Monday, July 8, 2024

ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਪੂਰਸ਼/ਮਹਿਲਾ ਕੈਦੀਆਂ/ਹਵਾਲਾਤੀਆਂ ਲਈ ਹੈਲਥ ਚੈਕਅੱਪ ਕੈਂਪ ਦਾ ਆਯੋਜਿਨ –

PPN1405201604

ਬਠਿੰਡਾ, 14 ਮਈ ( ਅਵਤਾਰ ਸਿੰਘ ਕੈਂਥ ) – ਪਰਮਜੀਤ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਪ੍ਰਧਾਨਗੀ ਹੇਠ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਪੂਰਸ਼/ਮਹਿਲਾ ਕੈਦੀਆਂ/ਹਵਾਲਾਤੀਆਂ ਲਈ ਹੈਲਥ ਚੈਕਅੱਪ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਤੋਂ ਪਹਿਲਾਂ ਰੋਜ਼ਾਨਾ ਦੇ ਦੌਰੇ ਸਮੇਂ ਕੈਦੀਆਂ/ਹਵਾਲਾਤੀਆਂ ਵੱਲੋਂ ਇਹ ਸ਼ਿਕਾਇਤ ਕੀਤੀ ਜਾਂਦੀ ਸੀ ਕਿ ਜੇਲ੍ਹ ਵਿੱਚ ਇਲਾਜ ਲਈ ਅਤੇ ਮੈਡੀਕਲ ਸਲਾਹ ਲਈ ਸਪੈਸ਼ਲਿਸ਼ਟ ਡਾਕਟਰਾਂ ਦੀ ਕੋਈ ਸਹੂਲਤ ਨਹੀਂ ਹੈ। ਸੈਂਟਰਲ ਜੇਲ੍ਹ ਦੇ ਸ਼ਿਫਟ ਹੋ ਜਾਣ ਤੋਂ ਬਾਅਦ ਬਿਮਾਰ ਕੈਦੀਆਂ/ਹਵਾਲਾਤੀਆਂ ਲਈ ਹੋਰ ਮੁਸ਼ਕਿਲਾਂ ਵੱਧ ਗਈਆਂ ਜਿਵੇਂ ਪਹਿਲਾਂ ਬਿਮਾਰ ਕੈਦੀਆ/ਹਵਾਲਾਤੀਆਂ ਨੂੰ ਸਿਵਲ ਹਸਪਤਾਲ ਲੈ ਜਾਣ ਵਿੱਚ ਜਿਆਦਾ ਸਮਾਂ ਨਹੀਂ ਲਗਦਾ ਸੀ ਪਰ ਜੇਲ੍ਹ ਦੇ ਸ਼ਿਫਟ ਹੋ ਜਾਣ ਤੋਂ ਬਾਅਦ ਸੈਂਟਰ ਜੇਲ੍ਹ ਅਤੇ ਸਿਵਲ ਹਸਪਤਾਲ ਵਿੱਚ ਜਿਆਦਾ ਦੂਰੀ ਹੋਣ ਕਾਰਨ ਬਿਮਾਰ ਕੈਦੀਆਂ/ਹਵਾਲਾਤੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਜੀ ਦੇ ਕਹਿਣ ਤੇ ਇਸ ਕੈਂਪ ਵਿੱਚ ਡਾ. ਅਤਿਨ ਗੁੱਪਤਾ, ਐਮ.ਡੀ. ਮੈਡੀਸਨ, ਡਾ. ਮਨਜੀਤ ਕਾਲੜਾ, ਗਾਇਨਾਕੋਲੋਜਿਸਟ, ਡਾ. ਪ੍ਰਗਤੀ ਕਾਲੜਾ, ਸਾਇਕੇਟਰਿਸਟ ਅਤੇ ਡਾ. ਰਾਜੇਸ਼ ਬਡਿਆਲ, ਹੱਡਿਆਂ/ਜੋੜਾਂ ਦੇ ਮਾਹਰ, ਨੇ ਆਪਣੇ ਰੁਝੇਵਿਆਂ ਦੇ ਬਾਵਜੂਦ 350 ਕੈਦੀਆਂ/ਹਵਾਲਾਤੀਆਂ ਦਾ ਚੈਂਕ ਅੱਪ ਕੀਤਾ। ਇਸ ਕੈਂਪ ਵਿੱਚ ਦੋਸਤ ਵੈਲਫੇਅਰ ਸੋਸਾਇਟੀ ਵੱਲੋਂ ਕੈਦੀਆਂ/ਹਵਾਲਾਤੀਆਂ ਨੂੰ ਮੁਫਤ ਦਵਾਇਆਂ ਮੁਹਈਆ ਕਰਵਾਈ ਗਈਆਂ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply