Tuesday, February 24, 2026

ਰਾਮ ਦਿਵਾਲੀ ਵਿਖੇ ਸ਼ਰਾਰਤੀ ਅਨਸਰਾਂ ਪਾਵਨ ਸਰੂਪ ਕੀਤੇ ਅਗਨ ਭੇਂਟ

ਸਿੱਖ ਜਥੇਬੰਦੀਆਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਕੀਤੀ ਮੰਗ

PPN1203201617 PPN1203201618

ਚੌਂਕ ਮਹਿਤਾ, 13 ਮਾਰਚ (ਜੋਗਿੰਦਰ ਸਿੰਘ ਮਾਣਾ) – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜ੍ਹੀ ਵਿਖੇ ਹੋਈ ਬੇਅਦਬੀ ਦੇ ਜੱਖਮ ਅਜੇ ਅੱਲ੍ਹੇ ਸਨ ਕਿ ਸ਼ਰਾਰਤੀ ਅਨਸਰਾਂ ਨੇ ਪਿੰਡ ਰਾਮ ਦਿਵਾਲੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਕਰਕੇ ਇੱਕ ਵਾਰ ਦੁਬਾਰਾ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।ਪਿੰਡ ਰਾਮ ਦਿਵਾਲੀ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਹੈਡ ਗ੍ਰੰਥੀ ਬਾਬਾ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਰੋਜਾਨਾ ਦੀ ਤਰਾ੍ਹਂ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਉਪਰੰਤ ਰਾਤ ਕਰੀਬ 9 ਵਜੇ ਸਮਾਪਤੀ ਕਰਕੇ ਘਰ ਚਲੇ ਗਏ, ਰਾਤ ਕਰੀਬ 12:25 ਵਜੇ ਗੁਰਦੁਆਰਾ ਸਾਹਿਬ ਵਿਖੇ ਸ਼ਰਾਰਤੀ ਅਨਸਰਾਂ ਵੱਲੋ ਸੁੱਖ ਆਸਣ ਕੀਤੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਅਤੇ ਨਜਦੀਕ ਪਏ 10 ਗੁਟਕੇ ਸਾਹਿਬ ਸਮੇਤ ਪੋਥੀਆਂ ਡੀਜ਼ਲ ਤੇਲ ਦਾ ਛਿੜਕਾਅ ਕਰਕੇ ਅਗਨ ਭੇਂਟ ਕਰ ਦਿੱਤੇ ਗਏ ਅਤੇ ਜਾਂਦੇ ਸਮੇ ਗੋਲਕ ਵਿਚੋ ਨਕਦੀ ਵੀ ਚੋਰੀ ਕਰ ਲਈ ਗਈ।ਇੰਨੇ ਵਿਚ ਨਜ਼ਦੀਕੀ ਘਰਾਂ ਵੱਲੋ ਪਾਏ ਰੌਲੇ ਦੀਆਂ ਅਵਾਜਾਂ ਸੁਣ ਕੇ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਇੱਕ ਸ਼ਰਾਰਤੀ ਅਨਸਰ ਗੁਰੁਦਆਰਾ ਸਾਹਿਬ ਦੀ ਕੰਧ ਟੱਪ ਕੇ ਨਾਲ ਵਾਲੇ ਘਰ ਦੇ ਬਾਥਰੂਮ ਵਿਚ ਜਾ ਵੜਿਆ।ਲੋਕਾਂ ਵੱਲੋ ਕੀਤੀ ਘੇਰਾਬੰਦੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ, ਜਿਸ ਦੀ ਪਛਾਣ ਪ੍ਰੇਮ ਸਿੰਘ ਟੀਟੂ ਪੁੱਤਰ ਰਤਨ ਸਿੰਘ ਵਾਸੀ ਰਾਮ ਦਿਵਾਲੀ ਵਜੋ ਹੋਈ, ਤਫਤੀਸ਼ ਕਰਨ ਤੇ ਉਸ ਨੇ ਦੱਸਿਆ ਕਿ ਉਸ ਦੇ ਨਾਲ ਦੋ ਹੋਰ ਨੌਜਵਾਨ ਰਾਜੂ ਮਸੀਹ ਪੁੱਤਰ ਕੁੰਨਣ ਮਸੀਹ ਤੇ ਸਮਸ਼ੇਰ ਸਿੰਘ ਪੁੱਤਰ ਲਖਵਿੰਦਰ ਸਿੰਘ ਦੋਵੇ ਵਾਸੀ ਰਾਮ ਦਿਵਾਲੀ ਇਸ ਘਟਨਾਕ੍ਰਮ ਵਿਚ ਸ਼ਾਮਲ ਹਨ। ਮੌਕੇ ‘ਤੇ ਪਹੁੰਚੀ ਥਾਣਾ ਮੱਤੇਵਾਲ ਦੀ ਪੁਲਿਸ ਵੱਲੋ ਇੰਨਾਂ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ।
ਇਸ ਮੌਕੇ ਐਸ.ਐਸ.ਪੀ ਦਿਹਾਤੀ ਜਸਦੀਪ ਸਿੰਘ ਸੈਣੀ ਨੇ ਗੱਲਬਾਤ ਦੌਰਾਨ ਕਿਹਾ ਕਿ ਪ੍ਰੇਮ ਸਿੰਘ ਟੀਟੂ ਵਾਸੀ ਰਾਮ ਦਿਵਾਲੀ ਚੋਰੀਆਂ ਕਰਨ ਅਤੇ ਸ਼ਰਾਬ ਵੇਚਣ ਦਾ ਆਦੀ ਹੈ, ਇਸ ਉਪਰ ਪਹਿਲਾਂ ਵੀ ਚੋਰੀ ਅਤੇ ਸ਼ਰਾਬ ਦਾ ਪਰਚਾ ਦਰਜ਼ ਹੈ।ਉਨਾ੍ਹਂ ਕਿਹਾ ਕਿ ਇਸ ਘਟਨਾਕ੍ਰਮ ਪਿਛੇ ਕਿਸੇ ਕਿਸਮ ਦੀ ਕੋਈ ਸ਼ਾਜਿਸ਼ ਨਹੀ ਸਗੋ ਇਹ ਚੋਰੀ ਦੀ ਨੀਅਤ ਨਾਲ ਗੁਰਦੁਆਰਾ ਸਾਹਿਬ ਪਹੁੰਚੇ ਹਨ ਤੇ ਇੰਨਾ੍ਹਂ ਚੋਰੀ ਨੂੰ ਛੁਪਾਉਣ ਲਈ ਇਸ ਵਾਰਦਾਤ ਨੂੰ ਅੰਜ੍ਹਾਮ ਦਿੱਤਾ ਹੈ, ਉਨਾ੍ਹਂ ਕਿਹਾ ਕਿ ਦੋਸ਼ੀਆਂ ਖਿਲਾਫ 452, 457, 380, 295 ਏ, 295, 436, 427, 34 ਆਈ.ਪੀ.ਸੀ ਤਹਿਤ ਪਰਚਾ ਦਰਜ ਕਰਕੇ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕੀਤਾ ਗਿਆ।ਇਸ ਮੌਕੇ ਉਨਾ੍ਹਂ ਨਾਲ ਐਸ.ਡੀ.ਐਮ ਰਾਕੇਸ਼ ਕੁਮਾਰ ਪੋਪਲੀ, ਤਹਿਸੀਲਦਾਰ ਮਨਜੀਤ ਸਿੰਘ, ਇੰਸ: ਪ੍ਰੀਤਇੰਦਰ ਸਿੰਘ, ਇੰਸ: ਦਵਿੰਦਰ ਸਿੰਘ ਬਾਜਵਾ ਹਾਜਰ ਸਨ, ਉਨਾ੍ਹਂ ਕਿਹਾ ਦੋਸ਼ੀਆਂ ਨੂੰ ਸਖਤ ਸਜਾਵਾ ਦਿਵਾਉਣ ‘ਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।
ਗੁਰਦੁਆਰਾ ਸਾਹਿਬ ਪਹੁੰਚੀਆਂ ਧਾਰਮਿਕ ਜਥੇਬੰਦੀਆਂ ਅਤੇ ਇਲਾਕੇ ਦੀਆਂ ਸਮੂੰਹ ਸਿੱਖ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨਾ੍ਹਂ ਦਾ ਕਹਿਣਾ ਹੈ ਕਿ ਪੁਲਿਸ ਵੱਲੋ ਇਸ ਘਟਨਾਕ੍ਰਮ ਨੂੰ ਚੋਰੀ ਦੀ ਵਾਰਦਾਤ ਨਾਲ ਜੋੜਿਆ ਜਾ ਰਿਹਾ ਹੈ, ਜੋ ਬਹੁਤ ਮੰਦਭਾਗਾ ਹੈ। ਉਨਾ੍ਹਂ ਕਿਹਾ ਕਿ ਇਸ ਘਟਨਾ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਅਜ਼ਾਮ ਦਿੱਤਾ ਗਿਆ ਹੈ।ਇਸ ਸਮੇ ਕ੍ਰਾਂਤੀਕਾਰੀ ਤਰਕਸ਼ੀਲ ਲਹਿਰ ਦੇ ਪ੍ਰਧਾਨ ਪਿ੍ਰੰ. ਬਚਿੱਤਰ ਸਿੰਘ ਤਰਸਿੱਕਾ ਤੇ ਸਿੱਖ ਸੰਗਤਾਂ ਨੇ ਰੋਹ ਭਰਪੂਰ ਲਹਿਜੇ ਵਿਚ ਕਿਹਾ ਕਿ ਬੀਤੇ ਸਮੇਂ ਦੌਰਾਨ ਬਰਗਾੜ੍ਹੀ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪੰਜਾਬ ਸਰਕਾਰ ਵੱਲੋ ਕੋਈ ਜਾਂਚ ਨਹੀ ਕਰਵਾਈ ਗਈ ਅਤੇ ਦੋਸ਼ੀਆਂ ਨੂੰ ਸਜਾਵਾ ਨਹੀ ਦਿੱਤੀਆਂ ਗਈਆਂ। ਜਿਸ ਦੇ ਫਲਸਰੂਪ ਸ਼ਰਾਰਤੀ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ, ਜੋ ਪੰਜਾਬ ਦਾ ਮਹੌਲ ਵਿਗਾੜ੍ਹਨ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ।ਇਸ ਸਮੇ ਸਿੱਖ ਸੰਗਤਾਂ ਨੇ ਸਰਕਾਰ ਕੋਲੋ ਦੋਸ਼ੀਆਂ ਨੂੰ ਸਖਤ ਤੋ ਸਖਤ ਸਜ਼ਾਵਾ ਦੇਣ ਦੀ ਪੁਰਜੋਰ ਮੰਗ ਕੀਤੀ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply