Monday, July 8, 2024

ਪੱਤਰਕਾਰ ਜਸਪਾਲ ਸ਼ਰਮਾ ਨੂੰ ਸਦਮਾ, ਪਿਤਾ ਦਾ ਦਿਹਾਂਤ

PPN0706201614ਜੰਡਿਆਲਾ ਗੁਰੁ, 7 ਜੂਨ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੁ ਤੋਂ ਪੰਜਾਬੀ ਜਾਗਰਣ ਅਖਬਾਰ ਦੇ ਪੱਤਰਕਾਰ ਜਸਪਾਲ ਸ਼ਰਮਾ ਦੇ ਪਿਤਾ ਸ਼੍ਰੀ ਮਦਨ ਲਾਲ ਸ਼ਰਮਾ ਦਾ ਬੀਤੇ ਕਲ੍ਹ ਅਚਾਨਕ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਸ਼ਾਮ ਗਊਸ਼ਾਲਾ ਰੋਡ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ 9 ਜੂਨ ਦਿਨ ਵੀਰਵਾਰ ਦੁਪਹਿਰ 1 ਤੋਂ 2 ਗੁਰਦੁਆਰਾ ਸੁਖਮਨੀ ਸਾਹਿਬ ਨੇੜੇ ਦਸਹਿਰਾ ਗਰਾਊਂਡ ਵਿਖੇ ਕੀਤੀ ਜਾਵੇਗੀ। ਕੱਲ੍ਹ ਅੰਤਿਮ ਸੰਸਕਾਰ ਮੋਕੇ ਸਮੂਹ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸ੍ਰ: ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਅਮਰੀਕ ਸਿੰਘ ਬਿੱਟਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਗੁਰਸ਼ਰਨ ਸਿੰਘ ਖਜਾਲਾ, ਸਰਬਜੀਤ ਸਿੰਘ ਡਿੰਪੀ ਆਮ ਆਦਮੀ ਪਾਰਟੀ, ਪ੍ਰਭਦਿਆਲ ਸਿੰਘ ਜਿਲ੍ਹਾ ਦਿਹਾਤੀ ਟਰੈਫਿਕ ਇੰਚਾਰਜ, ਪ੍ਰਭਦਿਆਲ ਸਿੰਘ ਪ੍ਰਿਸੀਪਲ, ਆਸ਼ੂ ਵਿਨਾਇਕ ਯੂਥ ਕਾਗਰਸੀ ਆਗੂ, ਪ੍ਰੀਕਸ਼ਤ ਸ਼ਰਮਾ, ਸਿਕੰਦਰ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ।ਅਦਾਰਾ ਪੰਜਾਬ ਪੋਸਟ ਇਸ ਦੁੱਖ ਦੀ ਘੜੀ ਪੱਤਰਕਾਰ ਜਸਪਾਲ ਸ਼ਰਮਾ ਤੇ ਉਨਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਤੇ ਦੁੱਖ ਪ੍ਰਗਟਾਉਂਦਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply