Wednesday, July 3, 2024

ਗਹਿਣਿਆਂ ‘ਤੇ ਐਕਸਾਈਜ ਡਿਊਟੀ ਦੇ ਖਿਲਾਫ ਸਵਰਨਕਾਰਾਂ ਦੀ ਭੁੱਖ ਹੜਤਾਲ ਜਾਰੀ

PPN0504201627
ਅਕਾਲੀ ਦਲ ਵਲੋਂ ਸਵਰਨਕਾਰਾਂ ਦੀ ਹਮਾਇਤ- ਸੀਨੀਅਰ ਡਿਪਟੀ ਮੇਅਰ ਵਿਸ਼ੇਸ਼ ਤੌਰ ‘ਤੇ ਪੁੱਜੇ
ਅੰਮ੍ਰਿਤਸਰ, 5 ਅਪ੍ਰੈਲ (ਜਸਬੀਰ ਸਿੰਘ ਸੱਗੂ) ਕੇਂਦਰ ਸਰਕਾਰ ਵਲੋਂ ਸੋਨੇ ਦੇ ਗਹਿਣਿਆਂ ‘ਤੇ ਲਗਾਈ ਗਈ ਐਕਸਾਈਜ ਡਿਊਟੀ ਦੇ ਖਿਲਾਫ ਸਵਰਨਕਾਰ ਭਾਈਚਾਰੇ ਨੂੰ ਵੱਖ ਵੱਖ ਰਾਜਸੀ ਪਾਰਟੀਆਂ ਦਾ ਸਮਰਥਨ ਮਿਲਣਾ ਲਗਾਤਾਰ ਜਾਰੀ ਹੈ। ਸਥਾਨਕ ਸੁਲਤਾਨਵਿੰਡ ਰੋਡ ਸਥਿਤ ਟਾਹਲੀ ਵਾਲਾ ਚੌਕ ਸਮੂਹ ਭਾਈਚਾਰੇ ਵਲੋਂ ਜੋ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਉਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਅਕਾਲੀ ਆਗੂ ਅਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਨੇ ਸਵਰਨਕਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਸੋਨੇ ਦਾ ਕਾਰੋਬਾਰ ਕਰ ਰਹੇ ਵਪਾਰੀਆਂ, ਦੁਕਾਨਾਦਾਰਾਂ ਅਤੇ ਕਾਰੀਗਰਾਂ ਦੀਆਂ ਮੰਗਾਂ ਬਿਨਾਂ ਕਿਸੇ ਦੇਰੀ ਦੇ ਮੰਨੀਆਂ ਜਾਣੀਆਂ ਚਾਹੀਦੀਆਂ ਹਨ, ਜੋ ਬਿਲਕੁੱਲ ਵਾਜ਼ਬ ਤੇ ਜਾਇਜ਼ ਹਨ । ਉਨਾਂ ਕਿਹਾ ਕਿ ਇੱਕ ਮਹੀਨੇ ਤੋਂ ਉਪਰ ਦੁਕਾਨਾਂ ਤੇ ਕਾਰੋਬਾਰ ਬੰਦ ਕਰ ਕੇ ਬੈਠੇ ਸਵਰਨਕਾਰਾਂ ਦਾ ਮਾਮਲਾ ਕੇਵਲ ਇੱਕ ਸੂਬੇ ਵਿਸ਼ੇਸ਼ ਜਾਂ ਇਲਾਕੇ ਦਾ ਨਹੀਂ ਹੈ, ਬਲਕਿ ਪੂਰੇ ਭਾਰਤ ਦੇ ਸੋਨਾ ਵਪਾਰੀਆਂ ਦਾ ਹੈ, ਜਿੰਨਾਂ ਦੇ ਚੁੱਲੇ ਬਲਣੇ ਮੁਸ਼ਕਲ ਹੋ ਰਹੇ ਹਨ, ਲੇਕਿਨ ਸਵਰਨਕਾਰਾਂ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ, ਜੋ ਇੰਨੀਆਂ ਮੁਸ਼ਕਲਾਂ ਦੇ ਸਮੇਂ ਵੀ ਅਮਨ ਸ਼ਾਂਤੀ ਨਾਲ ਧਰਨੇ ਦੇ ਕੇ ਆਪਣਾ ਵਿਰੋਧ ਪ੍ਰਗਟਾ ਰਹੇ ਹਨ। ਸ੍ਰ. ਟਰੱਕਾਂਵਾਲਾ ਨੇ ਕਿਹਾ ਅਕਾਲੀ ਦਲ ਸਮਾਜ ਦੇ ਅਹਿਮ ਅੰਗ ਸਵਰਨਕਾਰ ਭਾਈਚਾਰੇ ਦੇ ਨਾਲ ਖੜਾ ਹੈ ਅਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਿੱਜੀ ਦਿਲਚਸਪੀ ਲੈ ਕੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਹਨ।
ਉਧਰ ਧਰਨੇ ਦੇ ਪੰਜਵੇਂ ਦਿਨ ਅੱਜ ਜਗਜੀਤ ਸਿੰਘ ਸਹਿਜੜਾ, ਦਿਲਬਾਗ ਸਿੰਘ, ਬਲਬੀਰ ਸਿੰਘ, ਭੋਲਾ ਸੂਰੀ ਅਤੇ ਵਿਕਰਮਜੀਤ ਸਿੰਘ ਸਵੇਰੇ 11.00 ਵਜੇ ਤੋਂ ਸ਼ਾਮ 4.00 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠੇ ।ਜਦਕਿ ਦਰਸ਼ਨ ਸਿੰਘ ਸੁਲਤਾਨਵਿੰਡ ਤੇ ਪ੍ਰਗਟ ਸਿੰਘ ਧੁੰਨਾ ਦੀ ਅਗਵਾਈ ‘ਚ ਦਿਤੇ ਜਾ ਰਹੇ ਧਰਨੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ‘ਚ ਹਾਜਰ ਸੋਨੇ ਦੇ ਵਪਾਰ ਨਾਲ ਸਬੰਧਤ ਸਵਰਨਕਾਰ ਭਾਈਚਾਰੇ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਮਸੌਣ, ਕੁਲਦੀਪ ਸਿੰਘ ਮਮਦੂ, ਰਾਜੂ ਮੋਹਕਮਪੁਰਾ, ਅਜੀਤ ਸਿੰਘ ਪਹਿਲਵਾਨ, ਅਮਰੀਕ ਸਿੰਘ ਜੋੜਾ, ਦਿਲਬਾਗ ਸਿੰਘ, ਅਵਤਾਰ ਸਿੰਘ ਬਬਲਾ, ਗੁਰਨਾਮ ਸਿੰਘ ਕੰਡਾ, ਗੁਲਜ਼ਤਰ ਸਿੰਘ, ਸੁਖਬੀਰ ਸਿੰਘ, ਪੀ.ਪਾਲ, ਜਸਪਾਲ ਸਿੰਘ, ਸੁਖਦੇਵ ਸਿੰਘ, ਸੁਭਾਸ਼ ਕੁਮਾਰ, ਨਰਿੰਦਰ ਸਿੰਘ, ਜੱਜ ਨਾਰਲੀ, ਜੱਜ ਸਿੰਘ ਸ਼ਹਿਜ਼ਾਦਾ ਕੰਡਾ, ਦਵਿੰਦਰ ਭਕਣਾ, ਜਸਬੀਰ ਸਿੰਘ, ਪ੍ਰੇਮ ਸਿੰਘ ਹਰਭਜਨ ਸਿੰਘ, ਹਰਪਾਲ ਸਿੰਘ, ਇੰਦਰਪਾਲ ਸਿੰਘ ਸਾਬਾ, ਹਰਦਿਆਲ ਸਿੰਘ ਨਾਮਧਾਰੀ ਆਦਿ ਹਾਜਰ ਸਨ

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply