Friday, April 24, 2026

ਬਿੱਟਾ ਦੀ ਅਗਵਾਈ ‘ਚ ਆਪ ਵਲੰਟੀਅਰ ਵਿੱਕੀ ਸੋਹਲ ਅਕਾਲੀ ਦਲ ‘ਚ ਸ਼ਾਮਿਲ

PPN1805201610ਚੌਂਕ ਮਹਿਤਾ, 18 ਮਈ (ਜੋਗਿੰਦਰ ਸਿੰਘ ਮਾਣਾ) – ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਅਤੇ ਖਾਲਸਾ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਪੁੱਜੇ ਅਮਰੀਕ ਸਿੰਘ ਬਿੱਟਾ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰ ਵਿੱਕੀ ਸੋਹਲ ਪਾਰਟੀ ਦੀਆਂ ਪ੍ਰਾਪਤੀਆਂ ਤੋ ਪ੍ਰਭਾਵਿਤ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਇਸ ਸਮੇ ਅਮਰੀਕ ਸਿੰਘ ਬਿੱਟਾ ਨੇ ਵਿੱਕੀ ਸੋਹਲ ਨੂੰ ਸਿਰੋਪਾਓ ਭੇਂਟ ਕਕਰਕੇ ਸਨਮਾਨਿਤ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਣ ਤੇ ਜੀ ਆਇਆ ਕਿਹਾ, ਜਿਕਰਯੋਗ ਹੈ ਕਿ ਬੀਤੇ ਸਮੇ ਤੋ ਪਾਰਟੀ ਦੀ ਬੇਰੁੱਖੀ ਤੋ ਨਿਰਾਸ਼ ਅਕਾਲੀ ਵਰਕਰਾਂ ਨਾਲ ਮੇਲਜੋਲ ਕਰਨ ਅਤੇ ਸਰਕਲ ਮਹਿਤਾ ਦੇ ਵਾਸੀਆਂ ਦੀਆਂ ਦੁੱਖ ਤਕਲੀਫਾਂ ਸੁਣਨ ‘ਤੇ ਬਿੱਟਾ ਨੂੰ ਲੋਕਾਂ ਵੱਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ, ਗੁਰਸ਼ਰਨ ਸਿੰਘ ਖੁਜਾਲਾ, ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾਂ, ਹਰਜਿੰਦਰ ਸਿੰਘ ਮਹਿਤਾ, ਸੋਨੂੰ ਚੂੰਘ, ਰੂਬਲ ਮਹਿਤਾ, ਸ਼ਰਨਜੀਤ ਸਿੰਘ ਮਹਿਤਾ, ਗੁਰਪ੍ਰੀਤ ਸਿੰਘ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ ਆਦਿ ਯੂਥ ਵਰਕਰ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply