
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਫ਼ਾਜ਼ਿਲਕਾ ਵਿਖੇ ਅੱਜ ਦੇਰ ਸ਼ਾਮ ਆਏ ਤੇਜ਼ ਝੱਖੜ ਤੋਂ ਬਾਅਦ ਭਾਰੀ ਮੀਂਹ ਨਾਲ ਸਰਕਾਰ ਤੇ ਖਰੀਦ ਏਜੰਸੀਆਂ ਦੀ ਅਣਗਹਿਲੀ ਨਾਲ ਲੱਖਾਂ ਬੋਰੀ ਕਣਕ ਮੀਂਹ ਦੀ ਭੇਂਟ ਚੜ੍ਹ ਗਈ। ਮੰਡੀਆਂ ‘ਚੋਂ ਕਣਕ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਾਰਨ ਭਾਵੇਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਹਨ, ਪਰ ਫ਼ਿਰ ਵੀ ਮੰਡੀਆਂ ‘ਚੋਂ ਕਣਕ ਦੀ ਚੁਕਾਈ ਦਾ ਕੰਮ ਬੜੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਬੀਤੀ ਰਾਤ ੮ ਵਜੇ ਦੇ ਕਰੀਬ ਤੇਜ਼ ਵਰਖਾ ਨੇ ਮੰਡੀ ‘ਚ ਪਈਆਂ ਕਣਕ ਦੀਆਂ ਬੋਰੀਆਂ ਦਾ ਭਾਰੀ ਨੁਕਸਾਨ ਕੀਤਾ ਹੈ। ਜੋ ਬੋਰੀਆਂ ਸੜਕਾਂ ਦੇ ਨਾਲ ਜਾਂ ਨੀਵੇਂ ਥਾਂ ‘ਤੇ ਪਈਆਂ ਸਨ, ਉਥੇ ਅੱਜ ਵੀ ਬੋਰੀਆਂ ‘ਚ ਪਾਣੀ ਖੜ੍ਹਾ ਹੈ। ਇਸ ਸਮੇਂ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਤੇ ਫੋਕਲ ਪੁਆਇੰਟਾਂ ‘ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਆੜ੍ਹਤੀ ਵਰਗ ਭਾਰੀ ਚਿੰਤਾ ‘ਚ ਹੈ। ਕਣਕ ਦੀਆਂ ਬੋਰੀਆਂ ਦੇ ਭਾਰ ‘ਚ ਆ ਰਹੀ ਕਮੀ ਕਿਸਾਨਾਂ ਤੇ ਆੜ੍ਹਤੀਆਂ ਸਿਰ ਮੜੀ ਜਾ ਰਹੀ ਹੈ। ਸਥਾਨਕ ਮਾਰਕੀਟ ਕਮੇਟੀ ਦੇ ਸਕੱਤਰ ਸਲੋਧ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਕਣਕ ਦੀ ਖਰੀਦ ਤੋਂ ਬਾਅਦ ਚੁਕਾਈ ਦਾ ਕੰਮ ਖਰੀਦ ਏਜੰਸੀਆਂ ਨੇ 72 ਘੰਟਿਆਂ ‘ਚ ਕਰਨਾ ਹੁੰਦਾ ਹੈ, ਜੇਕਰ ਖਰੀਦ ਏਜੰਸੀਆਂ ਸਮੇਂ ਸਿਰ ਕਣਕ ਦੀ ਚੁਕਾਈ ਨਹੀ ਕਰਦੀਆਂ ਤਾਂ ਉਨ੍ਹਾਂ ਨੂੰ 72 ਘੰਟਿਆਂ ਦੇ ਸਮੇਂ ਤੋਂ ਬਾਅਦ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਰਕੀਟ ਕਮੇਟੀ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media