Monday, July 1, 2024

ਈਕੋਸਿੱਖ ਨੇ ਫਿਰੋਜ਼ਪੁਰ ਵਿਖੇ ਲਗਾਈ ਕੁਦਰਤੀ ਖੇਤੀ ਦੀ ਕਾਰਜਸ਼ਾਲਾ

PPN0304201606ਫਿਰੋਜ਼ਪੁਰ, 3 ਅਪ੍ਰੈਲ (ਪਂਜਾਬ ਪੋਸਟ ਬਿਊਰੋ)- ‘ਈਕੋਸਿੱਖ’ ਸੰਸਥਾ ਦੁਆਰਾ ‘ਲਿਵਿੰਗ ਸਕਸੈੱਸਫੁਲੀ’ ਸੰਸਥਾ ਦੇ ਸਹਿਯੋਗ ਨਾਲ ਪਿੰਡ ਲਾਲਚੀਆਂ, ਗੁਰੂ ਹਰ ਸਹਾਏ, ਫਿਰੋਜ਼ਪੁਰ ਵਿਖੇ ਲਗਾਈ ਗਈ ਕੁਦਰਤੀ ਖੇਤੀ ਕਾਰਜਸ਼ਾਲਾ ਵਿੱਚ 160 ਤੋਂ ਵੱਧ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਕਾਰਜਸ਼ਾਲਾ ਦਾ ਮੁੱਖ ਟੀਚਾ ਕਿਸਾਨਾਂ ਵਿੱਚ ਕੁਦਰਤੀ ਖੇਤੀ ਦਾ ਰੁਝਾਨ ਪੈਦਾ ਕਰਨਾ, ਤਾਂ ਜੋ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਫਾਇਦਾ ਹੋਵੇ ਅਤੇ ਪੰਜਾਬੀਆਂ ਦੀ ਸਿਹਤ ਵਿੱਚ ਸੁਚੱਜਾ ਬਦਲਾਅ ਆਵੇ। ਇਸ ਕਾਰਜਸ਼ਾਲਾ ਦੇ ਮੁੱਖ ਬੁਲਾਰੇ ਮਾਸਟਰ ਰਾਜਬੀਰ ਸਿੰਘ, ਪਿੰਗਲਵਾੜਾ ਚੈਰੀਟੇਬਲ ਟਰੱਸਟ ਅੰਮ੍ਰਿਤਸਰ, ਸਨ।
ਮਾਸਟਰ ਰਾਜਬੀਰ ਸਿੰਘ ਜੀ ਨੇ ਕੁਦਰਤੀ ਖੇਤੀ ਦੀਆਂ ਨੀਤੀਆਂ ਬਾਰੇ ਕਦਮ ਦਰ ਕਦਮ ਦੱਸਿਆ ਅਤੇ ਆਏ ਕਿਸਾਨਾਂ ਦੇ ਸਵਾਲਾਂ ਦਾ ਬਾਖੂਬੀ ਜਵਾਬ ਦਿੱਤਾ। ਉਹਨਾਂ ਬਹੁਤ ਅਸਰਦਾਰ ਅਵਾਜ਼ ਵਿੱਚ ਕਿਹਾ, “ਭਗਤ ਪੂਰਨ ਸਿੰਘ ਜੀ ਨੇ ਸਾਨੂੰ ਮਾਤਾ ਧਰਤ ਦੀ ਰੱਖਿਆ ਦਾ ਰਾਹ ਦਿਖਾਇਆ ਅਤੇ ਪਿੰਗਲਵਾੜਾ ਟਰੱਸਟ ਇਸ ਲਈ ਦਿਨ ਰਾਤ ਉਪਰਾਲੇ ਕਰਦੇ ਹੋਏ ਅਜੋਕੇ ਕਿਸਾਨਾਂ ਨੂੰ ਗੁਰੁ ਨਾਨਕ ਸਾਹਿਬ ਦੇ ਤਰੀਕਿਆਂ ਨਾਲ ਖੇਤੀ ਕਰਨ ਲਈ ਪ੍ਰੇਰਦੀ ਹੈ।”
ਈਕੋਸਿੱਖ ਸਾਊਥ ਏਸ਼ੀਆ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ ਨੇ ਕਿਹਾ, “ਈਕੋਸਿੱਖ ਸੰਸਥਾ ਅਨੁਸਾਰ ‘ਨਾਨਕ ਖੇਤੀ ਉੱਤਮ ਖੇਤੀ’ ਹੈ, ਜੋਕਿ ਸੁਰੱਖਿਅਤ ਅਤੇ ਸਿਹਤ ਲਈ ਲਾਭਦਾਇਕ ਹੈ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਲੋਂ ਕੁਦਰਤੀ ਲੰਗਰ ਵਰਤਾ ਕੇ ਦਿਖਾਏ ਗਏ ਰਾਹ ਨੂੰ ਵੱਧ ਤੋਂ ਵੱਧ ਗੁਰਦੁਆਰੇ ਅਪਨਾ ਰਹੇ ਹਨ, ਇਸ ਲਈ ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਕੁਦਰਤੀ ਖੇਤੀ ਦੇ ਤਰੀਕਿਆਂ ਦਾ ਪ੍ਰਯੋਗ ਕਰਨ। ਮੁੱਖ ਤੌਰ ਤੇ ਕੁਦਰਤੀ ਖੇਤੀ ਪੰਜਾਬ ਦੇ ਉਹਨਾਂ ਸ਼ਹਿਰਾਂ ਲਈ ਵਰਦਾਨ ਹੈ ਜਿੱਥੋਂ ਦੇ ਕਿਸਾਨ ਰਸਾਇਣ ਖੇਤੀ ਅਤੇ ਕੀਟਨਾਸ਼ਕਾਂ ਦਾ ਪ੍ਰਯੋਗ ਕਰਦੇ ਹਨ,ਜੋ ਉਹਨਾਂ ਸ਼ਹਿਰਾਂ ਵਿੱਚ ਕੈਂਸਰ, ਗੰਧਲੇ ਪਾਣੀਆਂ ਅਤੇ ਦੂਸ਼ਿਤ ਹਵਾ ਦਾ ਮੁੱਖ ਕਾਰਣ ਹਨ।”
ਇਸ ਮੌਕੇ ਡਾਟਾਵਿੰਡ ਕਾਰਪੋਰੇਸ਼ਨ ਦੀ ਟੀਮ ਨੇ ਬਹੁਤ ਹੀ ਪ੍ਰਭਾਵਸ਼ਾਲੀ ਪਰ ਸੁਖਾਲੇ ਢੰਗ ਨਾਲ ਇੰਟਰਨੈੱਟ, ਵੈੱਬ ਬਰਾਊਜ਼ਿੰਗ ਐਪਲੀਕੇਸ਼ਨ ਅਤੇ ਸਸਤੇ ਪਲੈਨ ਬਾਰੇ ਦੱਸਿਆ ਜਿਸ ਵਿੱਚ ਇੱਕ ਸਾਲ ਲਈ ਫਰੀ ਹਾਈ ਸਪੀਡ ਇੰਟਰਨੈੱਟ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਦੁਨੀਆਂ ਨਾਲ ਜੋੜਿਆ ਜਾਵੇ।
