Sunday, April 12, 2026

ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਮਾਪੇ-ਅਧਿਆਪਕ ਮਿਲਣੀ ਹੋਈ

PPN0104201603

ਬਠਿਡਾ, 1 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ)- ਬਠਿੰਡਾ ਦੇ ਸੰਗਤ ਬਲਾਕ ਅਧੀਨ ਪੈਦੇ ਪਿੰਡ ਘੁੱਦਾ ਦੇ ਸਰਕਾਰੀ ਸਪੋਰਟਸ ਸਕੂਲ, ਘੁੱਦਾ (ਬਠਿੰਡਾ) ਵਿਖੇ ਅੱਜ ਸਲਾਨਾ ਨਤੀਜਿਆਂ ਪ੍ਰਤੀ ਬੱਚਿਆਂ ਦੀ ਕਾਰਗੁਜਾਰੀ ਨੂੰ ਉਹਨਾ ਦੇ ਮਾਪਿਆਂ ਤੱਕ ਦਰਸਾਉਣ ਲਈ ਸਕੂਲ ਦੇ ਕੈਂਪਸ ਵਿੱਚ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ।ਇਸ ਵਿੱਚ ਸਾਰੀਆਂ ਕਲਾਸਾ ਦੇ ਅਧਿਆਪਕਾਫ਼ਕੋਚਿੰਗ ਨੇ ਮਿਲਣੀ ਵਿੱਚ ਪਹੁੰਚੇ ਮਾਪਿਆਂ ਨੂੰ ਉਹਨਾਂ ਦੀ ਸਾਲ ਭਰ ਦੀ ਕੀਤੀ ਮਿਹਨਤ ਦਾ ਨਤੀਜਾ ਦੱਸਿਆ।ਇਸ ਮਿਲਣੀ ਦੌਰਾਨ ਮਾਪਿਆਂ ਨੇ ਸਪੋਰਟਸ ਸਕੂਲ ਦੀਆਂ ਸਲਾਨਾ ਗਤੀਵਿਧੀਆਂ (ਸਪੋਰਟਸਫ਼ਵਿਦਿੱਆਕ) ਦੀ ਸਲਾਘਾ ਕੀਤੀ।ਇਸ ਮੌਕੇ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਸਾਲ ਦੇ ਵਿਦਿਅਕ ਨਤੀਜਾ ਸਪੋਰਟਸ ਦੇ ਨਤੀਜਿਆਂ ਵਾਗ ਹੀ ਬਹੁਤ ਸੰਤੁਸ਼ਸਟੀਪੂਰਨ ਰਿਹਾ ਜੋ ਕਿ ਲਗਭਗ 95 ਫੀਸਦੀ ਰਿਹਾ।ਉਹਨਾਂ ਸਮੂਹ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਸ਼ੈਸਨ 2016-17 ਨਤੀਜੇ ਇਸ ਤੋ ਵੀ ਚੰਗੇ ਪ੍ਰਾਪਤ ਕਰਨ ਲਈ ਸਮੂਹ ਸਟਾਫ ਵੱਲੋ ਭਰਪੂਰ ਕੋਸ਼ਿਸ ਕੀਤੀ ਜਾਵੇਗੀ।ਇਸ ਮੌਕੇ ਸਕੂਲ ਗੁਰਸ਼ਰਨ ਸਿੰਘ,ਪੁਸ਼ਪਿੰਦਰ ਪਾਲ ਸਿੰਘ, ਸੁਨੀਲ ਕੁਮਾਰ, ਬਲਵਿੰਦਰ ਸਿੰਘ, ਮੈਡਮ ਅਮਰਵੀਰ ਕੌਰ, ਮੈਡਮ ਸੰਦੀਪ, ਮੈਡਮ ਰੁਪਿੰਦਰ ਕੌਰ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ ਤੋ ਇਲਾਵਾ ਬਾਕੀ ਸ਼ਟਾਫ ਵੀ ਹਾਜਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply