Sunday, March 22, 2026

ਖੇਡ ਪ੍ਰਮੋਟਰ ਪ੍ਰੀਤਇੰਦਰ ਸਿੰਘ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜਾਈ

PPN1106201616

ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ ਬਿਊਰੋ)- ਖਾਲਸਾ ਫੁਟਬਾਲ ਕਲੱਬ ਰਜਿ: ਦੇ ਪ੍ਰਬੰਧਾਂ ਹੇਠ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਲੇ ਦੇ ਸ਼ਹਿਰੀ ਤੇ ਪੇਂਡੂ ਖੇਤਰ ਨਾਂਲ ਸਬੰਧਤ ਫੁਟਬਾਲ ਖਿਡਾਰਆਂ ਦੇ ਚੱਲ ਰਹੇ ਸਪੈਸ਼ਲ ਸਮਰ ਕੋਚਿੰਗ ਕੈਂਪ ਦੇ ਦੋਰਾਨ ਉੋਘੇ ਖੇਡ ਪ੍ਰਮੋਟਰ ਤੇ ਕਾਂਗ੍ਰੇਸੀ ਆਗੂ ਪ੍ਰੀਤਇੰਦਰ ਸਿੰਘ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਇਸ ਮੋਕੇੇ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ ਤੇ ਧੰਨਵਾਦ ਕੀਤਾ। ਇਸ ਦੋਰਾਨ ਪ੍ਰੀਤਇੰਦਰ ਸਿੰਘ ਨੇ ਖਿਡਾਰੀਆਂ ਦੀ ਖੇਡਸ਼ੈਲੀ ਨੂੰ ਦੇਖਿਆ, ਜਾਂਚਿਆ ਤੇ ਕਿਹਾ ਕਿ ਸਪੈਸ਼ਲ ਸਮਰ ਕੋਚਿੰਗ ਕੈਪਾਂ ਦੋਰਾਨ ਖਿਡਾਰੀਆਂ ਨੂੰ ਬੇਮਿਸਾਲ ਤਰੀਕੇ ਨਾਲ ਖੇਡਣ ਤੇ ਹੋਰ ਗੁਰ ਸਿੱਖਣ ਦਾ ਮੋਕਾ ਮਿਲਦਾ ਹੈ। ਉੋਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਅਜਿਹੇ ਕੈਂਪਾਂ ਦਾ ਲਾਹਾ ਲੈਣਾ ਚਾਹੀਦਾ ਹੈ। ਇਸ ਮੋਕੇ ਉੋਨ੍ਹਾਂ ਖਿਡਾਰੀਆਂ ਨੂੰ ਸਪੈਸ਼ਲ ਖੁਰਾਕ ਵੀ ਵੰਡੀ। ਇਸ ਮੋਕੇ ਸੈਕਟਰੀ ਮਨਵਿੰਦਰ ਸਿੰਘ, ਰਬਿੰਦਰ ਸਿੰਘ, ਟੀਟੀਈ ਸਵਰਨ ਸਿੰਘ ਸੰਧੂ ਰੇਲਵੇ, ਮਨਮਿੰਦਰ ਸਿੰਘ, ਦਵਿੰਦਰ ਸਿੰਘ, ਸਾਬੀ ਕੋਟ ਖਾਲਸਾ, ਚਰਨ ਸਿੰਘ ਸੰਧੂ, ਕੋਚ ਜਸਵੰਤ ਸਿੰਘ ਆਦਿ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply