
ਬਠਿੰਡਾ, 16 ਮਈ (ਜਸਵਿੰਦਰ ਸਿੰਘ ਜੱਸੀ)-ਲੋਕ ਸਭਾ ਚੋਣਾਂ ਵਿਚ ਚਲੀ ਮੋਦੀ ਲਹਿਰ ਨੇ ਦੇਸ਼ ਦੀਆਂ ਕੁੱਲ 543 ਸੀਟਾਂ ਵਿਚੋ ਆਪਣੇ ਕਿਸੇ ਵੀ ਪਾਰਟੀ ਤੋਂ ਬਿਨ੍ਹਾਂ ਹੀ ਬੁਹਮਤ ਪ੍ਰਾਪਤ ਕਰਕੇ ਆਪਣੇ ਲਈ ਪ੍ਰਧਾਨਮੰਤਰੀ ਪਦ ਲਈ ਰਾਸਤਾ ਪਧਰਾ ਕਰ ਲਿਆ, ਉਥੇ ਹੀ ਕਾਂਗਰਸ ਲਈ ਮੋਦੀ ਲਹਿਰ ਨੇ ਕਾਂਗਰਸ ਪਾਰਟੀ ਨੂੰ ਕਫ਼ਨ ਵੀ ਨਸੀਬ ਨਹੀ ਹੋਣ ਦਿੱਤਾ ਅਜਿਹਾ ਕਦੀ ਵੀ ਕਿਸੇ ਪਾਰਟੀ ਨਾਲ ਨਹੀ ਹੋਇਆ ਜੋ ਕਿ ਇਕ ਇਤਿਹਾਸ ਰਚਿਆ ਗਿਆ ਹੈ। ਆਮ ਜਨਤਾ ਨੇ ਆਮ ਪਾਰਟੀ ਨੂੰ ਵੀ ਕਬੂਲ ਨਹੀ ਕੀਤਾ ਗਿਆ। ਸਿਰਫ਼ ਇਕੋ ਇਕ ਪੰਜਾਬ ਸੂਬੇ ਵਿਚ ਹੀ ਆਪਣਾ ਖਾਤਾ ਖੋਲ੍ਹ ਸਕੀ ਹੈ। ਜਿਕਰਯੋਗ ਹੈ ਕਿ ਆਪ ਪਾਰਟੀ ਭਾਰਤ ਦੇ ਕਿਸੇ ਵੀ ਸੂਬੇ ਵਿਚ ਖਾਤਾ ਨਹੀ ਖੋਲ੍ਹ ਸਕੀ। ਪੰਜਾਬ ਸਰਕਾਰ ਦੀ ਹੋਟ ਸੀਟ ਨੇ ਵੀ ਪੰਜਾਬ ਸਰਕਾਰ ਨੂੰ ਸ਼ਾਮ ਤੱਕ ਸਾਹ ਨਹੀ ਲੈਣ ਦਿੱਤਾ ਕਿਉਕਿ ਇਸ ਸੀਟ ‘ਤੇ ਉਸ ਦਾ ਵਿਕਾਰ ਲੱਗਿਆ ਹੋਇਆ। ਬੀਬੀ ਬਾਦਲ ਭਾਵੇਂ 19395 ਵੋਟਾਂ ਨਾਲ ਜਿੱਤ ਚੁੱਕੀ ਹੈ ਲੇਕਿਨ ਸਰਕਾਰ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੈ ਕਿ ਕਾਰਨ ਡੇਢ ਲੱਖ ‘ਤੇ ਜਿੱਤਣ ਵਾਲੀ ਸੀਟ ਕਿਉਂ ਇਨ੍ਹਾਂ ਹੇਠ ਚੱਲੀ ਗਈ ਹੈ, ਜਦ ਕਿ ਆਮ ਦੂਜੇ ਅਕਾਲੀ ਲੀਡਰ ਲੱਖ ਦੀ ਗਿਣਤੀ ਪਾਰ ਕਰ ਚੁੱਕੇ ਹਨ। ਅਕਾਲੀ ਆਗੂਆਂ ਨੇ ਸ਼ਹਿਰ ਵਿਚ ਰੰਗ ਖੇਡ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸ਼ਹਿਰ ਵਿਚ ਸਭ ਤੋਂ ਜਿਆਂਦਾ ਖੁਸ਼ੀ ਦਾ ਮਾਹੌਲ ਸ਼ਹੀਦ ਬਾਬਾ ਦੀਪ ਸਿੰਘ ਵਿਚ ਮਨਾਇਆ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media