Wednesday, July 3, 2024

ਚੰਨਣਕੇ ਸੀ.ਐਚ.ਸੀ ਵਿਖੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀਆਂ ਗੋਲੀਆਂ ਖੁਆਈਆਂ

PPN2904201620ਚੌਂਕ ਮਹਿਤਾ, 29 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐਚਸੀ ਚੰਨਣਕੇ ਵਿਖੇ ਡਾ. ਗੁਰਜੀਤ ਸਿੰਘ ਢਿਲੋ ਆਰ.ਐਮ.ਓ ਦੀ ਦੇਖ ਰੇਖ ਹੇਠ ਸਰਕਾਰੀ ਸਕੂਲਾਂ ਅਤੇ ਆਂਗਣਵਾੜ੍ਹੀ ਸੈਂਟਰਾਂ ਵਿਚ ਛੋਟੇ ਬੱਚਿਆਂ ਨੂੰ ਪੇਟ ਦੇ ਕੀੜ੍ਹੇ ਮਾਰਨ ਵਾਲੀਆਂ ਗੋਲੀਆਂ ਖਵਾਈਆਂ ਗਈਆਂ, ਇਸ ਤੋ ਇਲਾਵਾ ਬੱਚਿਆਂ ਨੂੰ ਵਿਟਾਮਿਨ ਏ ਦੀ ਖੁਰਾਕ ਵੀ ਪਿਲਾਈ ਗਈ, ਉਨਾ੍ਹਂ ਖਾਸ ਤੌਰ ਤੇ ਦੱਸਿਆ ਕਿ ਜਿੰਨਾ੍ਹਂ ਬੱਚਿਆਂ ਨੂੰ ਪੇਟ ਦੇ ਕੀੜ੍ਹੇ ਮਾਰਨ ਵਾਲੀ ਦਵਾਈ ਨਹੀ ਖਵਾਈ ਗਈ ਉਨਾ੍ਹਂ ਬੱਚਿਆਂ ਨੂੰ 4 ਮਈ ਵਾਲੇ ਦਿਨ ਦੁਬਾਰਾ ਗੋਲੀਆਂ ਖਵਾਈਆਂ ਜਾਣਗੀਆਂ, ਇਸ ਸਮੇ ਡਾ. ਗੁਰਜੀਤ ਸਿੰਘ ਢਿਲੋ ਨੇ ਦੱਸਿਆ ਕਿ ਵਿਟਾਮਿਨ ਏ ਦੀ ਖੁਰਾਕ ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਅਤੇ ਹੱਡੀਆਂ ਦੀ ਮਜਬੂਤੀ ਤੇ ਚਮੜ੍ਹੀ ਦੇ ਰੋਗਾਂ ਤੋ ਬਚਾਈ ਰੱਖਣ ਵਿਚ ਸਹਾਈ ਹੁੰਦੀ ਹੈ, ਉਨਾ੍ਹਂ ਦੱਸਿਆ ਕਿ ਕੀੜ੍ਹੇ ਮਾਰਨ ਵਾਲੀਆਂ ਗੋਲੀਆਂ ਖੁਆਉਣ ਨਾਲ ਬੱਚਿਆਂ ਵਿਚ ਖੁਨ ਦੀ ਕਮੀ ਦੂਰ ਹੁੰਦੀ ਹੈ ਜੋ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਬਹਤ ਜਰੂਰੀ ਹੈ।ਇਸ ਮੌਕੇ-ਬਾਬਾ ਸੁਖਵੰਤ ਸਿੰਘ ਚੰਨਣਕੇ, ਡਾ ਰਣਦੀਪ ਸਿੰਘ ਬੁੱਟਰ, ਨਿਰਮਲ ਸਿੰਘ ਹੈਲਥ ਵਰਕਰ, ਰਜਵੰਤ ਕੌਰ ਏਐਨਐਮ, ਗੁਰਭਿੰਦਰ ਕੌਰ, ਜੋਬਨਜੀਤ ਕੌਰ, ਗੁਰਮੀਤ ਕੌਰ, ਰਾਜਬੀਰ ਕੌਰ (ਚਾਰੇ ਆਂਗਣਵਾੜ੍ਹੀ ਵਰਕਰ), ਅਮਨਦੀਪ ਕੌਰ, ਸੰਦੀਪ ਕੌਰ, ਕਸ਼ਮੀਰ ਕੌਰ (ਆਸ਼ਾ ਵਰਕਰਾਂ) ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply