, ਸੁਮੀਸ਼ਾ ਵਲੋਂ ਕਵਿਤਾ, ਮਨਦੀਪ ਗਰੁੱਪ ਡਾਂਸ ਮਾਂਵਾਂ ਮਾਂਵਾਂ, ਸਿਮਰਨ ਗਰੁੱਪ ਵਲੋਂ ਸੰਮੀ ਮੈਡਮ ਜਸਵਿੰਦਰ ਵਲੋਂ ਧੰਨ ਹੈ ਨਾਰੀ ਜੀਵਨ ਗਾਉਣ ਅਤੇ ਮੈਡਮ ਪੂਜਾ ਵਲੋਂ ਵੀ ਨਾਰੀ ਸ਼ਕਤੀ ਸਬੰਧਿਤ ਗਾਉਣ ਪੇਸ਼ ਕੀਤਾ ਗਿਆ। ਡਾ: ਊਸ਼ਾ ਸ਼ਰਮਾ ਅਤੇ ਮੈਡਮ ਮੋਨਿਕਾ ਕਪੂਰ ਵਲੋਂ ਮੰਚ ਸੰਚਾਲਨ ਕੀਤਾ ਗਿਆ। ਇਸ ਮੌਕੇ ਮਹਾਨ ਔਰਤਾਂ ਦੇ ਬਿੰਬ ਨੂੰ ਲੈ ਕੇ ਫੈਨਸੀ ਡਰਾਂਸ ਵਿਚ ਵਿਦਿਆਰਥੀਆਂ ਨੇ  ਰਾਣੀ ਝਾਂਸੀ, ਕਿਰਨ ਬੇਦੀ, ਮੈਰੀ ਕਾਮ,ਨੀਰਜਾ,ਮਦਰ ਟਰੇਸਾ ਆਦਿ ਦੀ ਭੂਮਿਕਾ ਨਿਭਾਈ। ਜੱਜ ਦੀ ਭੂਮਿਕਾ ਵਿਚ ਡਾ: ਨੀਰੂ ਗਰਗ, ਰਜਨੀ ਪਾਂਧੀ, ਮੋਨਿਕਾ ਕਪੂਰ ਵਿਚ ਸਨ। ਇਸ ਮੌਕੇ ਦਿਵਿਆ ਜੋਤੀ ਜਾਗਰਤੀ ਸੰਸਥਾਨ, ਕਾਲਜ ਪ੍ਰਧਾਨ ਨੰਦ ਲਾਲ ਗਰਗ ਸੀਨੀਅਰ ਐਡਵੋਕੇਟ,ਸਕੱਤਰ ਅਨਿਲ ਭੋਲਾ, ਡਾ: ਪੀ.ਕੇ. ਗੁਪਤਾ, ਅਜ ਕੁਮਾਰ, ਸਭਾ ਮੈਂਬਰ ਰਾਜ ਨੰਬਰਦਾਰ, ਜੀਵਾ ਰਾਮ ਪ੍ਰਧਾਨ ਗਊਸ਼ਾਲਾ ਅਤੇ ਸਾਧੂ ਰਾਮ ਕੁਸ਼ਲਾ ਅਤੇ ਵਿਸ਼ੇਸ਼ ਮਹਿਮਾਨ ਸਾਧਵੀ ਮੈਥਿਲੀ ਭਾਰਤੀ ਅਤੇ ਸੁਖਦੇਵ ਸਿੰਘ ਆਦਿ ਸ਼ਾਮਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply