
ਜੰਡਿਆਲਾ ਗੁਰੂ, 23 ਅਪੈ੍ਰਲ (ਹਰਿੰਦਰਪਾਲ ਸਿੰਘ) – ਅਮਰੀਕ ਸਿੰਘ ਮਲਹੋਤਰਾ ਨੂੰ ਅੰਮ੍ਰਿਤਸਰ ਇਨਕਮ ਟੈਕਸ ਵਿਭਾਗ ਨਾਲ ਸਬੰਧਤ ਸਾਲਾਨਾ ਇਜਲਾਸ ਵਿੱਚ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਇਨਕਮ ਟੈਕਸ ਬਾੱਰ ਐਸੋਸੀਏਸ਼ਨ ਦਾ ਸਾਲ 2016-17 ਲਈ ਪ੍ਰਧਾਨ ਚੁਣਿਆ ਗਿਆ।ਇਸ ਤੋਂ ਇਲਾਵਾ ਸੀ.ਏ ਸੰਜੇ ਕੁਮਾਰ ਨੂੰ ਮੀਤ ਪ੍ਰਧਾਨ, ਸੀ.ਏ ਮਨਦੀਪ ਸਿੰਘ ਸੈਕਟਰੀ, ਐਡਵੋਕੇਟ ਸਾਹਿਲ ਚੋਪੜਾ ਨੂੰ ਜੁਆਇੰਟ ਸੈਕਟਰੀ ਨਿਯੁੱਕਤ ਕੀਤਾ ਗਿਆ। ਇਹ ਇਨਕਮ ਟੈਕਸ ਬਾੱਰ ਐਸੋਸੀਏਸ਼ਨ 1943 ਤੋਂ ਹੋਂਦ ਵਿੱਚ ਆਈ ਹੈ।ਇਸ ਬਾੱਰ ਵਿੱਚ 400 ਦੇ ਕਰੀਬ ਸੀ ਏ, ਐਡਵੋਕੇਟ ਅਤੇ ਇਨਕਮ ਟੈਕਸ ਪੈ੍ਰਕਟੀਸ਼ਨਰ ਹਨ। ਜੰਡਿਆਲਾ ਗੁਰੁ ਅਪਨੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਅਮਰੀਕ ਸਿੰਘ ਮਲਹੋਤਰਾ ਨੇ ਕਿਹਾ ਕਿ ਉਹ ਅਕਾਲਪੁਰਖ ਦਾ ਸ਼ੁਕਰ ਗੁਜਾਰ ਕਰਦੇ ਹਨ ਜਿਹਨਾਂ ਦੇ ਸਦਕਾ ਮੈਨੂੰ ਇਹ ਮਾਨ ਪ੍ਰਾਪਤ ਹੋਇਆ ਹੈ।ਉਹਨਾਂ ਕਿਹਾ ਕਿ ਉਹ ਐਸੋਸੀਏਸ਼ਨ ਦੇ ਵਿਧਾਨ ਵਿੱਚ ਰੱਖੇ ਹਰ ਇੱਕ ਉਦੇਸ਼ ਅਤੇ ਨਿਸ਼ਾਨੇ ਤੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਲਈ ਉਹ ਸਾਰੇ ਮੈਂਬਰਾਂ ਨੂੰ ਨਾਲ ਲੈਕੇ ਉਹਨਾਂ ਦੇ ਸਹਿਯੋਗ ਸਦਕਾ ਹਰ ਸਹੀ ਫੈਸਲਾ ਕਰਨਗੇ।ਇਥੇ ਇਹ ਦੱਸਣਯੋਗ ਹੈ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਐਲ.ਐਲ.ਐਮ ਵਿੱਚ ਗੋਲਡ ਮੈਡਲਿਸ਼ਟ ਅਮਰੀਕ ਸਿੰਘ ਮਲਹੋਤਰਾ ਇਸ ਤੋਂ ਪਹਿਲਾ ਚਾਰ ਵਾਰ ਸੇਲ ਟੈਕਸ ਬਾੱਰ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਦੇ ਵੀ ਪ੍ਰਧਾਨ ਰਹਿ ਚੁੱਕੇ ਹਨ। 22 ਅਪੈ੍ਰਲ ਦੇ ਹੋਏ ਸਾਲਾਨਾ ਇਜਲਾਸ ਵਿੱਚ ਸੀ.ਏ ਦਵਿੰਦਰ ਸਿੰਘ ਸਾਬਕਾ ਪ੍ਰਧਾਨ, ਐਡਵੋਕੇਟ ਜੇ.ਪੀ ਭਾਟੀਆ, ਸੀ.ਏ ਅਮਿਤ ਹਾਂਡਾ, ਐਡਵੋਕੇਟ ਰਾਜਕੁਮਾਰ ਮਲਹੋਤਰਾ, ਸੁਰਿੰਦਰ ਮਹਾਜਨ, ਐਡਵੋਕੇਟ ਬਿਕਰਮ ਸਿੰਘ, ਐਡਵੋਕੇਟ ਗਗਨਦੀਪ ਸਿੰਘ, ਵਿਪੁਨ ਅਰੋੜਾ, ਸੀ.ਏ ਲਖਵਿੰਦਰ ਸਿੰਘ ਭਾਟੀਆ, ਗੋਰਵ ਅਗਰਵਾਲ, ਸੁਧੀਰ ਖਹਿਰਾ, ਹਰਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ ਆਦਿ ਹਾਜਿਰ ਸਨ। ਅੱਜ ਉਹਨਾਂ ਦੇ ਗ੍ਰਹਿ ਵਧਾਈ ਦੇਣ ਵਾਲਿਆਂ ਵਿੱਚ ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਵੀ ਵਿਸ਼ੇਸ਼ ਤੋਰ ਤੇ ਪਹੁੰਚੇ।ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਰਿਸ਼ਤੇਦਾਰਾਂ ਵਲੋਂ ਵਧਾਈ ਦੇਣ ਵਾਲਿਆਂ ਦਾ ਸੁਨੇਹੇ ਪਹੁੰਚ ਰਹੇ ਸਨ।
Punjab Post Daily Online Newspaper & Print Media