ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ)- ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।ਉਨਾਂ ਨੇ ਪਿੰਡ ਵਿੱਚ ਪੁਲਿਸ ਚੌਕੀ ਨੇੜੇ ਪੈ ਰਹੇ ਮੇਨ ਸੀਵਰੇਜ਼ ਬਾਰੇ, ਪ੍ਰੋਜੈਕਟ ਮੈਨੇਜਰ ਗੁਰਪ੍ਰੀਤ ਸਿੰਘ ਅਤੇ ਐਸ.ਡੀ.ਓ ਜੋਗਿੰਦਰ ਪਾਲ ਪਾਸੋਂ ਜਾਣਕਾਰੀ ਹਾਸਲ ਕੀਤੀ ਅਤੇ ਪਿੰਡ ਦੇ ਵਿਕਾਸ ਕਾਰਜ ਦਸੰਬਰ 2016 ਤੱਕ ਮੁਕੰਮਲ ਕਰਨ ਦੀਆਂ ਪ੍ਰਾਜੈਕਟ ਮੈਨੇਜਰ ਤੇ ਐਸ.ਡੀ.ਓ ਨੂੰ ਹਦਾਇਤਾਂ ਦਿਤੀਆਂ।ਪਿੰਡ ਵਿੱਚ ਬਨਣ ਵਾਲੇ ਸੀਵਰੇਜ਼ ਟਰੀਟਮੈਂਟ ਪਲਾਂਟ ਬਾਰੇ ਸz. ਬਾਦਲ ਨੇ ਕਿਹਾ ਕਿ ਉਨਾਂ ਦੇ ਨੋਟਿਸ ਵਿੱਚ ਆਇਆ ਹੈ ਕਿ ਪਲਾਂਟ ਦੀ ਮਨਜੂਰੀ ਡਾਇਰੈਕਟਰ ਪੰਚਾਇਤ ਵਿਭਾਗ ਪਾਸੋਂ ਆਉਣੀ ਅਜੇ ਬਾਕੀ ਹੈ, ਇਸ ਲਈ ਇਹ ਮਨਜੂਰੀ ਵੀ ਜਲਦ ਯਕੀਨੀ ਬਣਾਈ ਜਾਵੇਗੀ।ਉਨਾਂ ਨੇ ਕਿਹਾ ਕਿ ਵਿਕਾਸ ਪੱਖੋਂ ਪੱਛੜੇ ਪਿੰਡ ਸੁਲਤਾਨਵਿੰਡ ਵਿੱਚ ਜੋ ਵਿਕਾਸ ਕਾਰਜ ਹੋ ਰਹੇ ਹਨ ਲਈ, ਉਹ ਖੁੱਦ ਆਪਣੀ ਨਿਗਾਰਨੀ ਹੇਠ ਕਰਵਾ ਰਹੇ ਹਨ ਅਤੇ ਛੇਤੀ ਹੀ ਲੋਕਾਂ ਨੂੰ ਸੀਵਰੇਜ, ਪੀਣ ਵਾਲਾ ਸ਼ੁੱਧ ਪਾਣੀ, ਨਵੀਆਂ ਸੜਕਾਂ, ਪੱਕੇ ਬਜਾਰ ਅਤੇ ਸਟਰੀਟ ਲਾਈਟਾਂ ਉਪਲੱਬਧ ਕਰਵਾ ਦਿਤੀਆਂ ਜਾਣਗੀਆਂ।
ਇਸ ਸਮਂੇ ਅਕਾਲੀ ਜਥਾ ਸ਼ਹਿਰੀ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੋਬੁਰਜੀ, ਮੁਖਤਿਆਰ ਸਿੰਘ ਖਾਲਸਾ, ਸੀਨੀ: ਮੀਤ ਪ੍ਰਧਾਨ ਮਹਾਂਬੀਰ ਸਿੰਘ, ਸਾਬਕਾ ਡਿਪਟੀ ਮੇਅਰ ਅਜੇਬੀਰਪਾਲ ਸਿੰਘ ਰੰਧਾਵਾ, ਕੁਲਦੀਪ ਕੁਮਾਰ ਪੱਪੂ, ਕੌਂਸਲਰ ਭੁਪਿੰਦਰ ਸਿੰਘ ਰਾਹੀ, ਫਤਹਿ ਸਿੰਘ, ਨੰਬਰਦਾਰ ਇੰਦਰਜੀਤ ਸਿੰਘ, ਸੈਕਟਰੀ ਮਗਵਿੰਦਰ ਸਿੰਘ, ਜੋਬਨਜੀਤ ਸਿੰਘ ਸ਼ੰਕਰਪੁਰਾ, ਬਲਜੀਤ ਸਿੰਘ ਬੱਬੂ, ਜੈਮਲ ਸਿੰਘ, ਧਰਮਿੰਦਰ ਸਿੰਘ, ਹਰਵਿੰਦਰ ਸਿੰਘ ਹੈਪੀ, ਅੰਗ੍ਰੇਜ਼ ਸਿੰਘ, ਹਰਚਰਨ ਸਿੰਘ, ਸੁਰਜਨ ਸਿੰਘ ਫੌਜੀ ਖਾਨਕੋਟ, ਕੰਵਲਜੀਤ ਸਿੰਘ ਕੰਵਲ, ਡਾ. ਸਤਿੰਦਰ ਸਿੰਘ, ਬਾਬਾ ਰਸਾਲ ਸਿੰਘ ਆਦਿ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media