ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਾਕੀ ਅੰਮ੍ਰਿਤਸਰ ਵੱਲੋਂ ਜੀਐਨਡੀਯੂ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਅੰਡਰ -14,19,17 ਸਾਲ ਉਮਰ ਵਰਗ ਲੜਕਿਆਂ ਦੇ ਜਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਦੋਰਾਨ ਮਹਿਤਾ ਅਕੈਡਮੀ ਪਾਖਰਪੁਰਾ ਤੇ ਸਪਰਿੰਗ ਡੇਲ ਸੀਨੀ: ਸੈਕੰ: ਸਕੂਲ ਦੀ ਝੰਡੀ ਰਹੀ। ਉੱਘੇ ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੱਜ ਦੇ ਫਾਇਨਲ ਮੁਕਾਬਲਿਆਂ ਦਾ ਸ਼ੁਭਾਰੰਭ ਹਾਕੀ ਇੰਡੀਆ ਦੇ ਵਾਇਸ ਪ੍ਰਧਾਨ ਤੇ ਹੈਂਡਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਤੇ ਚੀਫ ਕੋਚ ਆਨੰਦੇਸ਼ਵਰ ਪਾਂਡੇ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅੰਤਰਾਸ਼ਟਰੀ ਹਾਕੀ ਖਿਡਾਰਣ ਡੀ.ਐਸ.ਪੀ ਅਮਨਦੀਪ ਕੋਰ ਨੇ ਅਦਾ ਕੀਤੀ।ਅੰਡਰ-14 ਸਾਲ ਉਮਰ ਵਰਗ ਵਿਚ ਸਪਰਿੰਗ ਡੇਲ ਜੇਤੂ ਤੇ ਮਹਿਤਾ ਅਕੈਡਮੀ ਉਪਜੇਤੂ ਰਹੀ। ਅੰਡਰ 17 ਸਾਲ ਉਮਰ ਵਰਗ ਵਿਚ ਮਹਿਤਾ ਅਕੈਡਮੀ ਜੇਤੂ ਤੇ ਤਲਵੰਡੀ ਖੁੰਮਣ ਉਪਜੇਤੂ ਰਹੀ।ਅੰਡਰ-19 ਸਾਲ ਉਮਰ ਵਰਗ ਵਿਚ ਪਾਖਰਪੁਰਾ ਜੇਤੂ ਤੇ ਮਹਿਤਾ ਅਕੈਡਮੀ ਉਪਜੇਤੂ ਰਹੀ।ਇਸ ਮੋਕੇ ਕਾਬਲ ਸਿੰਘ ਲਾਲੀ, ਸੁਖਜੀਤ ਸ਼ੰਮੀ, ਜਸਵੰਤ ਕਾਲੜਾ, ਗੁਰਿੰਦਰ ਮਾਨ, ਬਲਬੀਰ ਰੰਧਾਵਾ, ਪਰਸਨ ਸਿੰਘ, ਮਨਜੀਤ ਸਿੰਘ, ਜਗਰੂਪ ਸਿੰਘ, ਐਸਐਸ ਮਾਨ, ਕੁਲਜੀਤ ਬਾਬਾ, ਮਨਮਿੰਦਰ ਪੱਲੀ, ਕੁਲਜੀਤ ਹੁੰਦਲ, ਪ੍ਰਵੀਨ ਕੁਮਾਰ, ਸਵਿਤਾ ਕੁਮਾਰੀ, ਅਰੁਣਾ ਤੇ ਰਾਜਦੀਪ ਕੋਰ ਹਾਜਰ ਸਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media