Wednesday, July 3, 2024

ਨਸ਼ਿਆਂ ਦੇ ਖਿਲਾਫ਼ ਲੜਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਦਾ ਗਿਆਨ ਜਰੂਰੀ-ਸਿਵੀਆਂ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਹੰਗਾਮੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਅਸੀ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦੇ ਖਿਲਾਫ਼ ਜੰਗ ਅਕਤੂਬਰ 2010 ਤੋਂ ਸ਼ੁਰੂ ਹੋ ਕਿ ਅੱਜ ਤੱਕ ਨਿਰੰਤਰ ਜਾਰੀ ਹੈ। ਇਸ ਲਹਿਰ ਦੇ ਪ੍ਰਚਾਰ ਦਾ ਅਸਰ ਅੱਜ ਸਾਰੇ ਪੰਜਾਬ ਵਿਚ ਦਿਖਾਈ ਦੇ ਰਿਹਾ ਹੈ। ਜਦੋਂ ਤੁਰੇ ਸੀ ਉਸ ਸਮੇਂ ਕੋਈ ਜਥੇਬੰਦੀ ਜਾਂ ਕੋਈ ਵੀ ਰਾਜਨੀਤਕ ਪਾਰਟੀ ਨਸ਼ਿਆਂ ਦੇ ਖਿਲਾਫ਼ ਨਹੀ ਬੋਲ ਰਹੀ ਸੀ। ਸਗੋਂ ਝਗੜੇ ਹੁੰਦੇ ਸਨ। ਅੱਜ ਇਹ ਹਰ ਇਕ ਰਾਜਨੀਤਕ ਆਗੂ ਦੀ ਲੋੜ ਬਣ ਗਈ ਹੈ ਅਤੇ ਉਹ ਇਸ ਨਾ ਮੁਰਾਦ ਬੀਮਾਰੀ ਬਾਰੇ ਬੋਲਣ ਲੱਗੇ ਹੋਏ ਹਨ। ਉਨਾਂ ਕਿਹਾ ਕਿ ਲੋਕਾਂ ਵਿਚ ਵਿੱਚਰ ਕੇ ਇਹ ਅਨੁਭਵ ਕੀਤਾ ਹੈ ਕਿ ਨਸ਼ਿਆਂ ਦੇ ਖਿਲਾਫ਼ ਹੁੰਦੇ ਹੋਏ ਆਪਣੀ ਮਾਂ ਬੋਲੀ ਨੂੰ ਬਚਾਉਣਾ ਬਹੁਤ ਜਰੂਰੀ ਹੈ । ਨਵੀਂ ਪੀੜ੍ਹੀ ਕੋਲ ਆਪਣੀ ਬੋਲੀ ‘ਤੇ ਪਕੜ ਬਹੁਤ ਘੱਟ ਹੈ । ਇਸ ਤਰ੍ਹਾਂ ਸਾਨੂੰ ਸਾਡੀ ਦੋਹਰੀ ਮੌਤ ਦਿਖਾਈ ਦੇ ਰਹੀ ਹੈ।ਉਨ੍ਹਾਂ ਐਲਾਨ ਕੀਤਾ ਕਿ ਹੁਣ ਨਸ਼ਿਆਂ ਦੇ ਵਿਰੋਧ ਦੇ ਨਾਲ ਨਾਲ ਪੰਜਾਬੀ ਪੜ੍ਹਾਈ ਵਾਸਤੇ ਵੀ ਕੈਂਪ ਲਾਏ ਜਾਣਗੇ। ਜਿਸ ਵਿਚ ਮੁਫ਼ਤ ਪੰਜਾਬੀ ਦਾ ਮੁੱਢਲਾ ਗਿਆਨ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਜਿਥੇ ਕੈਂਪ ਲੱਗਣਾ ਹੈ ਉਸ ਜਗਾ ਦਾ ਇਤਜ਼ਾਮ ਹੋਣ ‘ਤੇ ਸੰਗਤ ਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਵਿੱਚ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਉਹ ਨਸ਼ਿਆਂ ਦੀ ਮਾੜੇ ਪ੍ਰਭਾਵ ਤੋਂ ਬਚ ਸਕਣ ਅਤੇ ਆਪਣੀ ਮਾਂ ਬੋਲੀ ਪੰਜਾਬੀ ਤੋਂ ਜਾਣੂ ਹੋ ਸਕਣ। ਇਸ ਮੌਕੇ ਲਹਿਰ ਦੇ ਮੈਂਬਰ ਇਕਬਾਲ ਸਿੰਘ ਸੋਨੀ, ਅਜੀਤਪਾਲ ਸਿੰਘ ਭੁੱਚੋਂ, ਐਡਵੋਕੇਟ ਅਰਸ਼ਦੀਪ ਸਿੰਘ, ਕੁਲਵੰਤ ਸਿੰਘ ਦਿਉਣ, ਅਜੀਤ ਸਿੰਘ ਭੁੱਲਰ, ਸਰਬਜੀਤ ਸ਼ਰਮਾਂ ਸਰਪੰਚ, ਅਬੂਲ, ਬੂਟਾ ਰਾਮ, ਅਵਤਾਰ ਸਿੰਘ ਕੈਂਥ, ਸਤਪਾਲ ਸਿੰਘ ਪੰਚ ਅਬੂਲ ਤੋਂ ਇਲਾਵਾ ਲਹਿਰ ਦੇ ਹੋਰ ਵੀ ਮੈਂਬਰ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply