Wednesday, July 3, 2024

ਸਵਾਈਨ ਫਲੂ ਦੇ ਇਲਾਜ ਲਈ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ

Smt. Isha Kalia Fzk DC

ਫਾਜ਼ਿਲਕਾ, 4 ਮਈ (ਵਨੀਤ ਅਰੋੜਾ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਇਕ ਨੋਟੀਫਿਕੇਸ਼ਨ ਨੰਬਰ 5/9/2016 -5 ਐਚ.ਬੀ. 4/712559/1 ਰਾਹੀਂ ਇਨਫੁਲੈਂਜਾ ਏ ( ਸਵਾਈਨ ਫਲੂ ) ਨੂੰ ਐਪੀਡੈਮਿਕ ਡਜੀਜ਼ ਐਕਟ 1897 ਤਹਿਤ ਨੋਟੀਫਾਈਡ ਬਿਮਾਰੀ ਘੋਸ਼ਿਤ ਕੀਤਾ ਹੈ। ਨੋਟੀਫਾਈਡ ਬਿਮਾਰੀ ਘੋਸ਼ਿਤ ਕਰਕੇ ਇਸ ਦੇ ਸਬੰਧੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੰਨ੍ਹਾਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਸਰਕਾਰੀ ਜਾਂ ਨਿੱਜੀ ਹਸਪਤਾਲ ਵਿਚ ਸਵਾਈਨ ਫਲੂ ਦਾ ਮਰੀਜ ਇਲਾਜ ਲਈ ਪੁੱਜਦਾ ਹੈ ਤਾਂ ਇਸਦੀ ਸੂਚਨਾਂ ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਨੂੰ ਦਿੱਤੀ ਜਾਣੀ ਲਾਜਮੀ ਹੈ। ਇਸ ਤਰ੍ਹਾਂ ਸਵਾਈਨ ਫਲੂ ਦੇ ਸ਼ੱਕੀ ਅਤੇ ਪੁਸ਼ਟੀ ਹੋ ਚੁੱਕੇ ਮਰੀਜਾਂ ਨੂੰ ਵੱਖਰੇ ਵਾਰਡਾਂ ਵਿਚ ਰੱਖਣ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਕਿਹਾ ਗਿਆ ਹੈ ਕਿ ਉਹ ਸਵਾਈਨ ਫਲੂ ਦੇ ਸ਼ੱਕੀ ਅਤੇ ਪੁਸ਼ਟੀ ਹੋ ਚੁੱਕੇ ਮਰੀਜਾਂ ਦਾ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਲਾਜ ਤੁਰੰਤ ਸ਼ੁਰੂ ਕਰ ਦੇਣ। ਇਹ ਹਦਾਇਤਾਂ ਅਗਲੇ ਇਕ ਸਾਲ ਤੱਕ ਲਾਗੂ ਰਹਿਣਗੀਆਂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply