Tuesday, August 11, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-2) ਦੇ ਨਵੇਂ ਸੈਸ਼ਨ ਦੀ ਅਰਦਾਸ ਕਰਕੇ ਕੀਤੀ ਸ਼ੁਰੂਆਤ

PPN2104201619

ਅੰਮ੍ਰਿਤਸਰ, 21 ਅਪ੍ਰੈਲ਼ (ਪ੍ਰੀਤਮ ਸਿੰਘ)- ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਅਰਦਾਸ ਦਿਵਸ ਮਨਾਇਆ ਗਿਆ।ਸਮਾਗਮ ਦੌਰਾਨ ਜਿਥੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਕੀਤਾ, ਉਥੇ ਭਾਈ ਗੁਰਇਕਬਾਲ ਸਿੰਘ ਤੇ ਸਾਥੀਆਂ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ ਅਤੇ ਬੱਚਿਆਂ ਨੂੰ ਸਕੂਲੀ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਦੇ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ।ਭਾਈ ਸਾਹਿਬ ਨੇ ਕਿਹਾ ਕਿ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਬੇਨਤੀ ਕਰੀਏ ਤਾਂ ਗੁਰੂ ਸਾਹਿਬ ਹਰ ਕਾਰਜ਼ ਆਪ ਰਾਸ ਕਰਦੇ ਹਨ।ਸਬਦ ਕੀਰਤਨ ਉਪਰੰਤ ਭਾਈ ਸਾਹਿਬ ਨੇ ਸਕੂਲ ਦੇ ਨਵੇਂ ਸੈਸ਼ਨ (2016-17) ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਅਰਦਾਸ ਕੀਤੀ।ਇਸ ਮੌਕੇ ਸਕੂਲ ਦੇ ਐੱਮ.ਡੀ ਰਜਿੰਦਰ ਸਿੰਘ, ਟਰੱਸਟੀ ਮੈਂਬਰ ਭਾਈ ਹਰਦੇਵ ਸਿੰਘ ਜੀ ਦੀਵਾਨਾ, ਭਾਈ ਗੁਰਪਾਲ ਸਿੰਘ, ਤਰਵਿੰਦਰ ਸਿੰਘ, ਪਿ੍ਰੰਸੀਪਲ ਜਸਲੀਨ ਕੌਰ (ਬਰਾਂਚ-1) ਅਤੇ ਹੋਰ ਹਾਜਰ ਸ਼ਖਸ਼ੀਅਤਾਂ ਦਾ ਪਿ੍ਰੰਸੀਪਲ ਜਗਜੀਤ ਕੌਰ ਨੇ ਧੰਨਵਾਦ ਕੀਤਾ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply