ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ)- ਪ੍ਰਸਿਧ ਖੇਤੀ ਅਰਥ ਸ਼ਾਸ਼ਤਰੀ ਡਾ.ਐਸ.ਐਸ ਛੀਨਾ ਨੂੰ ਇੰਡੀਅਨ ਕੌਸਿਲ ਆਫ ਸੋਸਾਇੰਸ ਰਿਸਰਚ ਵਲੋਂ ਦੋ ਸਾਲ ਲਈ ਸੀਨੀਅਰ ਫੈਲੋਸ਼ਿਪ ਮਿਲੀ ਹੈ। ਅਧਿਆਪਨ ਅਤੇ ਖੋਜ਼ ਦੇ ਖੇਤਰ ਵਿਚ ਇਹ ਇਕ ਵਕਾਰੀ ਐਵਾਰਡ ਹੈ। ਇਸ ਸਮੇ ਦੌਰਾਨ ਡਾ. ਛੀਨਾ ਵਲੋ ਂਂਪੰਜਾਬ ਵਿਚ ਖੇਤੀ ਅਧਾਰਿਤ ਉਦਯੋਗਿਕ ਇਕਾਈਆਂ ਨੂੰ ਆ ਰਹੀਆਂ ਰੁਕਵਟਾਂਂਂ ਦਾ ਅਧਿਅਨ ਕੀਤਾ ਜਾਵੇਗਾ।ਖੇਤੀ ਆਰਥਿਕਤਾ ਦਾ ਮਾਹਿਰ ਡਾ. ਛੀਨਾ ਆਪਣੇ ਅਧਿਆਪਨ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨਿਟ, ਸਿੰਡੀਕੇਟ ਅਤੇ ਕਈ ਬਾਡੀਜ਼ ਦੇ ਮੈਬਰ ਰਹਿਣ ਤੋ ਇਲਾਵਾ ਪੰਜਾਬ ਸਟੈਟ ਵਿਦਿਅਕ ਸਲਾਹਕਾਰ ਬੋਰਡ ਦੇ ਮੈਂਬਰ ਰਹੇ ਹਨ।ਉਹਨਾਂ ਦੀ ਆਰਥਿਕ ਰਾਇ ਨੂੰ ਵੱਖ-ਵੱਖ ਸਮਿਆਂ ‘ਤੇ ਰਾਸ਼ਟਰੀ ਪਧੱਰ ਤੇ ਵਿਚਾਰਿਆ ਜਾਂਦਾ ਰਿਹਾ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media