Sunday, June 15, 2025
Breaking News

ਸਾਹਿਤ ਜਾਗ੍ਰਿਤੀ ਸਭਾ ਵਲੋਂ ਭਖਦੇ ਮਸਲਿਆਂ ਤੇ ਵਿਚਾਰਾਂ

PPN050523

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ )- ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਦੀ ਬੈਠਕ ਬੀ ਐਸ ਐਚ ਸ਼ਿਵਾਲਿਕ ਪਬਲਿਕ ਸਕੂਲ ਬਠਿੰਡਾ ਵਿੱਚ ਪ੍ਰਧਾਨ ਅਮਰਜੀਤ ਜੀਤ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਆਰੰਭ ਵਿੱਚ ਪਿਛਲੀ ਦਿਨੀਂ ਸਵਰਗਵਾਸ ਹੋਏ ਪ੍ਰਤਾਪ ਨਗਰ ਵਾਸੀ ਉੱਘੇ ਚਿੰਤਕ ਪੰਡਤ ਤਾਰਾ ਚੰਦ ਨੂੰ ਸ਼ਰਧਾਜਲੀਆਂ ਦਿੱਤੀਆਂ ਗਈਆਂ । ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਤਰਸੇਮ ਬਸ਼ਰ ਵੱਲੋਂ ਪੰਡਤ ਤਾਰਾ ਚੰਦ ਦੀ ਸਖਸ਼ੀਅਤ ਬਾਰੇ ਸਭਾ ਦੇ ਮੈਂਬਰਾਂ ਨੂੰ ਜਾਣੂ ਕਰਵਾਉਦਿਆਂ ਉਨਾਂ ਦੀ ਸਖਸ਼ੀਅਤ ਦੇ ਵੱਖ ਵੱਖ ਪਹਿਲੂਆਂ ਤੇ ਚਾਣਨਾ ਪਾਇਆ ਗਿਆ ।ਇਸ ਉਪਰੰਤ ਸਭਾ ਵੱਲੋਂ ਕਰਵਾਏ ਜਾਣ ਵਾਲੇ ਸਾਹਿਤਕ ਸਮਾਗਮ ਦੀ ਰੂਪ ਰੇਖਾ ਤੇ ਵਿਚਾਰ ਕੀਤੀ ਗਈ । ਰਚਨਾਵਾਂ ਦੇ ਦੌਰ ਵਿੱਚ ਲੇਖਿਕਾ ਪਾਇਲ ਬਾਂਸਲ ਵੱਲੋਂ ਆਪਣੀ ਕਵਿਤਾ ਕਲਮ, ਮਨਜੀਤ ਜੀਤ ਵੱਲੋਂ ਕਹਾਣੀ ਦੂਜਾ ਵਿਆਹ, ਤਰਸੇਮ ਬਸ਼ਰ ਵੱਲੋਂ ਕਹਾਣੀ ‘ਸੂਰਜ ਤੇ ਜਮੀਨ, ਜਸਵੰਤ ਜਸ,ਚਮਨ ਮਤਵਾਲਾ, ਹਰਦਰਸ਼ਨ ਸੋਹਲ, ਪ੍ਰੀਤ ਅਤੇ ਦਰਸ਼ਨ ਦਰਸ਼ੀ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਪੇਸ਼ ਕੀਤੀਆਂ ਰਚਨਾਵਾਂ ਤੇ ਪ੍ਰਿਸੀਪਲ ਜਗਦੀਸ਼ ਸਿੰਘ ਘਈ ਵੱਲੋਂ ਸੰਖੇਪ ਤਬਸਰਾ ਕੀਤਾ ਗਿਆ ।ਅਜੋਕੇ ਸਾਹਿਤਕ ਹਾਲਾਤਾਂ ਤੇ ਚਰਚਾ ਕਰਦਿਆਂ ਤਰਸੇਮ ਬਸ਼ਰ ਵੱਲੋਂ ਸਾਹਿਤਕ ਜੱਥੇਬੰਦੀਆਂ ਨੂੰ ਅਹੁਦੇਦਾਰੀਆਂ ਤੇ ਨਿੱਜ ਤੋਂ ਉਪਰ ਉੱਠ ਕੇ ਅਜੋਕੀ ਨੌਜੁਆਨ ਪੀੜੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਵਾਸਤੇ ਠੋਸ ਰੂਪ ਵਿੱਚ ਕੁੱਝ ਕਰਨ ਵਾਸਤੇ ਅਪੀਲ ਦੀ ਤਰਦੀਦ ਕਰਦਿਆਂ ਸਭਾ ਦੇ ਸਰਪ੍ਰਸਤ ਪ੍ਰਿਸੀਪਲ ਜਗਦੀਸ਼ ਸਿੰਘ ਘਈ ਸਮੇਤ ਸਮੂਹ ਹਾਜਰੀਨ ਨੇ ਸਾਹਿਤ ਖੇਤਰ ਵਿੱਚ ਚਲ ਰਹੀ ਰਾਜਨੀਤੀ ਨੂੰ ਕੋਈ ਸ਼ੁੱਭ ਸੰਕੇਤ ਨਾ ਹੋਣਾ ਦਸਦਿਆਂ ਭਰੋਸਾ ਦਿੱਤਾ ਕਿ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ  ਪੰਜਾਬੀ ਸਾਹਿਤ ਅਤੇ ਮਾਂ ਬੋਲੀ ਦੀ ਸੇਵਾ ਲਈ ਦ੍ਰਿੜਤਾ ਨਾਲ ਪਹਿਰਾ ਦੇਵੇਗੀ । ਸਭਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ , ਪੰਜਾਬੀ ਲੇਖਕ ਸਭਾ ਸਮੇਤ ਉੱਘੀਆਂ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਅਖਬਾਰਾਂ, ਰਸਾਲਿਆਂ ਅਤੇ ਸ਼ੋਸ਼ਲ ਸਾਹਿਤ ਤੇ ਪੰਜਾਬੀ ਵਿੱਚ ਰਚਨਾਵਾਂ ਲਿਖ ਰਹੇ ਲੇਖਕਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਕੇ ਇੱਕ ਮੰਚ ਪ੍ਰਦਾਨ ਕੀਤਾ ਜਾਵੇ ਤਾਂ ਜੋ ਅਜੋਕੀ ਪੀੜੀ ਨੂੰ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਦਾ ਮੌਕਾ ਪ੍ਰਾਪਤ ਹੋ ਸਕੇ । ਮੁੱਖ ਸਲਾਹਕਾਰ ਸੁਰੇਸ਼ ਗੋਇਲ ਨੇ ਕਿਹਾ ਕਿ ਅੱਜ ਪੰਜਾਬੀ ਮਾਂ ਬੋਲੀ ਦੀ ਹੋਂਦ ਤੇ ਹੀ ਸਵਾਲ ਖੜਾ ਹੋ ਰਿਹਾ ਹੈ, ਅਜਿਹੇ ਹਾਲਾਤ ਵਿੱਚ ਸਭ ਤੋਂ ਵੱਧ ਜਰੂਰੀ ਹੈ ਕਿ ਸਾਹਿਤਕ ਜੱਥੇਬੰਦੀਆਂ ਆਪਣੀ ਜਿੰਮੇਵਾਰੀ ਦੀ ਗੰਭੀਰਤਾ ਨੂੰ ਸਮਝਣ । ਇਸ ਮੌਕੇ ਜਰਨਲ ਸਕੱਤਰ ਜਸਵੰਤ ਜੱਸ, ਮੁੱਖ ਸਲਾਹਕਾਰ ਸੁਰੇਸ਼ ਗੋਇਲ, ਸਰਪ੍ਰੱਸਤ ਪ੍ਰਿੰਸੀਪਲ

ਜਗਦੀਸ਼ ਸਿੰਘ ਘਈ, ਚਮਨ ਮਤਵਾਲਾ, ਹਰਦਰਸ਼ਨ ਸੋਹਲ, ਪ੍ਰੀਤ, ਮਨਜੀਤ ਜੀਤ, ਦਰਸ਼ਨ ਦਰਸ਼ੀ ਸੱਤਪਾਲ ਬਰਾੜ ਪਾਇਲ ਬਾਂਸਲ ਅਤੇ ਤਰਸੇਮ ਬਸ਼ਰ ਨੇ ਹਿੱਸਾ ਲੈਂਦਿਆਂ ਕਈ ਸਾਹਿਤਕ ਮੁੱਦਿਆਂ ‘ਤੇ ਚਰਚਾ ਕਰਦਿਆਂ ਵਿਚਾਰ ਪੇਸ਼ ਕੀਤੇ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply