Friday, July 5, 2024

ਨਾਨਕ ਸਿੰਘ ਦੀ ਰਿਹਾਈ ਲਈ ਆਈ.ਐਸ.ਐਫ ਪਹੁੰਚੀ ਪਿੰਡ ਜਾਤੀਉੋਮਰਾ

PPN1106201615

ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ ਬਿਊਰੋ)- ਪਾਕਿਸਤਾਨ ਦੀ ਕੋਟ ਲਖਪਤ ਜੇਲ ਲਾਹੋਰ ਦੇ ਵਿਚ ਬਿਨਾਂ ਕਿਸੇ ਕਸੂਰ ਦੇ ਬੀਤੇ ਤਿੰਨ ਦਹਾਕਿਆਂ ਤੋਂ ਨਜਰਬੰਦ ਨਾਨਕ ਸਿੰਘ ਪੁੱਤਰ ਰਤਨ ਸਿੰਘ ਨਿਵਾਸੀ ਪਿੰਡ ਕੋਟ ਰਜ਼ਾਦੇ ਥਾਣਾ ਰਮਦਾਸ ਤਹਿ: ਅਜਨਾਲਾ ਦੀ ਰਿਹਾਈ ਲਈ ਬੀਤੇ ਕਈ ਮਹੀਨਿਆਂ ਤੋਂ ਚਾਰਾਜੋਈ ਕਰ ਰਹੀ ਵਿਦਿਆਰਥੀ ਜਥੇਬੰਦੀ ਇੰਡੀਪੈਂਡੇਂਟ ਸਟੂਡੈਂਟ ਫੈਡਰੇਸ਼ਨ ਦੇ ਵਲੋਂ ਪਾਕ ਪ੍ਰਧਾਨ ਮੰਤਰੀ ਮੀਆਂ ਨਵਾਜ ਸ਼ਰੀਫ ਦੇ ਅੰਮ੍ਰਿਤਸਰ, ਤਰਨਤਾਰਨ ਸਰਹੱਦੀ ਜਿਲਿਆਂ ਨੂੰ ਆਪਸ ਵਿਚ ਵੰਡਣ ਵਾਲੀ ਰੇਖਾ ਪੱਟੀ ਤੋਂ ਥੋੜਾ ਪਰ੍ਹੇ ਵਸੇ ਪੁਸ਼ਤੈਨੀ ਪਿੰਡ ਜਾਤੀਉਮਰਾ ਵਿਖੇ ਨਾਨਕ ਸਿੰਘ ਦੀ ਰਿਹਾਈ ਲਈ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਅਰਦਾਸਾ ਸੋਧਿਆ। ਇਸ ਤੋਂ ਇਲਾਵਾ ਪਾਕ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਦਾਦਾ ਮੀਆਂ ਮੁਹੰਮਦ ਬਖਸ਼ ਦੀ ਮਜਾਰ ਤੇ ਚਾਦਰ ਚੜਾ ਕੇ ਸਿਜਦਾ ਕੀਤਾ। ਇਸ ਤੋਂ ਪਹਿਲਾਂ ਆਈਐਸਐਫ ਦੇ ਸੂਬਾਈ ਪ੍ਰਧਾਨ ਕੋਚ ਕੇਸ਼ਵ ਕੋਹਲੀ ਦੀ ਅਗਵਾਈ ਦੇ ਵਿਚ ਵੱਖ ਵੱਖ ਥਾਵਾਂ ਤੋਂ ਵਿਦਿਆਰਥੀ ਤੇ ਹਮਦਰਦ ਗੋਲਬਾਗ ਵਿਖੇ ਇਕੱਠੇ ਹੋਏ ਜਿਥੋਂ ਬੱਸਾਂ ਤੇ ਕਾਰਾਂ ਵਿਚ ਸਵਾਰ ਹੋ ਕੇ ਇਹ ਕਾਫਲਾ ਪਿੰਡ ਜਾਤੀਉਮਰਾ ਵਿਖੇ ਪਹੁੰਚਿਆ। ਇਸ ਮੋਕੇ ਗੱਲਬਾਤ ਕਰਦਿਆਂ ਕੇਸ਼ਵ ਕੋਹਲੀ ਨੇ ਦੱਸਿਆ ਕਿ ਬੇਕਸੂਰ ਨਾਨਕ ਸਿੰਘ ਦੀ ਰਿਹਾਈ ਨੂੰ ਲੈ ਕੇ ਉਹ ਤੇ ਨਾਨਕ ਸਿੰਘ ਦੇ ਪਰਿਵਾਰਕ ਮੈਂਬਰ ਸਥਾਨਕ ਪੁਲਿਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਮਿਲ ਕੇ ਨਾਨਕ ਸਿੰਘ ਦੀ ਰਿਹਾਈ ਲਈ ਹਾੜੇ ਕੱਢ ਚੁੱਕੇ ਹਨ ਪਰ ਕੋਈ ਸਫਲਤਾ ਹੱਥ ਨਹੀਂ ਲੱਗੀ। ਉਨਾਂ ਕਿਹਾ ਕਿ ਹੁਣ ਉਹ ਨਵਾਜ ਸ਼ਰੀਫ ਦੇ ਪੁਸ਼ਤੈਨੀ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਤੇ ਸ਼ਰੀਫ ਪਰਿਵਾਰ ਦੇ ਨੇੜਲੇ ਬਜ਼ੁਰਗਾਂ ਵਿਚੋਂ ਇਕ ਬਾਪੂ ਗਿਆਨ ਸਿੰਘ ਦੇ ਰਾਹੀਂ ਵੱਡੇ ਮੀਆਂ ਪਾਕ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਤੇ ਛੋਟੇ ਮੀਆਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਤੱਕ ਸਿੱਧੀ ਪਹੁੰਚ ਕਰਨ ਦੇ ਰੋਅ ਵਿਚ ਹਨ। ਜਾਤੀਉਮਰਾ ਦੀ ਸਮੁੂਹਿਕ ਪੰਚਾਇਤ ਤੇ ਨਿਵਾਸੀਆਂ ਨੇ ਨਾਨਕ ਸਿੰਘ ਦੀ ਰਿਹਾਈ ਲਈ ਹਰ ਤਰਾਂ ਦਾ ਸਹਿਯੋਗ ਕਰਨ ਦਾ ਵਿਸ਼ਵਾਸ਼ ਦਿਵਾਇਆ ਹੈ। ਇਸ ਮੋਕੇ ਜਸਵੰਤ ਸਿੰਘ ਅਜਾਦ, ਮਨਿੰਦਰਪਾਲ ਸਿੰਘ ਪਲਾਸੋਰ, ਬਾਬਾ ਇੰਦਰਜੀਤ ਸਿੰਘ, ਸੁਨੀਲ ਨਾਗਰ, ਕੋਚ ਬਲਕਾਰ ਸਿੰਘ, ਸਪਰਸ਼ ਕੁੰਦਰਾ, ਬਲਜਿੰਦਰ ਸਿੰਘ ਮੱਟੂ, ਕੋਚ ਬਲਦੇਵ ਰਾਜ, ਰਜਿੰਦਰ ਬੰਟੀ, ਪੰਕਜ ਕਨੋਜੀਆ, ਅਮਿਤ ਕੁਮਾਰ, ਗੁਰਪ੍ਰਤਾਪ ਸਿੰਘ ਰੰਧਾਵਾ, ਸੋਨੀਆ, ਕਾਜਲ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply