Monday, July 8, 2024

 ਲੜਕੀ ਹਰਦੀਪ ਕੌਰ ਨੂੰ ਉਸ ਦੇ ਮਾਪਿਆਂ ਨਾਲ ਮਿਲਾਇਆ- ਬਾਸਲ

PPN0606201606
ਅੰਮ੍ਰਿਤਸਰ, 6 ਜੂਨ (ਜਗਦੀਪ ਸਿੰਘ ਸੱਗੂ) – ਸੀ.ਜੇ.ਐੱਮ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ, ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਮੈਡਮ ਗਰੀਸ਼ ਬਾਸਲ, ਜੀ ਵੱਲੋਂ ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਵਿਖੇ ਇੱਕ ਲੜਕੀ ਜਿਸ ਦਾ ਨਾਮ ਹਰਦੀਪ ਕੌਰ ਹੈ, ਉਸ ਨੂੰ ਉਸ ਦੇ ਮਾਪਿਆਂ ਨਾਲ ਮਿਲਾਇਆ ਗਿਆ। ਇਹ ਲੜਕੀ ਗੁਰੂ ਨਾਨਕ ਹਸਪਤਾਲ ਵਿੱਚ ਲਾਵਾਰਸ ਘੁੰਮ ਰਹੀ ਸੀ ਜਿਸ ਦੀ ਹਾਲਤ ਠੀਕ ਨਹੀਂ ਸੀ ਕੱਪੜੇ ਵੀ ਬਹੁਤ ਗੰਦੇ ਅਤੇ ਫਟੇ ਹੋਏ ਸਨ। ਇਸ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਉਸ ਨੂੰ ਤੁਰੰਤ ਦਾਖਲ ਕਰਵਾਇਆ ਗਿਆ। ਇਸ ਦੌਰਾਨ ਸੁਪਰਡੈੈਂਟ ਸ੍ਰੀ ਰਾਮ ਸਰੂਪ ਸ਼ਰਮਾ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਜਿਸ ਦੇ ਨਾਲ ਲੜਕੀ ਦਾ ਇਲਾਜ ਸ਼ੁਰੂ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਵਿਭਾਗ ਵੱਲੋਂ ਉਸ ਲੜਕੀ ਦੇ ਲਈ ਗਾਰਦ ਦਾ ਇੰਤਜ਼ਾਮ ਕੀਤਾ ਗਿਆ।
ਇਸ ਲੜਕੀ ਦਾ ਨਾਮ ਹਰਦੀਪ ਕੌਰ ਹੈ ਜ਼ੋ ਕਿ ਦਿੱਲੀ ਦੀ ਵਸਨੀਕ ਹੈ। ਉਸ ਦੇ ਮਾਪਿਆਂ ਤੋਂ ਪਤਾ ਲੱਗਾ ਕਿ ਇਹ ਗੁਰਦੁਆਰੇ ਮੱਥਾ ਟੇਕਣ ਗਈ ਸੀ ਅਤੇ ਪਤਾ ਨਹੀਂ ਕਿ ਕਦੋਂ ਅੰਮ੍ਰਿਤਸਰ ਆ ਗਈ। ਇਸ ਦੀ ਸ਼ਿਕਾਇਤ ਦਿੱਲੀ ਦੇ ਪੁਲਿਸ ਥਾਣੇ ਵਿੱਚ ਵੀ ਦਰਜ ਕਰਵਾਈ ਗਈ ਸੀ। ਇਹ ਲੜਕੀ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿੱਚ ਬੇਸੁਰਤੀ ਹਾਲਤ ਵਿੱਚ ਘੁੰਮ ਰਹੀ ਸੀ, ਜਿਸ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਸ੍ਰੀ ਇੰਦਰਜੀਤ ਸਿੰਘ, ਪੈਰਾ ਲੀਗਲ ਵਲੰਟੀਅਰ ਪਾਸੋਂ ਇਸ ਲੜਕੀ ਨੂੰ ਦਾਖਲ ਕਰਵਾਇਆ ਗਿਆ।ਇਸ ਤੋਂ ਬਾਅਦ ਲੜਕੀ ਦੇ ਹੌਲੀ-ਹੌਲੀ ਦੱਸਣ ਤੇ ਉਸ ਦੇ ਘਰ ਦਾ ਪਤਾ ਲੱਭ ਕੇ ਉਸ ਦੇ ਘਰ ਵਾਲਿਆਂ ਨੂੰ ਲੜਕੀ ਨਾਲ ਮਿਲਾ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਮਾ ਰਾਣੀ ਨਾਮ ਦੀ ਇੱਕ ਲਾਵਾਰਸ ਔਰਤ ਨੂੰ ਵੀ ਹਸਪਤਾਲ ਵਿੱਚ ਇਲਾਜ ਲਈ ਠਹਿਰਾਇਆ ਗਿਆ ਅਤੇ ਇਸ ਦੇ ਰਿਸੈਪਸ਼ਨ ਆਰਡਰ ਵੀ ਅਪਲਾਈ ਕਰ ਦਿੱਤੇ ਗਏ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply