ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ)- ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੇ ਕੋਚ ਸ਼੍ਰੀ ਹਰੀਸ਼ ਕੁਮਾਰ ਦੀ ਅਗਵਾਈ ਹੇਠ ਯੂਨੀਫਾਈਡ ਐਥਲੈਟਿਕਸ ਦਾ ਬੱਚਿਆਂ ਸੰਬੰਧੀ ਕੋਚਿੰਗ ਕੈਂਪ ਸਥਾਨਕ ਪਹਿਲ ਸਪੈਸ਼ਲ ਰਿਸੋਰਸ ਕੇਂਦਰ ਵਿਖੇ ਲਗਾਇਆ ਗਿਆ, ਜਿਸ ਵਿੱਚ 200 ਤੋਂ ਵੱਧ ਸਪੈਸ਼ਲ ਬੱਚਿਆਂ, ਅਧਿਆਪਕਾਂ, ਬੱਚਿਆਂ ਦੇ ਮਾਪਿਆਂ ਤੇ ਕੋਚਾਂ ਨੇ ਭਾਗ ਲਿਆ। ਇਸ ਮੌਕੇ ਕੋਚ ਹਰੀਸ਼ ਕੁਮਾਰ ਵਲੋਂ ਆਏ ਹੋਏ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਸਪੈਸ਼ਲ ਐਥਲੈਟਿਕਸ ਖੇਡਾਂ ਸੰਬੰਧੀ ਬਰੀਕੀ ਨਾਲ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਥਿਊਰੀ ਸੈਸ਼ਨ ਦੇ ਨਾਲ ਨਾਲ ਪ੍ਰੈਕਟੀਕਲ ਸੈਸ਼ਨ ਵੀ ਲਗਾਇਆ ਗਿਆ। ਕੋਚਿੰਗ ਕੈਂਪ ਦੌਰਾਨ ਹਾਜਰ 10 ਕੋਚ, 20 ਸਪੈਸ਼ਲ ਐਥਲੀਟਾਂ ਤੇ 20 ਯੂਨੀਫਾਈਡ ਐਥਲੀਟਾਂ ਦੀਆਂ 25 ਮੀ:, 50 ਮੀ:, 100 ਮੀ:, 200 ਮੀ:, 400 ਮੀ:, ਸਾਫਟ ਬਾਲ ਥਰੋ ਸਮੇਤ ਹੋਰ ਖੇਡਾਂ ਉਮਰ ਗੁਰੱਪ ਅਨੁਸਾਰ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਧਰਮਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ, ਅਮਿਤ ਕੁਮਾਰ, ਸੰਗਰਾਮ ਕੁਮਾਰ ਸਾਹੂ, ਅਜੀਤ ਕੁਮਾਰ ਸਮੇਤ ਹੋਰਨਾਂ ਵਲੋਂ ਟਰੇਨਿੰਗ ਸਿੱਖਿਆ ਪ੍ਰਾਪਤ ਕੀਤੀ ਗਈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media