Monday, July 8, 2024

ਪੰਜਾਬੀ ਯੂਨੀਵਰਸਿਟੀ ਵੱਲੋਂ ਬੀ.ਕਾਮ ਭਾਗ ਤੀਜਾ (ਸਮੈਸਟਰ ਪੰਜਵਾਂ) ਦੇ ਨਤੀਜੇ ਐਲਾਨੇ

PPN0606201605
ਮਾਲੇਰਕੋਟਲਾ, 6 ਜੂਨ (ਹਰਮਿੰਦਰ ਸਿੰਘ ਭੱਟ) – ਸਥਾਨਕ ਹਰਫ਼ ਕਾਲਜ ਦੇ ਵਿਦਿਆਰਥੀਆਂ ਦੇ ਬੀ.ਕਾਮ ਭਾਗ ਤੀਜਾ (ਸਮੈਸਟਰ ਪੰਜਵਾਂ) ਦੇ ਪੰਜਾਬੀ ਯੂਨੀਵਰਸਿਟੀ ਵੱਲੋਂ ਘੋਸ਼ਿਤ ਨਤੀਜਿਆਂ ਵਿੱਚ ਹਰਿੰਦਰ ਕੌਰ ਕਲੇਰ ਪੁੱਤਰੀ ਸ਼੍ਰੀ ਮੋਹਨ ਸਿੰਘ ਨੇ 543 (83.54%) ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲੇ ਸਥਾਨ ਤੇ ਰਹੀ ਹੈ।ਇਸ ਸਫ਼ਲਤਾ ਲਈ ਹਰਫ਼ ਕਾਲਜ ਦੇ ਚੇਅਰਮੈਨ ਸ਼੍ਰੀ ਅਮਜਦ ਅਲੀ ਨੇ ਸਮੂਹ ਵਿਦਿਆਰਥੀਆਂ, ਮਾਪਿਆਂ ਤੇ ਕਾਲਜ ਦੇ ਪਿ੍ਰੰਸੀਪਲ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਹੋਰ ਕਲਾਸਾਂ ਦੇ ਨਤੀਜੇ ਵੀ ਇਸੇ ਪ੍ਰਕਾਰ ਸ਼ਲਾਘਾਯੋਗ ਹੋਣਗੇ। ਉਹਨਾਂ ਕਿਹਾ ਕਿ ਇਸ ਕਾਲਜ ਦੀ ਸਥਾਪਨਾ ਦਾ ਮਨੋਰਥ ਅਨੁਸ਼ਾਸਨ ਭਰਪੂਰ ਵਿਦਿਅਕ ਵਾਤਾਵਰਣ ਵਿੱਚ ਵਧੀਆ ਵਿਦਿਆਰਥੀਆਂ ਅਤੇ ਚੰਗੇ ਨੌਜਵਾਨਾ ਦੀ ਸਿਰਜਣਾ ਕਰਨਾ ਹੈ ਤਾਂ ਜੋ ਉਹ ਇਸ ਦੇਸ਼ ਦੇ ਚੰਗੇ ਨਾਗਰਿਕ ਸਿੱਧ ਹੋ ਸਕਣ।ਇਹਨਾਂ ਗੋਰਵਮਈ ਵਿਦਿਆਰਥੀਆਂ ਵਿੱਚ ਨਿਹਾ ਕੁਮਾਰੀ ਨੇ (80.46%) ਅੰਕ ਪ੍ਰਾਪਤ ਕਰਕੇ ਦੂਜਾ, ਜਸ਼ਨਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ (79.38%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਵਿੱਚ ਆਰਤੀ ਨੇ (78.15%) ਅੰਕ ਪ੍ਰਾਪਤ ਚੌਥਾ, ਹਿਮਾਂਨਸ਼ੂ ਸਿੰਗਲਾ ਨੇ (75.54%) ਅੰਕ ਪ੍ਰਾਪਤ ਕਰਕੇ ਪੰਜਵਾਂ ਤੇ ਹਿਤੇਸ਼ ਨੇ (71.8%) ਅੰਕ ਪ੍ਰਾਪਤ ਕਰਕੇ ਛੇਵਾਂ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਦੱਸਿਆ ਕਿ ਵੱਧ ਗਿਣਤੀ ਵਿੱਚ ਵਿਦਿਆਰਥੀ ਫ਼ਰਸਟ ਡਿਵੀਜ਼ਨ ਵਿੱਚ ਪਾਸ ਹੋਏ। ਕਾਲਜ ਦੇ ਡਾਇਰੈਕਟਰ/ਪ੍ਰਿੰਸੀਪਲ ਪ੍ਰੋ.ਇਰਸ਼ਾਦ ਅਹਿਮਦ ਖ਼ਾਨ ਨੇ ਵੀ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਤੇ ਭਰੋਸਾ ਜਤਾਇਆ ਕਿ ਆਉਣ ਵਾਲੇ ਹੋਰ ਨਤੀਜੇ ਵੀ ਇਸੇ ਪ੍ਰਕਾਰ ਸ਼ਾਨਦਾਰ ਹੋਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply