Friday, July 5, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 20 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਜਸਬੀਰ ਸਿੰਘ ਦਾ ਦੇਹਾਂਤ – ਸਸਕਾਰ ਅੱਜ ਪਿੰਡ ਬਾਦਲ ‘ਚ, ਮੁੱਖ ਮੰਤਰੀ ਪੁੱਜਣਗੇ।

▶ ਭਾਰਤੀ ਕੈਦੀ ਕ੍ਰਿਪਾਲ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਅੰਮ੍ਰਿਤਸਰ ਲਿਆਂਦੀ।

▶ ਮੈਡੀਕਲ ਕਾਲਜ਼ ‘ਚ ਪੋਸਟਮਾਰਟਮ- ਸਰੀਰ ਤੇ ਨਹੀਂ ਮਿਲਿਆ ਕੋਈ ਜਖਮ ਦਾ ਨਿਸ਼ਾਨ ।

▶ ਅਬੋਹਰ ਭੀਮ ਟਾਂਕ ਹੱਤਿਆ ਮਾਮਲਾ- ਪੁਲਿਸ ਨੇ ਅਦਾਲਤ ‘ਚ ਮੁੱਖ ਦੋਸ਼ੀ ਅਮਿਤ ਡੋਡਾ ਦਾ ਚਲਾਨ ਕੀਤਾ ਪੇਸ਼।

▶ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਵਲੋਂ 2017 ਚੋਣਾਂ ‘ਚ ਖੁੱਦ ਕੁੱਦ ਕੇ ਭਾਜਪਾ ਨੂੰ ਕਰਾਰੀ ਹਾਰ ਦੇਣ ਦਾ ਦਾਅਵਾ।

▶ ਸੰਤਾ ਬੰਤਾ ਫਿਲਮ ਰਿਲੀਜ਼ ਮਾਮਲਾ– ਅੰਤ੍ਰਿਮ ਰੋਕ ਰਹੇਗੀ ਜਾਰੀ -ਹਾਈਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਫਿਲਮ ਦਿਖਾਉਣ ਅਤੇ 21 ਅਪ੍ਰੈਲ ਨੂੰ ਆਪਣਾ ਪੱਖ ਰੱਖਣ ਲਈ ਸੈਂਸਰ ਬੋਰਡ ਨੂੰ ਦਿੱਤੇ ਹੁਕਮ।

▶ ਦੇਸ਼ ਦੇ 33 ਕਰੋੜ ਲੋਕ ਹੋਏ ਸੌਕੇ ਦਾ ਸ਼ਿਕਾਰ – ਕੇਂਦਰ ਸਰਕਾਰ।

▶ ਪ੍ਰਧਾਨ ਮੰਤਰੀ ਮੋਦੀ ਵਲੋਂ ਕਸ਼ਮੀਰ ਦੇ ਕਟਰਾ ਵਿਖੇ ਮਲਟੀਸ਼ਪੈਸ਼ਲਟੀ ਹਸਪਤਾਲ ਦਾ ਉਦਘਾਟਨ ਅਤੇ ਮਾਤਾ ਵੈਸ਼ਨੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ।

▶ ਏਅਰਪੋਰਟ ਅਤੇ ਸਿਨੇਮਾ ਹਾਲਾਂ ‘ਚ ਐਮ.ਆਰ.ਪੀ ਤੋਂ ਵੱਧ ਕੀਮਤ ‘ਤੇ ਨਹੀਂ ਵਿਕਣਗੀਆਂ ਚੀਜਾਂ – ਸ਼ਿਕਾਇਤ ਲਈ ਟੋਲ ਫ੍ਰੀ ਨੰਬਰ ਜਾਰੀ।

▶ ਵਿਜੇ ਮਾਲੀਆ ਦੀ ਗ੍ਰਿਫਤਾਰੀ ਲਈ ਇੰਟਰਪੋਲ ਦੀ ਲਈ ਜਾਵੇਗੀ ਮਦਦ– ਈ.ਡੀ ਵਲੋਂ ਕੀਤੀ ਜਾਵੇਗੀ ਲੋੜੀਂਦੀ ਕਾਰਵਾਈ।

▶ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਲੰਧਰ ਦੇ ਆਦਮਪੁਰ ਤੇ ਪਠਾਨਕੋਟ ਅਤੇ ਹਰਸਿਮਰਤ ਬਾਦਲ ਨੇ ਮਾਨਸਾ ਵਿੱਚ ਵਪਾਰੀਆਂ ਨੂੰ ਵੰਡੇ ਸਿਹਤ ਬੀਮਾ ਕਾਰਡ।

▶ ਕੇਂਦਰੀ ਸਿਹਤ ਰਾਜ ਮੰਤਰੀ ਹੰਸ ਰਾਜ ਦਾ ਬਿਆਨ– ਦਿਲ ਦੇ ਇਲਾਜ ਲਈ ਸਟੰਟ ਦੀਆਂ ਕੀਮਤਾਂ ਕੀਤੀਆਂ ਜਾਣਗੀਆਂ ਤੈਅ।

▶ ਪਠਾਨਕੋਟ ਅੱਤਵਾਦੀ ਹਮਲਾ– ਐਨ.ਆਈ.ਏ ਪਾਕਿਸਤਾਨ ਨੂੰ ਸਂੌਪੇਗਾ ਦਸਤਾਵੇਜ਼ ਅਤੇ ਜੈਸ਼ੇ ਮੁਹੰੰਮਦ ਦੇ ਚਾਰ ਅੱਤਵਾਦੀਆਂ ਦੇ ਪਤੇ।

▶ ਕੋਹੀਨੂਰ ਹੀਰੇ ‘ਤੇ ਕੇਂਦਰ ਦਾ ਯੂ ਟਰਨ– ਕਿਹਾ ਹੀਰਾ ਵਾਪਿਸ ਲੈਣ ਲਈ ਕੀਤੀ ਜਾਵੇਗੀ ਹਰ ਸੰਭਵ ਕੋਸ਼ਿਸ਼।

▶ ਸ਼੍ਰੌਮਣੀ ਕਮੇਟੀ ਨੇ ਕਿਹਾ ਕੋਹੀਨੂਰ ਹੀਰੇ ਤੇ ਸਿੱਖਾਂ ਦਾ ਹੱਕ – ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਹੈ ਕੋਹੀਨੂਰ ਹੀਰਾ।

▶ ਕੈਸ਼ਲੈਸ਼ ਸਿਹਤ ਬੀਮਾ ਯੋਜਨਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਹਸਪਤਾਲਾਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ – ਮੁੱਖ ਮੰਤਰੀ ਬਾਦਲ।

▶ ਭਾਰੀ ਵਿਰੋਧ ਦੇ ਚੱਲਦਿਆਂ ਪੀ.ਐਫ ਬਾਰੇ ਸਰਕਾਰ ਨੇ ਫਰਵਰੀ ਦਾ ਫੈਸਲਾ ਬਦਲਿਆ– 58 ਸਾਲ ਤੋਂ ਪਹਿਲਾਂ ਕਢਵਾਈ ਜਾ ਸਕੇਗੀ ਰਕਮ।

▶ ਕਾਬਲ ਸਥਿਤ ਯੂ.ਐਸ ਦੂਤਾਵਾਸ ਅਤੇ ਨਾਟੋ ਮਿਸ਼ਨ ਨੇੜੇ ਤਾਲੀਬਾਨ ਹਮਲਾ– 30 ਦੀ ਮੌਤ।

▶ ਵਿਜੀਲੈਂਸ ਵਲੋਂ ਪੰਜਾਬ ਪਾਵਰ ਕਰਪੋਰੇਸ਼ਨ ਦੇ ਜੇ.ਈ ਨੂੰ 10000 ਦੀ ਰਿਸ਼ਵਤ ਲੈਂਦਿਆਂ ਰੰਗੇਹੱਥੀਂ ਕੀਤਾ ਗ੍ਰਿਫਤਾਰ।

▶ ਸੂਬੇ ਵਿਚ ਸ਼ਰਾਬ ‘ਤੇ ਪਾਬੰਦੀ ਲਾਉਣ ਦਾ ਤਦ ਤੱਕ ਕੋਈ ਫਾਇਦਾ ਨਹੀਂ ਜਦ ਤੱਕ ਪੂਰੇ ਭਾਰਤ ਵਿੱਚ ਨਹੀਂ ਲੱਗਦੀ ਰੋਕ- ਸੁਰਜੀਤ ਜਿਆਣੀ ਸਿਹਤ ਮੰਤਰੀ ਪੰਜਾਬ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply