ਅੱਜ ਦੀਆਂ ਸੁਰਖੀਆਂ…..
ਮਿਤੀ : 24 ਅਪ੍ਰੈਲ 2016
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
SC / ST ਐਕਟ ‘ਚ ਵੱਡੇ ਬਦਲਾਅ – ਦਲਿਤ ਹਿੰਸਾ ਮਾਮਲੇ ਵਿੱਚ 60 ਦਿਨਾਂ ‘ਚ ਮੁਕੰਮਲ ਕਰਨੀ ਪਵੇਗੀ ਜਾਂਚ, ਮੁਆਵਜਾ ਵੀ ਵਧਾਇਆ।
ਨਵਜੋਤ ਸਿੰਘ ਸਿੱਧੂ ਨੂੰ ਰਾਜ ਸਭਾ ਲਈ ਨਾਮਜਦ ਕਰਨ ‘ਤੇ ਬੋਲੀ ਡਾ. ਨਵਜੋਤ ਕੌਰ ਸਿੱਧੂ – ਅਕਾਲੀ ਦਲ ਨਾਲ ਮਤਭੇਦਾਂ ਕਾਰਨ ਸਿੱਧੂ ਨੂੰ ਕੀਤਾ ਪੰਜਾਬ ਤੋਂ ਦੂਰ।
ਅਕਾਲੀ ਦਲ ਨਾਲ ਭਾਜਪਾ ਦਾ ਗਠਜੋੜ ਰਹਿਣ ‘ਤੇ ਨਹੀਂ ਲੜਾਂਗੀ ਚੋਣ- ਮੈਡਮ ਸਿੱਧੂ।
ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਦਾ ਪਲਟਵਾਰ – ਕਿਹਾ ਕਿਸੇ ਇਕ ਵਿਅਕਤੀ ਦੇ ਬਿਆਨ ਨਾਲ ਗਠਜੋੜ ‘ਤੇ ਨਹੀਂ ਪਵੇਗਾ ਕੋਈ ਫਰਕ।
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਦੁਕਾਨ ਖਾਲੀ ਕਰਵਾਉਣ ਦੇ ਮਾਮਲੇ ‘ਚ ਸੁਖਬੀਰ ਬਾਦਲ ਤੇ ਮੱਕੜ ਨੂੰ ਜਾਰੀ ਸੰਮਨਾ ‘ਤੇ ਬੋਲੇ ਮੁੱਖ ਮੰਤਰੀ ਬਾਦਲ, ਕਾਨੂੰਨ ਕਰ ਰਿਹਾ ਹੈ ਆਪਣੀ ਕਾਰਵਾਈ।
ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਅਤੇ ਹੋਰ ਫੰਡਾਂ ਵਿੱਚ ਵਾਧੇ ਦੇ ਮਾਮਲੇ ‘ਚ ਸ਼ਿਵ ਸੈਨਾ ਵਰਕਰ ‘ਤੇ ਬੱਚਿਆਂ ਦੇ ਮਾਪੇ ਆਏ ਸੜਕਾਂ ‘ਤੇ – ਕੀਤਾ ਪ੍ਰਦਰਸ਼ਨ।
ਉਤਰਾਖੰਡ ਦੇ ਬਾਗੀ ਵਿਧਾਇਕਾਂ ਦੀ ਆਯੋਗਤਾ ਮਾਮਲੇ ਦੀ ਹਾਈਕੋਰਟ ਵਿੱਚ ਸੁਣਵਾਈ ਸੌਮਵਾਰ ਨੂੰ।
ਮੁੰਬਈ ਪਹੁੰਚੇ ਬੁਲੇਟ ਟ੍ਰੇਨ ਦੇ 9 ਕੋਚ – ਮੁੰਬਈ ਤੇ ਦਿੱਲੀ ਦਰਮਿਆਨ ਦੌੜੇਗੀ – 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ।
ਮੁਕਤਸਰ ‘ਚ ਲੜਕੀ ਨੂੰ ਅਗਵਾ ਕਰਕੇ ਜਬਰ ਜਿਨਾਹ ਕਰਨ ਦੇ ਮਾਮਲੇ ਦੇ ਦੋਸ਼ੀ ਨੇ ਅਦਾਲਤ ‘ਚ ਕਿਤਾ ਸਰੈਂਡਰ – ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ।
ਖੰਨਾਂ ਵਿੱਚ ਸ਼ਿਵ ਸੇਨਾ ਮਜ਼ਦੂਰ ਸੈਲ ਦੇ ਪ੍ਰਧਾਨ ਦੁਰਗਾ ਗੁਪਤਾ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਹੱਤਿਆ।
ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਨਹੀਂ ਬਦਲਿਆ ਜਾਵੇਗਾ ਸ਼ਿਮਲਾ ਦਾ ਨਾਮ।
ਟਾਡਾ ਕੇਸ ‘ਚ ਨਜ਼ਰਬੰਦ ਭਾਈ ਗੁਰਦੀਪ ਸਿੰਘ ਦੀ 28 ਦਿਨਾਂ ਪੈਰੋਲ ਤੋਂ ਬਾਅਦ ਅੱਜ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਮਿੱਲੀ 21 ਦਿਨਾਂ ਦੀ ਪੈਰੋਲ ਤੇ ਰਿਹਾਈ।
ਐਸ.ਐਲ ਗਰੁੱਪ ਦੇ ਚੇਅਰਮੈਨ ਡਾ. ਸੁਭਾਸ਼ ਚੰਦਰਾ ਨੂੰ ਕੈਨੇਡੀਅਨ ਇੰਡੀਅਨ ਫਾਊਂਡੇਸ਼ਨ ਨੇ ਗਲੋਬਲ ਇੰਡੀਅਨ ਐਵਾਰਡ ਨਾਲ ਕੀਤਾ ਸਨਮਾਨਿਤ।
5 ਕਰੋੜ ਬੀ.ਪੀ.ਐਲ ਪਰਿਵਾਰਾਂ ਨੂੰ ਮੁਫਤ ਮਿਲਣਗੇ ਰਸੋਈ ਗੈਸ ਕਨੈਕਸ਼ਨ।
ਏਅਰਹੋਸਟਸ ਨੂੰ ਕਾਕਪਿੱਟ ‘ਚ ਬਿਠਾਉਣ ਵਾਲੇ ਪਾਈਲਟ ਨੂੰ ਸਪਾਈਸ ਜੈਟ ਨੇ ਕੀਤਾ ਬਰਖਾਸਤ।
ਜਲ ਸੰਕਟ, ਸੋਕਾ ਅਤੇ ਉਤਰਾਖੰਡ ਸੰਕਟ ‘ਤੇ ਚਰਚਾ ਕਰਨ ਲਈ ਸੰਸਦ ਮੈਂਬਰਾਂ ਨੇ ਰਾਜ ਸਭਾ ‘ਚ ਦਿੱਤਾ ਨੋਟਿਸ।
ਬਰਨਾਲਾ ਦੇ ਪਿੰਡ ਅੱਤਰਗੜ੍ਹ ਅਤੇ ਅੰਮ੍ਰਿਤਸਰ ਦੇ ਪਿੰਡ ਵਣੀਕੇ ਦੀ ਪ੍ਰਧਾਨ ਮੰਤਰੀ ਐਵਾਰਡ ਲਈ ਚੋਣ।
ਪੰਜਾਬ ਸਰਕਾਰ ਵਲੋਂ ਸੰਤਾ ਬੰਤਾ ਪ੍ਰਾਈਵੇਟ ਲਿਮਟਿਡ ਫਿਲਮ ‘ਤੇ ਪੰਜਾਬ ਵਿੱਚ ਪ੍ਰਦਰਸ਼ਨ ‘ਤੇ ਲਗਾਈ ਰੋਕ – ਦਿੱਲੀ ਕਮੇਟੀ ਦੇ ਵਫਦ ਨੇ ਸ੍ਰ. ਬਾਦਲ ਨਾਲ ਮਿਲ ਕੇ ਕੀਤੀ ਸੀ ਪਾਬੰਦੀ ਦੀ ਮੰਗ।
ਵਾਰਾਨਸੀ ਅਦਾਲਤ ਵਿੱਚ ਦੇਸੀ ਬੰਬ ਮਿਲਣ ‘ਤੇ ਦਹਿਸ਼ਤ – ਸੁਰੱਖਿਆ ਅਮਲੇ ਨੇ ਕੀਤਾ ਨਾਕਾਰਾ।
ਮਾਨਸਾ ਦੇ ਪਿੰਡ ਝੁਨੀਰ ਵਾਸੀ ਕਿਸਾਨ ਗੁਰਨਾਮ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਆਤਮ ਹੱਤਿਆ।
ਅਬੋਹਰ ਦੇ ਪਿੰਡ ਕੁੰਡਲ ਵਿਖੇ ਵੀ ਇਕ ਨੌਜਵਾਨ ਕਿਸਾਨ ਵਲੋਂ ਖੁਦਕੁਸ਼ੀ।
ਆਮ ਆਦਮੀ ਪਾਰਟੀ ਵਲੋਂ ਮੋਹਾਲੀ ਤੋਂ ‘ਬੋਲਦਾ ਪੰਜਾਬ’ ਮੁਹਿੰਮ ਦੀ ਸ਼ੁਰੂਆਤ – ਆਪ ਆਗੂ ਸੰਜੇ ਸਿੰਘ, ਅਸ਼ੀਸ਼ ਖੇਤਾਨ ਤੇ ਸੁੱਚਾ ਸਿੰਘ ਛੋਟੇਪੁਰ ਵੀ ਰਹੇ ਮੌਜ਼ੂਦ।
ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