ਪੱਟੀ, 29 ਅਪ੍ਰੈਲ (ਅਵਤਾਰ ਸਿੰਘ ਢਿੱਲੋਂ)- ਬੀਤੇੇ ਤਿੰਨ ਮਹੀਨਿਆਂ ਤੋਂ ਜਪਾਨ ਦੀ ਧਰਤੀ ਤੇ ਗੁਰ ਜੱਸ ਸੁਣਾਉਣ ਉਪਰੰਤ ਵਤਨ ਪਰਤੇ ਭਾਈ ਸਰਬਜੀਤ ਸਿੰਘ ਪੱਟੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਨਿੱਘਾਂ ਸਵਾਗਤ ਕੀਤਾ ਗਿਆ ਤੇ ਸੁਸਾਇਟੀ ਪਰਧਾਨ ਕੁਲਵਿੰਦਰ ਸਿੰਘ ਬੱਬੂ, ਸੈਕਟਰੀ ਜੋਗਾ ਸਿੰਘ, ਖਜਾਨਚੀ ਨਿਰਮਲ ਸਿੰਘ, ਗਿਆਨ ਸਿੰਘ ਮਠਾੜੂ, ਅਵਤਾਰ ਸਿੰਘ ਢਿਲੋਂ, ਇਕਬਾਲ ਸਿੰਘ ਜੌਲੀ, ਲਖਬੀਰ ਸਿੰਘ ਵੱਲੋਂ ਸਿਰੋਪਾਓ ਤੇ ਸ਼ੀਲਡ ਭੇਟ ਕੀਤੀ।ਭਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਜਾਪਾਨ ਦੇ ਗੁਰਦੁਆਰਾ ਸ੍ਰੀ ਗੁਰੁ ਨਾਨਕ ਦੇਵ ਜੀ ਕੋਬੇ ਵਿਚ ਰਹਿ ਕੇ ਕੀਰਤਨ ਦੀ ਸੇਵਾ ਕਰਦੇ ਰਹੇ। ਉਹਨਾਂ ਕਿਹਾ ਕਿ ਜਪਾਨ ਵਿਚ ਵੱਸਦੇ ਸਿੱਖਾਂ ਵਿਚ ਸਿੱਖੀ ਪ੍ਰੇਮ ਬਹੁਤ ਜਿਆਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media