ਸੁਨੀਤ ਸਿੰਘ ਤੁਲੀ, ਈਕੋਸਿੱਖ ਬੋਰਡ ਮੈਂਬਰ ਅਤੇ ਡਾਟਾਵਿੰਡ ਦੇ ਫਾਊੰਡਰ ਚੇਅਰਮੈਨ ਨੇ ਕਿਹਾ ਕਿ ਭਾਰਤ ਵਿੱਚ ਆਨਲਾਈਨ ਖਰੀਦਾਰਾਂ ਦੇ ਵਾਧੇ ਦੇ ਨਾਲ ਆਨਲਾਈਨ ਮਾਰਕਿਟਿੰਗ ਵਿੱਚ ਵੀ ਵਾਧਾ ਹੋਇਆ ਹੈ। ਪੰਜਾਬ ਦੇ ਕਿਸਾਨਾਂ ਨੂੰ ਵੀ ਇੰਟਰਨੈੱਟ ਦੀ ਸਿਖਲਾਈ ਜ਼ਰੂਰੀ ਹੈ ਤਾਂ ਜੋ ਉਹ ਕੁਦਰਤੀ ਖੇਤੀ ਦੇ ਨਵੇਂ ਢੰਗ ਅਪਨਾ ਸਕਣ ਅਤੇ ਆਪਣੀ ਮਾਰਕਿਟਿੰਗ ਪਾਲਿਸੀ ਬਣਾ ਸਕਣ। ਸਾਡਾ ਸੰਦੇਸ਼ ਸਾਧਾਰਣ ਹੈ- “ਓੳਟ ੋਰਗੳਨਚਿ, ਬੁੇ ੋਰਗੳਨਚਿ, ਗਰੋਾ ੋਰਗੳਨਚਿ ੳਨਦ ਬੲ ੋਰਗੳਨਚਿ”
ਪਰਵਿੰਦਰ ਸਿੰਘ, ਲਿਵਿੰਗ ਸਕਸੈੱਸਫੁਲੀ ਸੰਸਥਾ ਦੇ ਡਿਵੀਜ਼ਨਲ ਹੈੱਡ, ਨੇ ਕਿਹਾ “ਮੈਂ ਪੰਜਾਬ ਦੇ ਸਿਹਤਮੰਦ ਭਵਿੱਖ ਪ੍ਰਤੀ ਜੁੰਮੇਵਾਰੀ ਸਮਝਦਾ ਹਾਂ। ਇਲਾਕੇ ਦੇ ਕਿਸਾਨਾਂ ਵਲੋਂ ਕੁਦਰਤੀ ਖੇਤੀ ਅਪਨਾਉਣ ਨੂੰ ਮਿਲੇ ਵੱਡੇ ਹੁੰਗਾਰੇ ਲਈ ਮੈਨੂੰ ਬਹੁਤ ਖੁਸ਼ੀ ਹੈ। ਅਸੀਂ ਕੁਦਰਤੀ ਖੇਤੀ ਨਾਲ ਸੰਬੰਧਿਤ ਇੱਕ ਲਾਇਬ੍ਰੇਰੀ ਬਣਾਈ ਹੈ ਜਿਸਦਾ ਨਾਮ ‘ਧਰਤਿ ਸੁਹਾਵੀ’ ਹੈ ਅਤੇ ਭਵਿੱਖ ਵਿੱਚ ਇਲਾਕੇ ਦੇ ਕਿਸਾਨਾਂ ਲਈ ਕੁਦਰਤੀ ਖੇਤੀ ਦੀ ਮਾਰਕਿਟਿੰਗ ਸੁਵਿਧਾ ਪ੍ਰਦਾਨ ਕਰਾਂਗੇ।” ਕੁਦਰਤੀ ਖੇਤੀ ਤੇ ਲੈਕਚਰ ਤੋਂ ਇਲਾਵਾ ਕੁਦਰਤੀ ਖੇਤੀ ਤੋਂ ਤਿਆਰ ਉਤਪਾਦਾਂ ਦੀ ਪ੍ਰਦਰਸ਼ਨੀ, ਧੀਰਾ ਪਤਰਾ ਸੁਸਾਇਟੀ ਦੇ ਸਹਿਯੋਗ ਨਾਲ, ਲਗਾਈ ਗਈ ਜਿਸ ਵਿੱਚ ਆਟਾ, ਗੁੜ, ਸ਼ੱਕਰ, ਦਲੀਆ,ਘਿਉ, ਮੱਖਣ, ਦਾਲਾਂ ਅਤੇ ਸੋਨੀਪਤ ਤੋਂ ਆਏ ਐੱਲ. ਆਰ. ਐੱਮ ਮਸਾਲੇ ਵਾਲਿਆਂ ਨੇ ਮਸਾਲੇ ਪ੍ਰਦਰਸ਼ਿਤ ਕੀਤੇ। ਆਏ ਕਿਸਾਨਾਂ ਨੂੰ ਕੱਪੜੇ ਦੇ ਥੈਲੇ ਅਤੇ ਕੁਦਰਤੀ ਖੇਤੀ ਬਾਰੇ ਲਿਟਰੇਚਰ ਦਿੱਤਾ ਗਿਆ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply