ਅੰਮ੍ਰਿਤਸਰ, 13 ਮਈ (ਦੀਪ ਦਵਿੰਦਰ ਸਿੰਘ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੇ ਵਿੱਤ ਸਕੱਤਰ ਸੁਖਮੀਤ ਸਿੰਘ ਦੇ ਮਾਤਾ ਸ੍ਰੀਮਤੀ ਪ੍ਰਕਾਸ਼ ਕੌਰ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।ਉਹ 93 ਵਰ੍ਹਿਆਂ ਦੇ ਸਨ। ਉਨ੍ਹਾ ਦਾ ਅੰਤਿਮ ਸਸਕਾਰ ਬਿਨਾਂ ਕਿਸੇ ਧਾਰਮਿਕ ਰਸਮ ਦੇ ਕੀਤਾ ਗਿਆ।ਇਸ ਸਬੰਧੀ ਵਿਰਸਾ ਵਿਹਾਰ ਵਿਖੇ ਹੋਈ ਇਕ ਸ਼ੋਕ ਸਭਾ ਵਿਚ ਅੰਮ੍ਰਿਤਸਰ ਇਕਾਈ ਤੋਂ ਤਰਕਸ਼ੀਲ ਆਗੂਆਂ ਸੁਮੀਤ ਸਿੰਘ, ਅਮਰਜੀਤ ਬਾਈ, ਡਾ. ਸ਼ਾਮ ਸੁੰਦਰ ਦੀਪਤੀ, ਮਾਸਟਰ ਕੁਲਜੀਤ ਵੇਰਕਾ, ਕਰਨਰਾਜ ਸਿੰਘ, ਧਰਵਿੰਦਰ ਕੋਹਾਲੀ, ਕਾਮਰੇਡ ਅਜੀਤ ਸਿੰਘ, ਬਲਦੇਵ ਰਾਜ ਵੇਰਕਾ, ਰਾਜ ਕੁਮਾਰ ਵੇਰਕਾ ਤੋਂ ਇਲਾਵਾ ਵਰਿੰਦਰ ਕੌਰ, ਸ਼ਮਸ਼ੇਰ ਹੇਰ, ਅਮਰਜੀਤ ਕੋਹਾਲੀ, ਜਸਪਾਲ ਬਾਸਰਕੇ, ਬਲਦੇਵ ਸਿੰਘ, ਨਾਗਰ ਮੱਲ, ਗੁਰਜਿੰਦਰ ਮਾਹਲ, ਸੁਖਬੀਰ ਸਿੰਘ ਅਤੇ ਮੇਜਰ ਸਿੰਘ ਵਲੋਂ ਮਾਤਾ ਜੀ ਦੀ ਅਚਨਚੇਤ ਮੌਤ ਉਤੇ ਬੇਹਦ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਤਿਕਾਰ ਦੇ ਫੁੱਲ ਭੇਂਟ ਕੀਤੇ ਗਏ।ਮਾਝਾ ਜੋਨ ਦੇ ਆਗੂਆਂ ਸੰਦੀਪ ਭੋਜਾ, ਮੁਖਤਿਆਰ ਸਿੰਘ, ਮੁਖਵਿੰਦਰ ਚੋਹਲਾ ਅਤੇ ਰਾਜਵੰਤ ਬਾਗੜੀਆ ਨੇ ਵੀ ਆਪਣੇ ਸੰਦੇਸ਼ ਵਿਚ ਸੁਖਮੀਤ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media