ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਡੀ ਐਸ ਪੀ ਟ੍ਰੈਫ਼ਿਕ ਪੁਲਿਸ ਨਵਨੀਤ ਕੌਰ ਗਿੱਲ ਵਲੋਂ ਟੈਂਪੂ ਵਾਲਿਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਆਵਾਜਾਈ ਦੇ ਨਿਯਮਾਂ ਪ੍ਰਤੀ ਕੋਈ ਵੀ ਅਣਗਿਹਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਆਮ ਦੇਖਿਆ ਗਿਆ ਹੈ ਕਿ ਟੈਂਪੂ ਵਾਲੇ ਆਮ ਤੌਰ ‘ਤੇ ਸਵਾਰੀਆਂ ਨੂੰ ਚੁੱਕਣ ਲਈ ਰਾਸਤੇ ਵਿਚ ਹੀ ਜਾਮ ਲੈ ਦਿੰਦੇ ਹਨ। ਡੀ ਐਸ ਪੀ ਗਿੱਲ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੌਰਾਨ ਰੈਂਡ ਲਾਇਟਾਂ ਜੰਪ ਕਰਦਿਆਂ ਪਕੜੇ ਗਏ ਤਾਂ ਟੈਂਪੂ ਸਮੇਤ ਅੰਦਰ ਕੀਤਾ ਜਾ ਸਕਦਾ ਹੈ। ਇਸ ਮੌਕੇ ਟ੍ਰੈਫਿਕ ਇਨਚਾਰਜ ਐਸ.ਐਚ.ਓ ਪਰਮਜੀਤ ਸਿੰਘ ਡੋਡ ਵੀ ਹਾਜ਼ਰ ਸਨ।ਉਨ੍ਹਾਂ ਕਿਹਾ ਕਿ ਟੈਂਪੂ ਵਾਲਿਆ ਕਾਰਨ ਸ਼ਹਿਰ ਵਿਚ ਦਿਨੋਦਿਨ ਵੱਧ ਰਹੇ ਹਾਦਸਿਆਂ ਨੂੰ ਵੇਖ ਦੇ ਹੋਏ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ।ਆਮ ਦੇਖਿਆ ਗਿਆ ਕਿ ਦਿਨ ਦੇ ਸਮੇਂ ਵੀ ਕਈ ਡਰਾਇਵਰ ਸ਼ਰਾਬ ਪੀ ਕੇ ਜਾਂ ਓਵਰ ਸਪੀਡ ਗੱਡੀ ਚਲਾਉਂਦੇ ਹਨ, ਪਕੜੇ ਗਏ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਅਲਕੋਹਲ ਜਾਂਚ ਉਪਕਰਨ ਵੀ ਉਪਲੱਬਤ ਕਰ ਲਿਆ ਹੈ, ਜਿਸ ਨਾਲ ਮੌਕੇ ‘ਤੇ ਹੀ ਸ਼ਰਾਬ ਪੀਣ ਵਾਲੇ ਦੀ ਜਾਂਚ ਕੀਤੀ ਜਾ ਰਹੀ ਹੈ, ਟ੍ਰੈਫਿਕ ਪੁਲਿਸ ਹਰ ਸਮੇਂ ਸਰਾਬ ਪੀ ਕੇ ਅਤੇ ਓਵਰ ਸਪੀਡ ਵਾਲਿਆਂ ‘ਤੇ ਪਿੰਨੀ ਨਜ਼ਰ ਰੱਖ ਰਹੀ ਹੈ।ਉਨ੍ਹਾਂ ਕਿਹਾ ਕਿ ਸਾਤ ਦੇ ਸਮੇਂ ਇਕ ਕਾਰ ਵਾਲੇ ਨੂੰ ਟ੍ਰੈਫ਼ਿਕ ਪੁਲਿਸ ਨੇ ਸਰਾਬੀ ਹਾਲਤ ਵਿਚ ਪਕੜਿਆ ਅਤੇ ਮਾਨਯੋਗ ਸੀ.ਜੀ.ਐਮ ਵਿਕਰਾਂਤ ਕੁਮਾਰ ਦੀ ਕੋਰਟ ਅੰਦਰ ਪੇਸ਼ ਕੀਤਾ ਤਾਂ ਉਨ੍ਹਾਂ ਨੇ ਇਕ ਦੀ ਹਵਾਲਾਤ ਦੀ ਸਜ਼ਾ ਤੋਂ ਇਲਾਵਾ 1800- ਰੁਪਏ ਜਰਮਾਨਾ ਦੀ ਸਜ਼ਾ ਸੁਣਾਈ। ਮੈਡਮ ਗਿੱਲ ਨੇ ਕਿਹਾ ਕਿ ਹਾਦਸੇ ਰਾਤ ਦੇ ਸਮੇਂ ਹੀ ਜਿਆਦਾ ਹੁੰਦੇ ਹਨ ਕਿਉਕਿ ਵਾਹਨ ਸ਼ਰਾਬ ਪੀ ਕੇ ਤੇਜ ਰਫ਼ਤਾਰ ਨਾਲ ਚਲਾਉਣ ਵੀ ਗੁਨਾਹ ਹੈ।ਇਸ ਮਾਮਲੇ ਵਿਚ ਪਕੜ ਜਾਣ ‘ਤੇ ਜਰਮਾਨਾ ਤੇ ਵਾਹਨ ਵੀ ਜਬਤ ਕੀਤਾ ਜਾ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਟ੍ਰਿਪਲ ਸਵਾਰੀ, ਸੀਟ ਬੇਲਟ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media