Saturday, July 27, 2024

ਈਮਾਨਦਾਰੀ ਦੀ ਜਿੰਦਾ ਮਿਸਾਲ – ਇਮਾਨਦਾਰੀ ਦੀ ਕਮਾਈ ਨਾਲ ਉਸ ਦੇ ਪਰਿਵਾਰ ਨੂੰ ਦੋ ਡੰਗ ਦੀ ਰੋਟੀ ਨਸੀਬ ਹੁੰਦੀ ਰਹੇ -ਬਾਬੂ ਰਾਮ ਤੰਵਰ

PPN050522

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ )- ਅੱਜ ਦੇ ਅਜੋਕੇ ਸਮੇਂ ਵਿੱਚ ਪੈਸਿਆਂ ਲਈ ਲੋਕ ਆਪਣਿਆਂ ਦੇ ਖ਼ੂਨ ਦੇ ਪਿਆਸੇ ਹੋ ਰਹੇ ਹਨ ਉਥੇ ਅਜਿਹੇ ਲੋਕ ਵੀ ਹਨ, ਜਿਨਾਂ ਕਰਕੇ ਇਮਾਨਦਾਰੀ ਜਿੰਦਾ ਹੈ। ਬਠਿੰਡਾ ਦੀ ਅਫੀਮ ਵਾਲੀ ਗਲੀ ‘ਚ  ਕੱਪੜੇ ਪ੍ਰੈਸ ਕਰਨ ਵਾਲਾ ਰਹਿਣ ਵਾਲੇ ਬਾਬੂ ਰਾਮ ਤੰਵਰ ਕੋਲ ਲੋਕ ਆਪਣੇ ਕੱਪੜੇ ਪ੍ਰੈਸ ਕਰਾਉਣ ਲਈ ਲਿਆਉਂਦੇ ਹਨ ਅਤੇ ਕਈ ਵਾਰ ਕੱਪੜਿਆਂ ਨਾਲ ਆਏ ਨਕਦੀ, ਗਹਿਣੇ ਆਦਿ ਨੂੰ ਬਾਬੂ ਰਾਮ ਤੰਵਰ ਵਾਪਸ ਕਰ ਚੁੱਕੇ ਹਨ। ਸੋਮਵਾਰ ਨੂੰ ਏਅਰਮੈਨ ਕੋਰੀਅਰ ਸਰਵਿਸ ਦੇ ਸੰਚਾਲਕ ਪ੍ਰਵੀਣ ਮਿਮਾਣੀ ਨੂੰ ਬਾਬੂ ਰਾਮ ਤੰਵਰ ਨੇ ਫੋਨ ਕਰਕੇ ਦੱਸਿਆ ਕਿ ਉਨਾਂ ਦੇ ਕੱਪੜਿਆਂ ਵਿੱਚੋਂ 10 ਹਜਾਰ ਰੁਪਏ ਦੀ ਨਕਦ ਰਾਸ਼ੀ ਪਈ ਹੋਈ ਮਿਲੀ ਹੈ। ਇਸ ‘ਤੇ ਪ੍ਰਵੀਣ ਮਿਮਾਣੀ ਬਾਬੂ ਰਾਮ ਦੇ ਘਰ ਪਹੁੰਚੇ ਅਤੇ ਆਪਣੀ ਨਕਦੀ ਪ੍ਰਾਪਤ ਕਰਦੇ ਹੋਏ ਬਾਬੂ ਰਾਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਬਹੁਤ ਹੀ ਸੀਮਿਤ ਪੈਸਿਆਂ ਦੇ ਸਾਧਨਾਂ ਦੇ ਬਾਅਦ ਬਾਬੂ ਰਾਮ ਵਰਗੇ ਲੋਕਾਂ ਦਾ ਈਮਾਨ ਧਨ ਦੌਲਤ ਡੁਲਾ ਨਹੀਂ ਸਕੀ। ਬਾਬੂ ਰਾਮ ਤੰਵਰ ਨੇ ਕੁਝ ਦਿਨ ਪਹਿਲਾਂ ਹੀ ਮਾਈਸ਼ਾਪ ਫਰਮ ਸੰਚਾਲਕ ਦੀ ਸੋਨੇ ਦੀ ਅੰਗੂਠੀ ਵਾਪਸ ਕੀਤੀ ਸੀ। ਇਸ ਤੋਂ ਪਹਿਲਾਂ ਬਾਬੂ ਰਾਮ ਸੋਨੇ ਦੀ ਚੈਨ ਤੋਂ ਇਲਾਵਾ ਇੱਕ ਗ੍ਰਾਹਕ ਦੇ ਕੱਪੜਿਆਂ ਵਿੱਚ ਆਏ 3 ਲੱਖ ਰੁਪਏ ਦਾ ਬੰਡਲ ਵੀ ਉਸ ਨੂੰ ਵਾਪਸ ਕਰ ਚੁੱਕੇ ਹਨ। ਬਾਬੂ ਰਾਮ ਤੰਵਰ ਨੇ ਕਿਹਾ ਕਿ ਉਸ ਦੀ ਇੱਛਾ ਸਿਰਫ਼ ਇੰਨੀ ਹੀ ਹੈ ਕਿ ਇਮਾਨਦਾਰੀ ਦੀ ਕਮਾਈ ਨਾਲ ਉਸ ਦਾ ਅਤੇ ਉਸ ਦੇ ਪਰਿਵਾਰ ਨੂੰ ਦੋ ਸਮੇਂ ਦੀ ਰੋਟੀ ਨਸੀਬ ਹੁੰਦੀ ਰਹੇ। ਉਨਾਂ ਕਿਹਾ ਕਿ ਬੇਈਮਾਨ ਅਤੇ ਗਲਤ ਤਰੀਕੇ ਨਾਲ ਕਮਾਇਆ ਹੋਇਆ ਧੰਨ ਬਿਮਾਰੀਆਂ ਅਤੇ ਦੁੱਖ ਤਕਲੀਫ਼ਾਂ ਰਾਹੀਂ ਕਈ ਗੁਣਾ ਵਧ ਕੇ ਨਿਕਲਦਾ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply