Saturday, March 28, 2026

55 ਲੱਖ ਵਾਲੀ ਵੱਡੀ ਪਾਣੀ ਵਾਲੀ ਟੈਂਕੀ ਤੇ ਸੀਵਰੇਜ਼ ਲਾਇਨ ਦੇ ਕੰਮ ਦਾ ਉਦਘਾਟਨ

PPN0606201604
ਮਾਲੇਰਕੋਟਲਾ, 6 ਜੂਨ (ਹਰਮਿੰਦਰ ਸਿੰਘ ਭੱਟ)- ਮਾਲੇਰਕੋਟਲਾ ਸਬਜ਼ੀ ਮੰਡੀ ਅੰਦਰ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ਼ ਅਤੇ ਪੀਣ ਵਾਲੇ ਸਾਫ ਪਾਣੀ ਵਰਗੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਜੂਝਦੇ ਆ ਰਹੇ ਕਿਸਾਨਾਂ ਤੇ ਆੜਤੀਆਂ ਨੂੰ ਉਪਰੋਕਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਰਕੀਟ ਕਮੇਟੀ ਮਾਲੇਰਕੋਟਲਾ ਵੱਲੋਂ ਹਲਕਾ ਵਿਧਾਇਕਾ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਬੀਬੀ ਫਰਜ਼ਾਨਾਂ ਆਲਮ ਦੀ ਰਹਿਨੂੰਮਾਈ ਹੇਠ ਸਥਾਨਕ ਸਬਜ਼ੀ ਮੰਡੀ ਅੰਦਰ ਕਰੀਬ 55 ਲੱਖ ਰੁਪੈ ਦੀ ਲਾਗਤ ਨਾਲ ਉਸਾਰੀ ਜਾ ਰਹੀ ਵੱਡੀ ਪਾਣੀ ਵਾਲੀ ਟੈਂਕੀ ਤੇ ਵਿਛਾਈ ਜਾ ਰਹੀ ਸੀਵਰੇਜ਼ ਲਾਇਨ ਦੇ ਕੰਮ ਦਾ ਉਦਘਾਟਨ ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਐਡਵੋਕੇਟ ਸ਼ਮਸਾਦ ਅਲੀ ਨੇ ਅੱਜ ਵੱਡੀ ਗਿਣਤੀ ਆੜਤੀਆਂ ਤੇ ਕਿਸਾਨਾਂ ਦੀ ਹਾਜ਼ਰੀ ‘ਚ ਕਹੀ ਦਾ ਟੱਕ ਲਗਾ ਕੇ ਕੀਤਾ। ਇਸ ਮੌਕੇ ਆੜਤੀਆਂ ਤੇ ਕਿਸਾਨਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ਼ਮਸ਼ਾਦ ਅਲੀ ਨੇ ਕਿਹਾ ਕਿ ਮਾਰਕੀਟ ਕਮੇਟੀਆਂ ਰਾਜ ਦੇ ਪੇਂਡੂ ਖੇਤਰ ‘ਚ ਵਿਕਾਸ ਅਤੇ ਸੂਬੇ ਦੀ ਆਰਥਿਕਤਾ ਲਈ ਰੀੜ੍ਹ ਦੀ ਹੱਡੀ ਵੱਜੋਂ ਜਾਣੀ ਜਾਂਦੀ ਕਿਸਾਨੀ ਨੂੰ ਮਜ਼ਬੂਤ ਬਣਾਉਣ ‘ਚ ਅਹਿਮ ਯੋਗਦਾਨ ਪਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਵਿਧਾਇਕਾ ਬੀਬੀ ਫਰਜ਼ਾਨਾਂ ਆਲਮ ਦੀ ਯੋਗ ਰਹਿਨੂੰਮਾਈ ਸਦਕਾ ਹਲਕੇ ਦੀਆਂ ਪੇਂਡੂ ਸੜਕਾਂ ਦੇ ਨਵ-ਨਿਰਮਾਣ, ਮੁਰੰਮਤ, ਮੰਡੀਆਂ ਦੇ ਵਿਸਥਾਰ ਅਤੇ ਕਿਸਾਨਾਂ-ਆੜਤੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਰਕੀਟ ਕਮੇਟੀ ਅੰਦਰ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਅਨਾਜ਼ ਮੰਡੀ ਆੜਤੀਆ ਐਸ਼ੋਸੀਏਸਨ ਦੇ ਪ੍ਰਧਾਨ ਜਸਵੰਤ ਰਾਏ ਜੈਨ, ਚੌਧਰੀ ਖੁਸ਼ੀ ਮੁਹੰਮਦ ਪੋਪਾ, ਹਾਜੀ ਅਬਦੁੱਲ ਲਤੀਫ ਥਿੰਦ, ਪ੍ਰਧਾਨ ਨਿਜ਼ਾਮਦੀਨ ਬਬਲੀ, ਅਸਲਮ ਬਾਚੀ ਆੜਤੀਆ, ਹਾਜੀ ਮੁਹੰਮਦ ਸਾਬਰ, ਚੋਧਰੀ ਨਸੀਮ-ਉਰ-ਰਹਿਮਾਨ ਘੁਕਲਾ, ਅਬਦੁੱਲ ਰਜ਼ਾਕ ਜਾਕੀ, ਮੁਹੰਮਦ ਨਾਸਰ ਪ੍ਰਧਾਨ ਲੇਬਰ ਯੂਨੀਅਨ, ਮਾਰਕੀਟ ਕਮੇਟੀ ਵੱਲੋਂ ਮੁਹੰਮਦ ਸ਼ਕੀਲ ਮੰਡੀ ਸੁਪਰਵਾਈਜਰ, ਮਹਿੰਦਰ ਸਿੰਘ ਮੰਡੀ ਸੁਪਰਵਾਈਜਰ, ਗੁਰਜੰਟ ਸਿੰਘ, ਚਰਨਜੀਤ ਸਿੰਘ ਅਤੇ ਰੋਹਿਤ ਧੀਮਾਨ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply