Wednesday, March 18, 2026

ਐਸ. ਵਾਈ. ਐਲ ਨਹਿਰ ਦੇ ਮੁੱਦੇ ਨੂੰ ਭੜਕਾ ਕੇ ਪੰਜਾਬ ਨੂੰ ਪਹਿਲੇ ਸਮਿਆਂ ਵੱਲ ਧੱਕਿਆ ਜਾ ਰਿਹਾ ਹੈ ਜਥੇ: ਬਾਲਿਓਂ, ਬੱਬਲ ਭਾਰਤੀ

PPN2103201619
ਸਮਰਾਲਾ, 21 ਮਾਰਚ (ਪੰਜਬ ਪੋਸਟ ਬਿਊਰੋ)- ਲੋਕ ਚੇਤਨਾ ਮੰਚ ਪੰਜਾਬ ਦੇ ਜਨਰਲ ਸਕੱਤਰ ਜਥੇਦਾਰ ਅਮਰਜੀਤ ਸਿੰਘ ਬਾਲਿਓਂ ਅਤੇ ਸਮਰਾਲਾ ਤਹਿਸੀਲ ਦੇ ਪ੍ਰਧਾਨ ਬੱਬਲ ਭਾਰਤੀ ਨੇ ਇੱਕ ਸਾਂਝੇ ਬਿਆਨ ਰਾਹੀਂ ਪ੍ਰੈੱਸ ਨੂੰ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ 1975 ਤੋਂ ਬਾਅਦ ਚਾਰ ਵਾਰੀ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਚੁੱਕੇ ਹਨ, ਜਿਸ ਤਰ੍ਹਾਂ ਪੰਜਾਬ ਪਹਿਲਾਂ 20 ਸਾਲ ਅੱਗ ਦੀ ਭੱਠੀ ਵਿੱਚ ਝੁਲਸਿਆ ਹੈ, ਉਸੇ ਤਰ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਕੇ ਐਸ. ਵਾਈ. ਐਲ ਨਹਿਰ ਦੇ ਮੁੱਦੇ ਨੂੰ ਜਾਣਬੁੱਝ ਕੇ ਭੜਕਾ ਕੇ ਪੰਜਾਬ ਨੂੰ ਪਹਿਲੇ ਸਮਿਆਂ ਵੱਲ ਧੱਕਿਆ ਜਾ ਰਿਹਾ ਹੈ।ਪ੍ਰੰਤੂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ ਧਾਰਮਿਕ ਜਥੇਬੰਦੀਆਂ ਨੇ ਉਸ ਸਮੇਂ ਰੋਸ ਮੁਜਾਹਰੇ ਕੀਤੇ ਤਾਂ ਕੁਝ ਸੰਤ ਮਹਾਂਪੁਰਸ਼ਾਂ ਅਤੇ ਹੋਰ ਕਈ ਜਥੇਬੰਦੀਆਂ ਦੇ ਆਗੂਆਂ ‘ਤੇ ਬਾਦਲ ਦੀ ਸਰਕਾਰ ਨੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ।
ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਜੋ 1984 ਤੋਂ ਲੈ ਕੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਗੱਲ ‘ਤੇ ਆਪ ਹੀ ਮੋਹਰ ਲਗਾ ਦਿੱਤੀ, ਹੁਣ ਤੱਕ ਬਾਦਲ ਸਾਹਿਬ ਕਾਂਗਰਸ ਨੂੰ ਹਰ ਗੱਲ ਲਈ ਦੋਸ਼ੀ ਠਹਿਰਾਉਂਦੇ ਰਹੇ ਅਤੇ ਮਤਰੇਈ ਮਾਂ ਵਾਲੇ ਸਲੂਕ ਦਾ ਇਲਜ਼ਾਮ ਲਗਾਉਂਦੇ ਰਹੇ।ਪ੍ਰੰਤੂ ਹੁਣ ਤਾਂ ਕੇਂਦਰ ਵਿੱਚ, ਗੁਆਂਢੀ ਸੂਬੇ ਹਰਿਆਣੇ ਵਿੱਚ ਵੀ ਇਨ੍ਹਾਂ ਦੇ ਭਾਈਵਾਲਾਂ ਦਾ ਰਾਜ ਹੈ।ਚੰਗਾ ਤਾਂ ਇਹ ਹੋਣਾ ਸੀ ਕਿ ਅਗਰ ਬਾਦਲ ਸਾਹਿਬ ਸੈਂਟਰ ‘ਤੇ ਸੂਝਬੂਝ ਨਾਲ 1955 ਦੇ ਅਧਾਰ ‘ਤੇ ਪਾਣੀਆਂ ਦੀ ਵੰਡ ਕਰਵਾ ਲੈਂਦੇ ਤਾਂ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਸਮਝੀ ਜਾ ਸਕਦੀ ਸੀ।ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਸੰਤ ਮਹਾਂਪੁਰਸ਼ਾਂ ਜਾਂ ਹੋਰ ਜਥੇਬੰਦੀਆਂ ਦੇ ਆਗੂਆਂ ‘ਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਹੋਏ ਹਨ, ਲੋਕ ਚੇਤਨਾ ਮੰਚ ਦੀ ਸਮੁੱਚੀ ਟੀਮ ਇਨ੍ਹਾਂ ਆਗੂਆਂ ਦੇ ਵਿਚਾਰ ਲੈ ਕੇ ਜੋ ਭਾਰਤ ਦੀ ਸਭ ਤੋਂ ਵੱਡੀ ਨਿਆਂ ਪਾਲਿਕਾ ਦੀ ਤੌਹੀਨ ਮੁੱਖ ਮੰਤਰੀ ਪੰਜਾਬ ਨੇ ਕੀਤੀ ਹੈ, ਉਸ ਸਬੰਧੀ ਕੋਈ ਚਾਰਾਜੋਈ ਕਰਨ ਲਈ ਰਣਨੀਤੀ ਤੈਅ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਹੀ ਇਸ ਸਮਾਜਸੇਵੀ ਜਥੇਬੰਦੀ ਵਲੋਂ ਪੰਜਾਬ ਵਿੱਚ ਦਸਤਖਤੀ ਮੁਹਿੰਮ ਚਲਾ ਕੇ ਲੋਕਾਂ ਨੂੰ ਚੇਤਨ ਕੀਤਾ ਜਾ ਰਿਹਾ ਹੈ, ਹੁਣ ਆਪਣੀ ਸਮੁੱਚੀ ਜਥੇਬੰਦੀ ਨਾਲ ਮੀਟਿੰਗ ਕਰਕੇ ਹਰ ਜ਼ਿਲ੍ਹੇ ਦੇ ਡੀ. ਸੀ ਅਤੇ ਐਸ. ਐਸ. ਪੀ ਸਾਹਿਬਾਨ ਨੂੰ ਮਿਲਿਆ ਜਾਵੇਗਾ ਕਿ ਕਿਸ ਤਰ੍ਹਾਂ ਹਲਕਾ ਵਿਧਾਇਕ ਜਾਂ ਹਲਕਾ ਇੰਚਾਰਜ ਲੋਕਾਂ ਨਾਲ ਧੱਕੇਸ਼ਾਹੀਆਂ ਕਰਵਾ ਰਹੇ ਹਨ। ਉਨਾਂ ਹੋਰ ਕਿਹਾ ਕਿ ਅੰਗਰੇਜ਼ਾਂ ਸਮੇਂ ਦੇ ਡੇਢ ਸਦੀਆਂ ਪਹਿਲਾਂ ਬਣੇ ਪੁਲ ਅਜੇ ਤੱਕ ਜਿਉਂ ਦੀ ਤਿਉਂ ਖੜ੍ਹੇ ਹਨ, ਪ੍ਰੰਤੂ 1999 ਦੇ ਨੀਂਹ ਪੱਥਰ ਰੱਖੇ ਅਕਾਲੀ ਦਲ ਦੇ ਬਹੁਤ ਹੀ ਇਮਾਨਦਾਰ ਕਹਾਉਣ ਵਾਲੇ ਆਗੂ ਸਪੀਕਰ ਵਿਧਾਨ ਸਭਾ ਚਰਨਜੀਤ ਸਿੰਘ ਅਟਵਾਲ ਨੇ 2002 ਵਿੱਚ ਇਸ ਪੁਲ ਦੇ ਨਾਂਓ ‘ਤੇ ਆਪਣੇ ਪੁੱਤਰ ਨੂੰ ਤਾਂ ਅਕਾਲੀ ਦਲ ਦਾ ਵਿਧਾਇਕ ਤੇ ਸੀਨੀਅਰ ਆਗੂ ਤਾਂ ਬਣਾ ਦਿੱਤਾ, ਪ੍ਰੰਤੂ ਇਸ ਪੁੱਲ ਦੇ ਟੁੱਟਣ ਤੇ ਨਾ ਤਾਂ ਅੱਜ ਤੱਕ ਸਪੀਕਰ ਅਟਵਾਲ ਨੇ ਕਿਸੇ ਕਿਸਮ ਦੀ ਇਨਕੁਆਰੀ ਦੀ ਹਿੰਮਤ ਕੀਤੀ ਹੈ ਅਤੇ ਨਾ ਹੀ ਇੱਥੋਂ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਨਾ ਹੀ ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵਿਧਾਨ ਸਭਾ ਵਿੱਚ ਜਾਂ ਆਪਣੇ ਹਲਕੇ ਵਿੱਚ ਇਸ ਪੁਲ ਸਬੰਧੀ ਕਿਸੇ ਸਬੰਧਿਤ ਅਫਸਰ ਨਾਲ ਕੋਈ ਗੱਲਬਾਤ ਕੀਤੀ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply