ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਜਨਤਾ ਦਲ ਯੂਨਾਇਟਿਡ ਦੇ ਜਿਲ੍ਹਾ ਪ੍ਰਧਾਨ ਡਾ. ਬੂਆ ਦਾਸ ਸੁਲਤਾਨਵਿੰਡ ਅਤੇ ਟਾਂਗਾ, ਘੋੜਾ ਰੇਹੜਾ ਤੇ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਬਾਬਾ ਗੁਰਮੁਖ ਸਿੰਘ ਸੁਲਤਾਨਵਿੰਡ ਤੇ ਚਮਨ ਲਾਲ ਜਿਲ੍ਹਾ ਸੈਕਟਰੀ ਦੀ ਮੌਜੂਦਗੀ ਵਿੱਚ ਸੋਨੀਆ ਸੰਧੂ ਨਾਂ ਦੀ ਇੱਕ ਔਰਤ ਨੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਜੈ ਸਿੰਘ ‘ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜਦ ਉਹ ਏ.ਐਨ.ਐਮ ਵਜੋਂ ਨੌਕਰੀ ਕਰਦੀ ਸੀ ਤਾਂ ਆਪਣੀ ਬਦਲੀ ਕਰਵਾਉਣ ਲਈ ਜਦ ਸਿਵਲ ਸਰਜਨ ਪਾਸ ਆਪਣੇ ਰਿਸ਼ਤੇਦਾਰ ਨਾਲ ਗਈ ਤਾਂ ਸਿਵਲ ਸਰਜਨ ਵਲੋਂ ਉਸ ਨੂੰ ਇਕੱਲੀ ਦਫਤਰ ਆਉਣ ਦਾ ਕਹਿਣ ‘ਤੇ ਉੁਸ ਨੇ ਜਦ ਇਹ ਮਾਮਲਾ ਉਚ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆਂਦਾ ਤਾਂ ਸਿਵਲ ਸਰਜਨ ਨੇ ਉਸ ਨੂੰ ਨੌਕਰੀ ਤੋਂ ਸਸਪੈਂਡ ਕਰ ਦਿਤਾ।
ਇਸ ਸਮੇਂ ਉਕਤ ਆਗੂਆਂ ਡਾ. ਬੂਆ ਦਾਸ ਸੁਲਤਾਨਵਿੰਡ, ਬਾਬਾ ਗੁਰਮੁਖ ਸਿੰਘ ਸੁਲਤਾਨਵਿੰਡ ਅਤੇ ਚਮਨ ਲਾਲ ਨੇ ਕਿਹਾ ਕਿ ਸਿਵਲ ਸਰਜਨ ‘ਤੇ ਔਰਤਾਂ ਨੂੰ ਤੰਗ ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗਦੇ ਰਹੇ ਹਨ ਅਤੇ ਅਜਿਹੀਆਂ ਸ਼ਿਕਾਇਤਾਂ ਹੋਣ ਦੇ ਬਾਵਜੂਦ ਵੀ ਰਿਟਾਇਰ ਹੋਣ ਤੋਂ ਬਾਅਦ ਵੀ ਸਰਕਾਰ ਨੇ ਉਸ ਨੂੰ ਐਕਸਟੈਂਸ਼ਨ ਦੇ ਦਿੱਤੀ।ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮਾੜੀ ਸੋਚ ਰੱਖਣ ਵਾਲੇ ਸਿਵਲ ਸਰਜਨ ਡਾ. ਜੈ ਸਿੰਘ ਖਿਲਾਫ ਸਰਕਾਰ ਫੌਰੀ ਤੌਰ ‘ਤੇ ਕਾਨੂੰਨੀ ਕਾਰਵਾਈ ਕਰੇ।ਉਨਾਂ ਕਿਹਾ ਕਿ ਜੇਕਰ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਉਹ ਰੋਸ ਮੁਜਾਹਰੇ ਕਰ ਕੇ ਪੀੜ੍ਹਤ ਸੋਨੀਆ ਸੰਧੂ ਨੂੰ ਇਨਸਾਫ ਦਿਵਾਉਣਗੇ ।
ਇਸੇ ਦੌਰਾਨ ਜਦ ਸਿਵਲ ਸਰਜਨ ਡਾ. ਜੈ ਸਿੰਘ ਨਾਲ ਪੱਤਰਕਾਰਾਂ ਨੇ ਫੋਨ ‘ਤੇ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਏ.ਐਨ. ਐਮ ਸੋਨੀਆ ਜੋ ਦੋਸ਼ ਲਾਏ ਜਾ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ ਕਿਉਂਕਿ ਸਾਰੀਆਂ ਯੂਨੀਅਨਾਂ ਪਹਿਲਾਂ ਹੀ ਇਸ ਮਾਮਲੇ ਸਬੰਧੀ ਉਨਾਂ ‘ਤੇ ਲੱਗੇ ਦੋਸ਼ਾਂ ਦਾ ਖੰਡਨ ਕਰ ਚੁੱਕੀਆਂ ਹਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …