Wednesday, July 3, 2024

ਭਾਸ਼ਾ ਤੇ ਲੋਕਧਾਰਾ ਦੀ ਚੌਥੀ ਦੋ ਰੋਜ਼ਾ ਸਰਵ ਭਾਰਤੀ ਕਾਨਫਰੰਸ ਸੰਪੰਨ

PPN2104201605
ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਆਡੀਟੋਰੀਅਮ ਹਾਲ ਵਿਖੇ ਭਾਸ਼ਾ ਅਤੇ ਲੋਕਧਾਰਾ ਦੀ ਚੌਥੀ ਦੋ ਰੋਜ਼ਾ ਸਰਵ ਭਾਰਤੀ ਕਾਨਫਰੰਸ ਦੀ ਸੰਪੰਨਤਾ ਹੋਈ। ਯੂਨੀਵਰਸਿਟੀ ਦੇ ਕੁਲਪਤੀ ਡਾ. ਜਸਮੇਲ ਸਿੰਘ ਧਾਲੀਵਾਲ, ਚੇਅਰਮੈਨ ਗੁਰਲਾਭ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ, ਸੁਖਰਾਜ ਸਿੰਘ ਸਿੱਧੂ, ਉਪਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਅਤੇ ਸਮੁੱਚੀ ਮੈਨੇਜਮੈਂਟ ਦੀ ਪ੍ਰੇਰਨਾ ਨਾਲ ਆਯੋਜਿਤ ਕੀਤੀ ਗਈ ਇਸ ਕਾਨਫਰੰਸ ਵਿਚ 22 ਰਾਜਾਂ ਤੋਂ ਡੈਲੀਗੇਟ ਹਿੱਸਾ ਲੈਣ ਲਈ ਪਹੁੰਚੇ। ਕਾਨਫਰੰਸ ਵਿਚ 70 ਦੇ ਕਰੀਬ ਪਰਚੇ ਪੜ੍ਹੇ ਗਏ, ਜਿਨ੍ਹਾਂ ‘ਤੇ ਭਰਵੀਂ ਬਹਿਸ ਅਤੇ ਵਿਚਾਰ ਵਟਾਂਦਰਾ ਵੀ ਹੋਇਆ। ਵਿਦਵਾਨਾਂ ਨੇ ਪਰਚਿਆਂ ਪ੍ਰਤੀ ਆਪਣੀ ਰਾਇ ਦਿੱਤੀ। ਪਹਿਲੀ ਵਾਰ ਕਿਸੇ ਸਾਹਿਤਕ ਕਾਨਫਰੰਸ ਵਿਚ ਦੈਖਣ ਨੂੰ ਮਿਲਿਆ ਕਿ ਅਲੱਗ-ਅਲੱਗ ਵਿਚਾਰਧਾਰਾਵਾਂ ਰੱਖਣ ਵਾਲੇ ਵਿਦਵਾਨ ਇਕ ਮੰਚ ਉੱਪਰ ਇਕੱਤਰ ਹੋਏ। ਸਾਹਿਤਕ ਗਤੀਵਿਧੀਆਂ ਤੋਂ ਇਲਾਵਾ ਪਹਿਲੇ ਦਿਨ ਦੀ ਸ਼ਾਮ ਭਗਤੂ ਵਾਲੇ ਬਾਬਿਆਂ ਨੇ ਮਲਵਈ ਗਿੱਧਾ ਪੇਸ਼ ਕਰਕੇ ਆਪਣੇ ਨਾਮ ਕੀਤੀ। ਪ੍ਰਸਿੱਧ ਪੰਜਾਬੀ ਗਾਇਕ ਹਰਿੰਦਰ ਸੰਧੂ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਜਸਪਾਲ ਸਿੰਘ ਨੇ ਵੀ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਸਮਾਪਤੀ ਸਮਾਰੋਹ ਵਾਲੇ ਦਿਨ ਬੇਸਕਿ ਸਇੰਸਜ਼ ਕਾਲਜ ਦੇ ਡੀਨ ਡਾ. ਪਵਨ ਕੁਮਾਰ ਗਰਗ ਨੇ ਸਭ ਨੂੰ ਜੀ ਆਇਆਂ ਕਿਹਾ।ਪੜ੍ਹੇ ਗਏ ਪਰਚਿਆਂ ਦੀ ਸਮੀਖਿਆ ਪ੍ਰੋ. ਜਸਬੀਰ ਸਿੰਘ ਸਿੱਧੂ ਨੇ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੀ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਭਾਸ਼ਾ ਵਿਗਿਆਨੀਆਂ ਦੁਆਰਾ ਵਿਚਾਰ-ਚਰਚਾ ਦੇ ਇਸ ਪ੍ਰੋਗਰਾਮ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕੀਤੇ ਜਾਣ ਨੂੰ ਮਾਣ ਵਾਲੀ ਗੱਲ ਕਿਹਾ। ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਸਮਾਪਤੀ ਭਾਸ਼ਣ ਪੇਸ਼ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਵੰਤ ਸਿੰਘ ਸੰਧੂ ਨੇ ਬਾਖੂਬੀ ਨਿਭਾਈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭਾਸ਼ਾ ਵਿਗਿਆਨ ਦੇ ਮਾਹਿਰ ਡਾ. ਸੁਮਨਪ੍ਰੀਤ ਕੌਰ, ਲੋਕਧਾਰਾ ਸ਼ਾਸ਼ਤਰੀ ਡਾ. ਕਰਮਜੀਤ ਸਿੰਘ ਨੇ ਪੜ੍ਹੇ ਗਏ ਪਰਚਿਆਂ ‘ਤੇ ਆਪਣੀ ਰਾਇ ਪੇਸ਼ ਕੀਤੀ। ਡਾ. ਹਰਪ੍ਰੀਤ ਕੌਰ ਔਲਖ ਨੇ ਸਭ ਦੇ ਸਹਿਯੋਗ ਅਤੇ ਸਾਰੇ ਵਿਦਵਾਨਾਂ ਦਾ ਕਾਨਫਰੰਸ ਵਿਚ ਸ਼ਿਰਕਤ ਕਰਨ ਅਤੇ ਵਿਸ਼ੇਸ਼ ਕਰਕੇ ਪੰਜਾਬੀ ਲਿੰਗੁਇਸਟਿਕ ਐਸੋਸੀਏਸ਼ਨ ਪਟਿਆਲਾ ਦਾ ਧੰਨਵਾਦ ਕਰਦਿਆਂ ਜਲਦ ਹੀ ਮੁੜ ਇਕੱਤਰ ਹੋਣ ਦੀ ਆਸ ਪ੍ਰਗਟਾਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply