Monday, July 8, 2024

ਹਾੜੀ ਦੀਆਂ ਫਸਲਾਂ ਦੀ ਸੰਭਾਲ ਕਿਸਾਨ ਸੰਮੇਲਨ ਦਾ ਆਯੋਜਿਨ

ਬਠਿੰਡਾ, 11 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋ ਪਿੰਡ ਨੰਗਲਾ ਵਿੱਖੇ ਕਿਸਾਨ ਸੰਮੇਲਨ ਕੀਤਾ ਗਿਆ । ਇਸ ਆਯੋਜਿਨ ਦਾ ਮੁੱਖ ਮਕਸਦ ਹਾੜੀ ਦੀਆਂ ਫਸਲਾਂ ਦੀ ਸੰਭਾਲ ਅਤੇ ਆਉਣ ਵਾਲੀਆ ਸਉਣੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਸੰਬੰਧੀ ਜਾਣਕਾਰੀ ਮੁੱਹਈਆਂ ਕਰਵਾਉਣਾ ਸੀ। ਡਾ. ਜਗਦੀਸ਼ ਗਰੋਵਰ, ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨੇ ਦੱਸਿਆ ਕਿ ਇਸ ਮੰਮੇਲਨ ਵਿੱਚ ਸਉਣੀ ਦੀਯਾਂ ਮੁੱਖ ਫਸਲਾਂ – ਨਰਮਾ, ਕਪਾਹ ਅਤੇ ਝੋਨੇ ਦੀ ਫਸਲ ਦੀ ਬੀਜਾਈ ਤੋ ਲੈ ਕੇ ਕੀੜੇ-ਮਕੋੜੀਆਂ ਦੀ ਰੋਕਥਾਮ ਅਤੇ ਮੰਡੀਕਰਨ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਚਿੱਟੀ ਮੱਖੀ ਦੀ ਰੋਕਥਾਮ ਸੰਬੰਧੀ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਨੂੰ ਨਦੀਨ ਰਹਿਤ ਰੱਖਣ ਅਤੇ ਖੇਤਾਂ ਦਾ ਸਰਵੇ ਕਰਨ ਵਾਰੇ ਵਿਸਥਾਰ ਨਾਲ ਦੱਸਿਆ। ਡਾ. ਅਜੀਤਪਾਲ ਸਿੰਘ ਧਾਲੀਵਾਲ (ਪ੍ਰੋਫੇਸਰ ਪਸ਼ੂ ਵਿਗਿਆਨ) ਨੇ ਖੇਤੀ ਸਹਾਇਕ ਧੰਦੇ ਜਿਵੇ ਡੇਅਰੀ ਫਾਰਮਿੰਗ, ਬੱਕਰੀ ਪਾਲਣ, ਪੋਲਟਰੀ ਫਾਰਮਿੰਗ, ਸੂਰ ਪਾਲਣ ਆਦਿ ਵਿਸ਼ਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਧਾਲੀਵਾਲ ਨੇ ਪੋਲਟਰੀ ਫਾਰਮਿੰਗ ਦੀ ਕੰਟਰੈਕਟ ਫਾਰਮਿੰਗ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਇਸ ਨਾਲ ਘੱਟ ਜੋਖਮ ਵਿੱਚ ਬਿਨਾ ਕੁੱਝ ਲਾਗਤ, ਵੱਧ ਮੁਨਾਫਾ ਕਮਾ ਸਕਦੇ ਹਾ। ਡਾ. ਅੰਗਰੇਜ ਸਿੰਘ ਸਹਾਇਕ ਪ੍ਰੋਫੇਸਰ, ਨੇ ਕਣਕ ਅਤੇ ਝੋਲਿਆਂ ਦੀ ਫਸਲ ਵਿੱਚੋ ਕੀੜੇ-ਮਕੋੜੀਆਂ ਦੀ ਰੋਕਥਾਮ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਮੁੱਹਈਆਂ ਕਰਵਾਈ। ਉਨ੍ਹਾ ਨੇ ਸਾਉਣੀ ਦੀਆਂ ਫਸਲਾਂ ਦੀ ਸਫਲ ਕਾਸਤ ਸੰਬੰਧੀ ਨੁਕਤੇ ਸਾਝੇ ਕੀਤੇ। ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਫਸਲ ਦਾ ਬੀਜ ਆਪਣੇ ਖੇਤਾਂ ਵਿਚ ਤਿਆਰ ਕੀਤਾ ਜਾਣ। ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਤੋ ਬਚਾਣ ਲਈ ਖੇਤ ਦੇ ਆਲੇ ਦਵਾਲੇ ਤੋ ਨਦੀਨ ਜਿਵੇ ਪੀਲੀ ਬੂਟੀ, ਕੰਘੀ ਬੂਟੀ, ਗਾਜਰ ਘਾਹ, ਪੂੱਠ ਕੰਡਾ ਅਤੇ ਧਤੁਰਾ ਆਦਿ ਨੰੰ ਨਸ਼ਟ ਕਰ ਦੇਣਾ ਚਾਹੀਦਾ ਹੈ।ਡਾ. ਗੁਰਮੀਤ ਸਿੰਘ ਢਿੱਲੋਂ ਸਹਾਇਕ ਪ੍ਰੋਫੇਸਰ, ਪਸਾਰ ਸਿੱਖਿਆ ਨੇ ਸਹਿਕਾਰੀ ਖੇਤੀ ਕਰਨ ਸੰਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਫਸਲਾਂ ਦੇ ਮੰਡੀਕਰਨ ਵਿਚ ਆ ਰਹੀਆਂ ਮੁਸਕਲਾਂ ਦੇ ਹੱਲ ਵਿਸਤਾਰ ਪੂਰਵਕ ਸਾਂਝੇ ਕੀਤੇ। ਸ੍ਰੀਮਤੀ ਪਰਮਪਾਲ ਕੌਰ ਸਿੱਧੂ ਆਈ ਏ ਐਸ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਕਿਸਾਨ ਦੇ ਰੁਬਰੂ ਹੁੰਦਿਆ ਕਿਸਾਨਾ ਨੂੰ ਅਪੀਲ ਕੀਤੀ ਕਿ ਕਿਸਾਨ ਵੀਰਾਂ ਨੂੰ ਫਸਲੀ ਵਿਭਿੰਨਤਾ ਵੱਲ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਵੱਲੋ ਪ੍ਰਵਾਨਿਤ ਬੀਜ ਬੀਜਣ ਅਤੇ ਉੱਨਤ ਖੇਤੀ ਤਕਨੀਕਾਂ ਨੂੰ ਅਪਣਾਉਣ ਉਪਰ ਜੋਰ ਦਿੱਤਾ। ਉਨ੍ਹਾ ਕਿਹਾ ਕਿ ਨਕਲੀ ਬੀਜ ਅਤੇ ਕੀੜੇਮਾਰ ਜਹਿਰਾਂ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।ਅੰਤ ਵਿੱਚ ਉਨ੍ਹਾ ਨੇ ਛੋਲਿਆਂ ਦੀ ਫਸਲ ਦੀ ਪ੍ਰਦਰਸ਼ਨੀ ਵੀ ਵੇਖੀ।ਸਾਬਕਾ ਸਰਪੰਚ ਮਨਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply