Monday, July 8, 2024

ਸਿਮਰਨ ਹਸਪਤਾਲ ਵੱਲੋਂ ਕਾਲੇ ਪੀਲੀਏ ਸਬੰਧੀ ਮੀਟਿੰਗ ਅਯੋਜਿਤ

PPN1305201601ਭਿੱਖੀਵਿੰਡ, 14 ਮਈ (ਕੁਲਵਿੰਦਰ ਸਿੰਘ ਕੰਬੋਕੇ)- ਅੱਡਾ ਭਿੱਖੀਵਿੰਡ ਵਿਖੇ ਸਿਮਰਨ ਹਸਪਤਾਲ ਵੱਲੋਂ ਵੱਧ ਰਹੇ ਕਾਲੇ ਪੀਲੀਏ ਸਬੰਧੀ ਲੋਕਾਂ ਨੂੰ ਜਾਗਰਕ ਕਰਨ ਲਈ ਬਾਰਡਰ ਏਰੀਏ ਦੇ ਡਾਕਟਰਾਂ ਨਾਲ ਵਿਸ਼ੇਸ਼ ਮੀਟਿੰਗ ਸਥਾਨਕ ਪੀ.ਆਰ ਰੈਸਟੋਰੈਂਟ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਇਰੈਕਟਰ ਸ: ਗੁਰਮੇਜ  ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਕਾਲੇ ਪੀਲੀਏ ਦੇ ਮਾਹਿਰ ਡਾਕਟਰ ਡਾ. ਜਗਦੀਪ ਸਿੰਘ ਡੀ.ਐਮ.ਗੈਸਟਰੋ ਨੇ ਹਾਜਰ ਡਾਕਟਰਾਂ ਨੂੰ ਕਾਲੇ ਪੀਲੀਏ ਦੇ ਲੱਛਣਾਂ ਤੋਂ ਜਾਣੂ ਕਰਵਾਇਆ ਅਤੇ ਇਸ ਦੇ ਇਲਾਜ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਹੁਣ ਕਾਲੇ ਪੀਲੀਏ ਦਾ ਇਲਾਜ਼ ਸੰਭਵ ਤੇ ਸੌਖਾ ਹੈ, ਅਤੇ ਇਸ ਦੀ ਲਾਗਤ ਢਾਈ ਲੱਖ ਤੋਂ ਘਟ ਕੇ ਸਿਰਫ 40 ਹਜ਼ਾਰ ਹੋ ਗਈ ਹੈ।ਇਸ ਤਰਾਂ ਗਰੀਬ ਵੀ ਹੁਣ ਕਾਲੇ ਪੀਲੀਏ ਦਾ ਇਲਾਜ ਕਰਵਾ ਸਕਦਾ ਹੈ।ਅਖੀਰ ਵਿੱਚ ਸਿਮਰਨ ਹਸਪਤਾਲ ਦੇ ਡਇਰੈਕਟਰ ਗੁਰਮੇਜ  ਸਿੰਘ ਵੱਲੋਂ ਮੀਟਿੰਗ ਵਿੱਚ ਪੁੱਜੇ ਡਾਕਟਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਕਰਨੈਲ ਸਿੰਘ, ਡਾ. ਆਗਿਆਪਾਲ ਸਿੰਘ, ਡਾ. ਜਤਿੰਦਰ ਸਿੰਘ ਰੰਧਾਵਾ, ਡਾ. ਹਰਿੰਦਰ ਸਿੰਘ, ਡਾ. ਬਲਬੀਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਵਿਜੇ ਧਵਨ, ਮੈਡਮ ਸੰਧੂ, ਡਾ. ਨੀਰਜ, ਡਾ. ਧਰਮਿੰਦਰ ਸਿੰਘ, ਡਾ. ਮੋਤੀ, ਡਾ. ਪਦਮ ਧਵਨ, ਹਰਪਾਲ ਸਿੰਘ ਬਾਜਵਾ, ਲੱਕੀ ਨਰੂਲਾ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply