Monday, July 8, 2024

ਸਰਕਾਰੀ ਪ੍ਰਇਮਰੀ ਸਕੂਲ ਰਾਜਿੰਦਰ ਨਗਰ ਵਿਖੇ ਸਮਰ ਕੈਂਪ ਲਗਾਇਆ

PPN0606201603
ਮਾਲੇਰਕੋਟਲਾ 06 ਜੂਨ (ਹਰਮਿੰਦਰ ਸਿੰਘ ਭੱਟ) ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਰੁੱਚੀ ਪੈਦਾ ਕਰਨ ਲਈ ਜੂਨ ਦੇ ਪਹਿਲੇ ਹਫਤੇ ਵਿੱਚ ਸਰਕਾਰੀ ਪ੍ਰਇਮਰੀ ਸਕੂਲ ਰਾਜਿੰਦਰ ਨਗਰ ਵਿਖੇ ਸਮਰ ਕੈਂਪ ਲਗਾਇਆ ਗਿਆ। ਜਿਸ ਵਿੱਚ ਖੇਡਾਂ, ਕਲੇਅ ਮਾਡਲ, ਪਾੱਪਟਰੀ, ਸਕਰੈਪ ਬੁੱਕ ਖੁਦ ਤਿਆਰ ਦੀ ਰੁੱਚੀ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ ਤੇ ਬੱਚਿਆਂ ਦੀ ਇੱਛਾ ਅਨੁਸਾਰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਕੈਂਪ ਵਿੱਚ ਬੱਚਿਆਂ ਨੂੰ ਨਾਮਧਾਰੀ ਸ਼ਹੀਦੀ ਸਮਾਰਕ ਦੀ ਯਾਤਰਾ ਵੀ ਕਰਵਾਈ ਗਈ ਤੇ ਇਸਦੇ ਇਤਿਹਾਸ ਬਾਰੇ ਬਾਬਾ ਜੀ ਦੁਆਰਾ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ। ਵਾਤਾਵਰਨ ਦਿਵਸ ਨੂੰ ਮੁੱਖ ਰੱਖਦੇ ਹੋਏ ਮੁੱਖ ਮਹਿਮਾਨ ਵਜੋਂ ਆਏ ਡੀ.ਈ.ਓ. ਸ.ਬਲਵਿੰਦਰ ਸਿੰਘ ਔਲਖ ਨੇ ਬੂਟੇ ਲਗਾਕੇ ਸਾਡੇ ਜੀਵਨ ਵਿੱਚ ਵਾਤਾਵਰਨ ਮਹੱਤਤਾ ਬਾਰੇ ਦੱਸਿਆ ਤੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਸੁਖਵਿੰਦਰ ਸਿੰਘ ਟਿਵਾਣਾ, ਸਮੁੱਚੀ ਪ੍ਰਵੇਸ਼ ਟੀਮ ਮਾਲੇਰਕੋਟਲਾ ਤੇ ਸਕੂਲ ਹੈੱਡ ਟੀਚਰ ਸ਼੍ਰੀਮਤੀ ਰਾਜਪਾਲ ਕੌਰ ਤੇ ਅਧਿਆਪਕ ਮੁਹੰਮਦ ਰਮਜ਼ਾਨ, ਕਮਲਜੀਤ ਕੌਰ, ਮਨਜੀਤ ਕੌਰ, ਅਫਸਾਨਾ, ਪ੍ਰਵੀਨ ਤੋਂ ਇਲਾਵਾ ਅਧਿਆਪਕ ਗੁਲਰੇਜ਼ ਆਬਿਦ ਹਾਜ਼ਰ ਰਹੇ। ਡੀ.ਈ.ਓ. ਸ.ਬਲਵਿੰਦਰ ਸਿੰਘ ਔਲਖ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਇਸ ਸਮਰ ਕੈਂਪ ਰਾਹੀਂ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਰੁੱਚੀ ਪੈਦਾ ਕਰਨ ਦੇ ਉਦੇਸ਼ ਲਈ ਕੀਤੇ ਜਾ ਰਹੇ ਉਪਰਾਲੇ ਕਰਕੇ ਸਮੂਹ ਸਟਾਫ ਦੀ ਸ਼ਲਾਘਾ ਕੀਤੀ। ਆਏ ਮਹਿਮਾਨਾਂ ਦਾ ਸ਼੍ਰੀ ਮੁਹੰਮਦ ਰਮਜ਼ਾਨ ਵੱਲੋਂ ਧੰਨਵਾਦ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply