Saturday, June 29, 2024

ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਮੁੱਖ ਮੰਤਰੀ ਦੇ ਪੱਖ ਨੇ ਸਾਬਿਤ ਕੀਤਾ ਕਿ ਸਰਕਾਰ ਲੋਕਾਂ ਦੀ ਹਮਾਇਤੀ

PPN0104201604

ਬਠਿੰਡਾ, 1 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਵਿੱਚ ਪੰਜਾਬ ਦੇ ਕਿਸਾਨਾਂ ਹਿੱਤ ਖੜ੍ਹੇ ਹੋ ਕੇ ਅਹਿਮ ਫ਼ੈਸਲਾ ਲੈਂਦੇ ਹੋਏ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਲੋਕਾਂ ਦੀ ਸਭ ਤੋਂ ਵੱਡੀ ਹਮਾਇਤੀ ਹੈ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤਾ।ਸ਼੍ਰੀਮਤੀ ਬਾਦਲ ਨੇ ਅੱਜ ਪਿੰਡ ਹਰਰਾਏਪੁਰ ਅਤੇ ਗੋਨਿਆਣਾ ਵਿਖੇ ਨਵੀਂਆਂ ਬਣੀਆਂ ਗਊਸ਼ਾਲਾਵਾਂ ਦਾ ਉਦਘਾਟਨ ਕੀਤਾ, ਵੇਰਕਾ ਮਿਲਕ ਪਲਾਂਟ ਵਿਖੇ ਨਵੇਂ ਆਈਸ ਕਰੀਮ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਭੋਖੜਾ, ਨਹੀਂਆਂਵਾਲੀ, ਅਮਰਗੜ੍ਹ ਅਤੇ ਜੀਦਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੰਚਾਇਤਾਂ ਨੂੰ ਫੰਡਾਂ ਦੀ ਵੰਡ ਕੀਤੀ।
ਸ਼੍ਰੀਮਤੀ ਬਾਦਲ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਐਸ.ਵਾਈ.ਐਲ. ਰਾਹੀਂ ਪੰਜਾਬ ਦੇ ਪਾਣੀਆਂ ਦੀ ਵੰਡ ਕੀਤੀ ਜਦਕਿ ਇਸ ਤੋਂ ਪਹਿਲਾਂ ਵੀ ਪੰਜਾਬ ਨਾਲ ਚੰਡੀਗੜ੍ਹ ਅਤੇ ਪੰਜਾਬੀ ਬੋਲਣ ਵਾਲੇ ਜ਼ਿਲ੍ਹਿਆਂ ਨੂੰ ਲੈ ਕੇ ਵਿਤਕਰਾ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਦੇ ਮੁੱਦੇ ਨੂੰ ਲੋਕ ਹਿੱਤ ਅਤੇ ਇਤਹਾਸਿਕ ਫ਼ੈਸਲੇ ਨਾਲ ਨਿਬੇੜ੍ਹਦੇ ਹੋਏ ਸ਼੍ਰੀ ਬਾਦਲ ਨੇ ਕਿਸਾਨਾਂ ਦੀਆਂ 30 ਸਾਲ ਪੁਰਾਣੀਆਂ ਜ਼ਮੀਨਾਂ ਵਾਪਿਸ ਕੀਤੀਆਂ ਅਤੇ ਸੂਬੇ ਦੇ ਪਾਣੀਆਂ ਦੇ ਮਸੀਹਾ ਬਣੇ।ਉਨ੍ਹਾਂ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਭ੍ਰਿਸ਼ਟਾਚਾਰ ਦਾ ਪੁਤਲਾ ਹਨ। 2011 ਵਿੱਚ ਉਨ੍ਹਾਂ ਦੀ ਆਪਣੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਤਫ਼ਤੀਸ ਕਰਵਾਈ ਸੀ ਅਤੇ ਹੁਣ ਸੂਬੇ ਵਿੱਚ ਕਈ ਕਾਂਗਰਸ ਨੇਤਾ ਅਤੇ ਵਰਕਰ ਉਨ੍ਹਾਂ ਦੇ ਖਿਲਾਫ਼ ਹੋ ਗਏ ਹਨ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੀ.ਪੀ.ਪੀ ਵਾਂਗ ਆਮ ਆਦਮੀ ਪਾਰਟੀ ਵੀ ਕਾਂਗਰਸ ਦੀ ਬੀ-ਟੀਮ ਹੀ ਹੈ, ਜੋ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਚੋਣਾ ਸਮੇਂ ਵੀ ਅਰਵਿੰਦ ਕੇਜਰੀਵਾਲ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹਿੰਦੇ ਹੁੰਦੇ ਸਨ ਕਿ ਉਹ ਕਿਸੇ ਵੀ ਪਾਰਟੀ ਵਿਚ ਰਲੇਵਾਂ ਨਹੀਂ ਕਰਨਗੇ ਪਰ ਉਨ੍ਹਾਂ ਨੇ ਕਾਂਗਰਸ ਦੇ ਸਮਰਥਨ ਨਾਲ ਦਿੱਲੀ ਵਿਚ ਆਪਣੀ ਸਰਕਾਰ ਬਣਾਈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜਦੋਂ ਦੁਬਾਰਾ ਚੋਣਾਂ ਹੋਈਆਂ, ਤਾਂ ਕਾਂਗਰਸ ਪਾਰਟੀ ਨੇ ਆਪਣੀਆਂ ਸਾਰੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਟਰਾਂਸਫਰ ਕਰ ਦਿੱਤੀਆਂ, ਜਿਸ ਕਾਰਨ ਕਾਂਗਰਸ ਦਾ ਇਕ ਵੀ ਐਮ.ਐਲ.ਏ. ਨਾ ਬਣ ਸਕਿਆ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ-ਟੀਮ ਬਣ ਕੇ ਅਕਾਲੀ-ਭਾਜਪਾ ਸਰਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੰਮ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਸ਼੍ਰੀਮਤੀ ਬਾਦਲ ਨੇ ਮਿਲਕ ਪਲਾਂਟ, ਬਠਿੰਡਾ ਵਿਖੇ ਆਧੁਨਿਕ ਡੇਅਰੀ ਅਤੇ ਆਇਸ ਕਰੀਮ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਉਨ੍ਹਾਂ ਨੇ ਪਿੰਡ ਗਿੱਲ ਪੱਤੀ ਵਿਖੇ 2 ਪ੍ਰੋਜੈਕਟਾਂ ਅਤੇ ਆਰ.ਓ. ਪਲਾਂਟ , ਪਿੰਡ ਭੋਖੜਾ ਵਿਖੇ ਨਵੇਂ ਪਾਰਕ , ਸੀ.ਸੀ. ਫਲੋਰਿੰਗ ਪ੍ਰਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ ਭੋਖੜਾ, ਕੋਠੇ ਇੰਦਰ ਸਿੰਘ ਵਾਲਾ ਅਤੇ ਕੋਠੇ ਨੱਥਾ ਸਿੰਘ ਵਾਲਾ ਪਿੰਡਾਂ ਦਾ ਸੰਗਤ ਦਰਸ਼ਨ ਪ੍ਰੋਗਰਾਮ ਕੀਤਾ।
ਇਸ ਮੌਕੇ ਵਿਧਾਇਕ ਬਠਿੰਡਾ (ਦਿਹਾਤੀ) ਦਰਸ਼ਨ ਸਿੰਘ ਕੋਟਫਤੱਾ, ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਉਪ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਸ਼੍ਰੀ ਮੋਹਨੀਸ਼ ਕੁਮਾਰ ਅਤੇ ਹਰਿੰਦਰ ਸਿੰਘ ਸਰਾਂ, ਮੇਅਰ ਬਲਵੰਤ ਰਾਏ ਨਾਥ, ਐਸ ਡੀ ਐਮ ਬਠਿੰਡਾ ਅਨਮੋਲ ਸਿੰਘ ਧਾਲੀਵਾਲ, ਡੀ.ਡੀ.ਪੀ.ੳ ਅਰੁਣ ਜਿੰਦਲ, ਐਸ.ਪੀ. (ਐਚ) ਡਾ ਨਾਨਕ ਸਿੰਘ, ਐਸ.ਪੀ. (ਸਿਟੀ) ਦੇਸਰਾਜ , ਜ਼ਿਲ੍ਹਾ ਪ੍ਰੈਸ ਸਕੱਤਰ ਡਾ: ਉਮ ਪ੍ਰਕਾਸ਼ ਸ਼ਰਮਾ, ਆਦਿ ਵੀ ਹਾਜ਼ਰ ਸਨ। ਵੇਰਕਾ ਮਿਲਕ ਪਲਾਂਟ ਵਿਖੇ ਕਰਵਾਏ ਗਏ ਸਮਾਗਮ ਵਿੱਚ ਮਿਲਕਫੈਡ ਪੰਜਾਬ ਦੇ ਚੇਅਰਮੈਨ ਸ: ਅਮਰਜੀਤ ਸਿੰਘ ਸਿੱਧੂ, ਸਰੂਪ ਚੰਦ ਸਿੰਗਲਾ, ਮੁੱਖ ਸੰਸਦੀ ਸਕੱਤਰ, ਯੂਥ ਅਕਾਲੀ ਦਲ ਨੇਤਾ ਸੁਖਮਨ ਸਿੰਘ ਸਿੱਧੂ, ਐਚ.ਐਸ. ਜਟਾਣਾ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਬਠਿੰਡਾ, ਸ੍ਰੀ ਐਚ.ਐਸ ਗਰੇਵਾਲ ਜਨਰਲ ਮੈਨੇਜਰ, ਮਿਲਕਫੈਡ, ਸਮੂਹ ਬੋਰਡ ਆਫ ਡਾਇਰੈਕਟਰਜ਼ ਅਤੇ ਜਨਰਲ ਮੈਨੇਜਰ, ਰੁਪਿੰਦਰ ਸਿੰਘ ਸੇਖੋਂ ਵੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply