Monday, July 1, 2024

ਪੱਤਰਕਾਰ ਨਾਲ ਦੁਰਵਿਹਾਰ ਦੀ ਫੀਲਡ ਪੱਤਰਕਾਰ ਐਸੋਸੀਏਸ਼ਨ ਵੱਲੋ ਸਖਤ ਨਿੰਦਾ

ਚੌਂਕ ਮਹਿਤਾ, 6 ਮਈ (ਜੋਗਿੰਦਰ ਸਿੰਘ ਮਾਣਾ)- ਫੀਲਡ ਪੱਤਰਕਾਰ ਅੇਸ਼ੋਸੀਏਸ਼ਨ ਬਾਬਾ ਬਕਾਲਾ ਦੀ ਇਕਾਈ ਸਰਕਲ ਮਹਿਤਾ ਵੱਲੋ ਬੀਤੇ ਦਿਨੀ ਕਸਬਾ ਚੌਂਕ ਮਹਿਤਾ ਦੇ ਪੱਤਰਕਾਰ ਨਾਲ ਚੌਂਕ ਮਹਿਤਾ ਦੇ ਸਰਪੰਚ ਅਤੇ ਉਸ ਦੇ ਭਰਾ ਕੁਲਦੀਪ ਸਿੰਘ (ਸੇਵਾ ਮੁਕਤ ਗਿਰਦਾਵਰ) ਵੱਲੋਂ ਕੀਤੇ ਦੁਰ-ਵਿਵਹਾਰ ਅਤੇ ਪੱਤਰਕਾਰਤਾ ਵਿਰੁੱਧ ਕੀਤੀ ਗਲਤ ਦੂਸ਼ਣਬਾਜੀ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ।ਇਸ ਸ਼ਰਮਨਾਕ ਘਟਨਾ ਦੇ ਜਿੰਮੇਵਾਰ ਉਕਤ ਵਿਅਕਤੀਆਂ ਖਿਲਾਫ ਮੋਰਚਾ ਲਗਾਉਣ ਲਈ ਫੀਲਡ ਪੱਤਰਕਾਰ ਅਸੋਸੀਏਸ਼ਨ ਸਰਕਲ ਮਹਿਤਾ ਦੇ ਪ੍ਰਧਾਨ ਕੈਪਟਨ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਪੱਤਰਕਾਰ ਐਸ਼ੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਬੁਲਾਈ ਗਈ।ਜਿਸ ਵਿਚ ਫੀਲਡ ਪੱਤਰਕਾਰ ਐਸ਼ੋਸ਼ੀਏਸ਼ਨ ਸਬ-ਡਵੀਜਨ ਬਾਬਾ ਬਕਾਲਾ ਦੇ ਪ੍ਰਧਾਨ ਸੈਲਿੰਦਰਜੀਤ ਸਿੰਘ ਰਾਜਨ ਉਚੇਚੇ ਤੌਰ ‘ਤੇ ਪਹੁੰਚੇ। ਇਸ ਸਮੇ ਉਨਾ੍ਹਂ ਕਸਬੇ ਦੇ ਉਕਤ ਵਿਅਕਤੀਆਂ ਵੱਲੋ ਪੱਤਰਕਾਰ ਲਈ ਵਰਤੀ ਗਲਤ ਸ਼ਬਦਾਵਲੀ ਅਤੇ ਪੱਤਰਕਾਰਤਾ ਵਿਰੁੱਧ ਕੀਤੀ ਨਾ-ਸਹਿਣਯੋਗ ਦੂਸ਼ਣਬਾਜੀ ਦੀ ਭਾਰੀ ਨਿੰਦਾ ਕਰਦੇ ਹੋਏ ਕਿਹਾ ਕਿ ਜੇ ਮਿਥੇ ਸਮੇ ਅਨੁਸਾਰ ਇਨਸਾਫ ਨਾ ਮਿਲਿਆ ਤਾਂ ਦੂਸ਼ਣਬਾਜੀ ਕਰਨ ਵਾਲੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕਰਨ ‘ਚ ਢਿੱਲ ਵਰਤ ਰਹੇ ਪੁਲਿਸ ਪ੍ਰਸ਼ਾਸਨ ਖਿਲਾਫ ਫੀਲਡ ਪੱਤਰਕਾਰ ਐਸੋਸੀਏਸ਼ਨ ਬਾਬਾ ਬਕਾਲਾ ਅਤੇ ਇਕਾਈ ਸਰਕਲ ਮਹਿਤਾ ਵੱਲੋ ਵੱਡੇ ਪੱਧਰ ਤੇ ਸਘੰਰਸ਼ ਅਰੰਭਿਆ ਜਾਵੇਗਾ, ਜਿਸ ਦਾ ਜਿੰਮੇਵਾਰ ਪ੍ਰਸ਼ਾਸ਼ਨ ਖੁਦ ਆਪ ਹੋਵੇਗਾ।ਇਸ ਮੌਕੇ-ਪ੍ਰਧਾਨ ਸਬ-ਡਵੀਜਨ ਬਾਬਾ ਬਕਾਲਾ ਸੈਲਿੰਦਰਜੀਤ ਸਿੰਘ ਰਾਜਨ, ਪ੍ਰਧਾਨ ਕੈਪਟਨ ਸਿੰਘ ਸਰਕਲ ਮਹਿਤਾ, ਸਰਪ੍ਰਸਤ ਧਰਮਿੰਦਰ ਸਿੰਘ ਭੰਮਰਾ੍ਹਂ, ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਧਰਦਿਉ, ਜਰਨਲ ਸੈਕਟਰੀ ਜੋਗਿੰਦਰ ਸਿੰਘ ਮਾਣਾ, ਸਕੱਤਰ ਬਲਜਿੰਦਰ ਸਿੰਘ ਰੰਧਾਵਾ, ਪ੍ਰੈਸ ਸਕੱਤਰ ਵਰਿੰਦਰ ਬਾਊ, ਸੈਕਟਰੀ ਤਜਿੰਦਰ ਸਿੰਘ ਬਿੱਟੂ, ਸੈਕਟਰੀ ਕੁਲਦੀਪ ਸਿੰਘ, ਕਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਤੋ ਇਲਾਵਾ ਸਮੂੰਹ ਐਸ਼ੋਸ਼ੀਏਸ਼ਨ ਮੈਂਬਰ ਹਾਜਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply