Monday, July 8, 2024

ਅੰਮ੍ਰਿਤਸਰ ਜ਼ਿਲ੍ਹੇ ਦੇ 25 ਹਾਈ ਤੋਂ ਸੀਨੀਅਰ ਸੈਕੰਡਰੀ ਅਤੇ 14 ਮਡਲ ਤੋਂ ਹਾਈ ਸਕੂਲ ਹੋਏ ਅੱਪਗ੍ਰੇਡ

ਅੰਮ੍ਰਿਤਸਰ, 6 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਲਈ ਕੀਤੇ ਜਾ ਰਹੇ ਨਿਰੰਤਰ ਸੁਧਾਰਾਂ ਦੀ ਲੜੀ ਵਿੱਚ ਇਕ ਹੋਰ ਵੱਡਾ ਉਪਰਾਲਾ ਕਰਦਿਆਂ 534 ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ 372 ਸਰਕਾਰੀ ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਅਤੇ 162 ਸਰਕਾਰੀ ਮਿਡਲ ਸਕੂਲਾਂ ਨੂੰ ਹਾਈ ਸਕੂਲ ਵਜੋਂ ਅਪਗ੍ਰੇਡ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਪਗ੍ਰੇਡ ਕੀਤੇ ਜਾਣ ਵਾਲੇ ਸਕੂਲਾਂ ਦੀ ਸੂਚੀ ਵਿਚ ਅੰਮ੍ਰਿਤਸਰ ਦੇ 39 ਸਕੂਲ ਸ਼ਾਮਿਲ ਹਨ, ਜਿਨ੍ਹਾਂ ਵਿਚ 25 ਨੂੰ ਹਾਈ ਤੋਂ ਸੀਨੀਅਰ ਸੈਕੰਡਰੀ ਅਤੇ 14 ਨੂੰ ਮਿਡਲ ਤੋਂ ਹਾਈ ਸਕੂਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਹਾਈ ਤੋਂ ਸੀਨੀਅਰ ਸੈਕੰਡਰੀ ਬਣਾਏ ਜਾਣ ਵਾਲੇ 25 ਸਕੂਲਾਂ ਵਿਚ ਵਡਾਲਾ ਜੌਹਲ, ਗਹਿਰੀ ਮੰਡੀ, ਮੁੱਛਲ, ਕਰਮਪੁਰਾ, ਨੌਸ਼ਹਿਰਾ, ਮੁਸਤਫਾਬਾਦ, ਸਰਗਾਂਦਾ, ਕਾਹਲਾ ਕਲਾਂ, ਜਸਤਰਵਾਲ, ਬਡਵਾਲ, ਧੋਬਾ, ਸੰਗਤਪੁਰਾ, ਵਡਾਲਾ ਭਿੱਟੇਵੱਡ, ਵਰਪਾਲ, ਮੁਰਾਦਪੁਰਾ, ਵੈਰੋਵਾਲ (ਲੜਕੀਆਂ), ਮੱਲਾ ਕੁੜੀਵਲਾਹ, ਕਾਲੇਕੇ, ਸੋਹੀਆਂ ਕਲਾਂ, ਅਠਵਾਲ, ਕੋਟਲੀ ਮੱਲੀਆਂ, ਚੌਗਾਵਾਂ ਸੈਦਪੁਰ, ਵੱਲਾ, ਫੇਰੂਮਾਨ ਅਤੇ ਬੱਲ ਸਰਾਏ ਸ਼ਾਮਿਲ ਹਨ।
ਇਸੇ ਤਰ੍ਹਾਂ ਮਿਡਲ ਤੋਂ ਹਾਈ ਸਕੂਲ ਬਣਾਏ ਜਾਣ ਵਾਲੇ 14 ਸਕੂਲਾਂ ਵਿਚ ਸੈਦੋ ਲਹਿਲ, ਟਾਂਗਰਾ, ਤਲਵੰਡੀ ਡੋਗਰਾਂ, ਰਸੂਲਪੁਰ ਕਲੇਰ, ਗੰਡਾ ਸਿੰਘ ਵਾਲਾ, ਫਤਾਹਪੁਰ, ਛਾਪਾ ਰਾਮ ਸਿੰਘ, ਪੰਧੇਰ, ਭੰਗਵਾ, ਝੰਜੋਟੀ, ਉਦਾਰ, ਪੰਡੋਰੀ ਵੜੈਚ, ਨੰਗਲੀ ਅਤੇ ਪਾਖਰ ਖੇੜੀ ਸ਼ਾਮਿਲ ਹਨ। ਬੁਲਾਰੇ ਨੇ ਦੱਸਿਆ ਕਿ ਉਹ ਸਕੂਲ ਅਪਗ੍ਰੇਡ ਕੀਤੇ ਗਏ ਹਨ, ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਭਾਵ ਸਕੂਲ ਦੀ ਲੋੜੀਂਦੀ ਜਗ੍ਹਾ ਤੇ ਵਿਦਿਆਰਥੀਆਂ ਦੀ ਸਹੀ ਗਿਣਤੀ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਸੁਧਾਰਾਂ ਦੀ ਚੱਲ ਰਹੀ ਲੜੀ ਨੂੰ ਹੋਰ ਤੇਜ਼ ਕਰਦਿਆਂ ਪਹਿਲੀ ਵਾਰ ਇੰਨੇ ਵੱੜੇ ਪੱਧਰ ‘ਤੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਫ਼ੈਸਲੇ ਨਾਲ ਜਿਥੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿਚ ਮਦਦ ਮਿਲੇਗੀ ਉਥੇ ਵਿਦਿਆਰਥੀਆਂ ਦੇ ਦਾਖ਼ਲੇ ਵਿਚ ਵੀ ਵਾਧਾ ਹੋਵੇਗਾ ਕਿਉਂਕਿ ਹੁਣ ਸਬੰਧਤ ਇਲਾਕੇ ਦੇ ਵਿਦਿਆਰਥੀਆਂ ਨੂੰ ਆਪਣੇ ਨੇੜਲੇ ਸਕੂਲਾਂ ਵਿਚ ਦਾਖ਼ਲਿਆਂ ਦੀ ਸਹੂਲਤ ਮਿਲੇਗੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply