ਬਠਿੰਡਾ, 30 ਅਪ੍ਰੈਲ (ਅਵਤਾਰ ਸਿੰਘ ਕੈਂਥ)- ਬਠਿੰਡਾ ਵਿੱਚ ਆਈਲੈਟਸ ਦੀ ਦੁਨੀਆਂ ਵਿੱਚ ਪਹਿਲੀ ਵਾਰ ਨਿਉਜ਼ੀਲੈਂਡ ਦੇ ਨੰਬਰ 1 ਸਿੱਖਿਆ ਸੰਸਥਾ ਐਨ ਟੈਕ ਕਾਲਜ ਵੱਲੋ 2 ਮਈ ਨੂੰ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਬਠਿੰਡਾ ਦੇ ਐਨ ਵਾਲੀਆ ਇੰਗਲਿਸ਼ ਕਾਲਜ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਇੰਗਲਿਸ਼ ਕਾਲਜ ਦੇ ਐਮ ਡੀ ਰਜਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਐਨ ਟੈਕ ਕਾਲਜ ਨੇ ਵਿਸ਼ਵ ਵਿੱਚ ਚੰਗਾ ਨਾਮ ਖਟਿਆ ਹੈ ਜੋ ਵਿਦਿਆਰਥੀਆਂ ਨੂੰ ਸਫਲ ਬਣਾਉਣ ਲਈ ਵੱਡਾ ਯੋਗਦਾਨ ਦੇ ਰਿਹਾ ਹੈ।2 ਮਈ ਨੂੰ ਕਰਵਾਏ ਜਾ ਰਹੇ ਇਸ ਸੈਮੀਨਾਰ ਵਿੱਚ ਹਾਜਰ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਕੀਤੀ ਜਾਣ ਵਾਲੀ ਪੜਾਈ ਬਾਰੇ ਕਾਫੀ ਕੁੱਝ ਸਿੱਖਣ ਨੂੰ ਮਿਲੇਗਾ ਅਤੇ ਜੋ ਵਿਦਿਆਰਥੀ ਆਈਲੈਟਸ ਕਰਕੇ ਚੰਗੇ ਬੈਂਡ ਹਾਸਲ ਕਰਕੇ ਵਿਦੇਸ਼ਾਂ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਸੈਮੀਨਾਰ ਸਾਰਥਿਕ ਸਿੱਧ ਹੋਵੇਗਾ। ਵਾਲੀਆ ਨੇ ਦੱਸਿਆ ਕਿ ਨਿਉਜ਼ੀਲੈਂਡ ਦੀ ਸੰਸਥਾ ਐਨ ਟੈਕ ਕਾਲਜ ਵੱਲੋ ਹੁੱਣ ਤੱਕ ਇਸ ਤਰ੍ਹਾਂ ਦੀ ਸੈਮੀਨਾਰ ਚੰਡੀਗੜ੍ਹ ਵਿਖੇ ਹੀ ਕਰਵਾਏ ਜਾਂਦੇ ਰਹੇ ਹਨ। ਪ੍ਰੰਤੂ ਪਹਿਲੀ ਵਾਰ ਐਨ ਵਾਲੀਆ ਇੰਗਲਿਸ਼ ਕਾਲਜ ਦੇ ਸੱਦੇ ਤੇ ਸੰਸਥਾ ਵੱਲੋ ਬਠਿੰਡਾ ਵਿੱਚ ਪਹਿਲੀ ਵਾਰ ਇਸ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਕਾਲਜ ਅਧਿਆਪਕ ਮੈਡਮ ਲਿਡੀ ਟਰਾਟਰ ਵਿਸ਼ੇਸ਼ ਤੌਰ ਤੇ ਪੁਹੁੰਚ ਰਹੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media